ਲੁਧਿਆਣਾ23ਜਨਵਰੀ (ਰੋਜ਼ਾਨਾ ਰਿਪੋਰਟਰ ਬਿਊਰੋ)
ਜ਼ਿਲ੍ਹੇ ’ਚ ਜਗਰਾਓ ਪੁਲ ’ਤੇ ਉਸ ਸਮੇਂ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਇੰਜੀਨੀਅਰ ਨੌਜਵਾਨ ਵਲੋਂ ਪੁਲਸ ਦੇ ਨਾਲ ਬਹਿਸਬਾਜ਼ੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਜਨਤਕ ਸਥਾਨ ’ਤੇ ਸਿਗਰੇਟ ਪੀ ਰਿਹਾ ਸੀ ਅਜਿਹਾ ਕਰਨ ’ਤੇ ਟ੍ਰੈਫਿਕ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਪਰ ਉਸਨੇ ਪੁਲਸ ਕਰਮਚਾਰੀਆਂ ਦੀ ਗੱਲ ਨਹੀਂ ਸੁਣੀ ਅਤੇ ਉਨ੍ਹਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।ਇਸ ਤੋਂ ਬਾਅਦ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਨੇ ਅਗਲੇ ਚੌਕ ’ਤੇ ਤੈਨਾਤ ਪੁਲਸ ਕਰਮੀਆਂ ਨੂੰ ਫੋਨ ਕਰਕੇ ਨੌਜਵਾਨ ਨੂੰ ਰੋਕਣ ਦੇ ਲਈ ਕਿਹਾ ਪਰ ਉਹ ਨੌਜਵਾਨ ਉੱਥੋਂ ਵੀ ਫਰਾਰ ਹੋ ਗਿਆ। ਇਸ ਦੋਰਾਨ ਕੁਝ ਸਮੇਂ ਬਾਅਦ ਉਹ ਵਾਪਸ ਜਲੰਧਰ ਬਾਈਪਾਸ ਜਾਣ ਦੇ ਲਈ ਜਗਰਾਓ ਪੁਲ ਤੋਂ ਗੱਡੀ ਲੈ ਜਾਣ ਲੱਗਾ ਤਾਂ ਟ੍ਰੈਫਿਕ ਕਰਮਚਾਰੀ ਨੇ ਉਸ ਨੂੰ ਕਾਬੂ ਕਰ ਲਿਆ। ਉਕਤ ਨੌਜਵਾਨ ਦੀ ਪਛਾਣ ਰਿਸ਼ਭ ਦੇ ਵਜੋਂ ਹੋਈ। ਟ੍ਰੈਫਿਕ ਪੁਲਿਸ ਵੱਲੋਂ ਕਾਬੂ ਕੀਤੇ ਜਾਣ ਤੋਂ ਬਾਅਦ ਨੌਜਵਾਨ ਨੇ ਪੁੱਲ ’ਤੇ ਹੰਗਾਮਾ ਕੀਤਾ। ਖੁਦ ਨੂੰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਗੁਆਂਢੀ ਦੱਸਣ ਲੱਗਾ। ਇਸ ਤੋਂ ਬਾਅਦ ਟ੍ਰੈਫਿਕ ਕਰਮਚਾਰੀਆਂ ਨੇ ਮਾਮਲੇ ਨੂੰ ਵਧਦਾ ਦੇਖ ਕੇ ਟ੍ਰੈਫਿਕ ਜੋਨ ਇੰਚਾਰਜ ਨੂੰ ਅਤੇ ਥਾਣਾ ਡਿਵੀਜ਼ਨ ਨੰਬਰ 2 ਨੂੰ ਵੀ ਸੂਚਨਾ ਦਿੱਤੀ । ਇਸ ਦੋਰਾਨ ਉਸ ਨੌਜਵਾਨ ਨੇ ਪੁਲਿਸ ਕਰਮਚਾਰੀਆਂ ਤੋਂ ਮੁਆਫੀ ਮੰਗ ਅਤੇ ਚਾਲਾਨ ਕਟਵਾ ਕੇ ਪਿੱਛਾ ਛੁਡਾਇਆ।