ਹਨੀ ਬੀ ਸਟੂਡੀਓ ਵੱਲੋਂ ਬੱਚਿਆਂ ਦੇ ਟੈਲੇਂਟ ਦਾ ਮਹਾ ਸੰਗਰਾਮ ਦਾ ਕੀਤਾ ਗਿਆ ਆਯੋਜਨ,
ਜਲੰਧਰ, 15ਮਈ (ਸੁਨੀਲ ਕੁਮਾਰ ) : ਅੱਜ ਜਲੰਧਰ ਵਿੱਚ ਹਨੀ ਬੀ ਸਟੂਡੀਓ ਵੱਲੋਂ ਟੈਲੇਂਟ ਕੇ ਮਹਾ ਸੰਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ 5 ਸਾਲ ਦੇ ਬੱਚਿਆਂ ਤੋਂ ਲੇ ਕੇ 15 ਸਾਲ ਦੇ ਬੱਚਿਆਂ ਨੇ ਹਿੱਸਾ ਲਿਆ। ਇਸ ਟੈਲੇਂਟ ਹੰਟ ਵਿਚ ਬੱਚਿਆਂ ਵੱਲੋਂ ਸਿੰਗਿੰਗ,ਮਾਡਲਿੰਗ ਤੇ ਡਾਨਸਿੰਗ ਵਿਚ ਆਪਣਾ ਟੈਲੇਂਟ ਦਿਖਾਇਆ । ਸਵੇਰੇ ਕਰੀਬ 11 ਵਜੇ ਮੁੱਖ ਮਹਿਮਾਨ ਵਜੋਂ ਸ਼ਿਵਮ ਸ਼ਰਮਾ ਨੇ ਜਯੋਤੀ ਪ੍ਰਜਵਲਿਤ ਕਰਕੇ ਇਸ ਸ਼ੋ ਨੂੰ ਸ਼ੁਰੂ ਕੀਤਾ।ਸ਼ਿਵਮ ਸ਼ਰਮਾ ਜੋ ਕਿ ਉੱਘੇ ਸਮਾਜ ਸੇਵੀ ਹਨ, ਤੇ ਹਰ ਵੇਲੇ ਸਮਾਜ ਸੇਵਾ ਲਈ ਹਾਜ਼ਰ ਰਹਿੰਦੇ ਹਨ। ਇਸ ਟੈਲੇਂਟ ਸ਼ੋ ਵਿਚ ਵੀ ਉਨ੍ਹਾਂ ਵਲੋਂ ਵੱਡਾ ਯੋਗਦਾਨ ਪਾਇਆ ਗਿਆ।ਇਸ ਸ਼ੋ ਵਿਚ 200 ਦੇ ਕਰੀਬ ਬੱਚਿਆਂ ਨੇ ਅਪਣਾ ਅਪਣਾ ਟੈਲੇਂਟ ਦਿਖਾਇਆ, ਜਿਹੜਾ ਕੀ ਬੋਤ ਹੀ ਸ਼ਲਾਘਾ ਯੋਗ ਸੀ। ਜੇਤੂ ਬੱਚਿਆਂ ਨੂੰ ਨਗਦ ਇਨਾਮ,ਮੈਡਲ ਅਤੇ ਸਰਟੀਫਿਕੇਟ ਵੰਡੇ ਗਏ। ਸ਼ੋ ਸੁਪਰ ਡੁੱਪਰ ਹਿਟ ਰਿਹਾ। ਹਨੀ ਬੀ ਸਟੂਡੀਓ ਦੀ ਫਾਉਂਡਰ ਕਵਿਤਾ ਜੀ ਨੇ ਦੱਸਿਆ ਕਿ ਭਵਿੱਖ ਵਿੱਚ ਅੱਗੇ ਵੀ ਇਸ ਤਰ੍ਹਾਂ ਦੇ ਸ਼ੋ ਕਰਵਾਏ ਜਾਂਦੇ ਰਹਿਣਗੇ, ਤਾਂ ਜੋਹ ਬੱਚਿਆਂ ਵਿਚ ਦੀ ਕਲਾ ਨੂੰ ਬੜਾਵਾ ਦਿੱਤਾ ਜਾ ਸਕੇ।
ਹਨੀ ਜੋ ਕਿ ਹਨੀ ਬੀ ਸਟੂਡੀਓ ਕੰਪਨੀ ਦੇ ਸੀ ਈ ਓ (CEO) ਹਨ ਅਤੇ ਨਾਲ ਹੀ ਉਹ ਇੰਟਨੈਸ਼ਨਲ ਬੋਕਸਰ ਵੀ ਹਨ ਨੇ ਕਿਹਾ ਕਿ ਭਵਿੱਖ ਵਿਚ ਬੱਚਿਆਂ ਲਈ ਹੋਰ ਵੀ ਉਪਰਾਲੇ ਕਰਦੇ ਰਹਿਣਗੇ। ਇਸ ਸ਼ੋ ਵਿਚ ਵਿਸ਼ੇਸ਼ ਤੌਰ ਤੇ ਆਏ ਚਰਨ ਕਮਲ ਜੀ , ਜੋ ਕਿ ਮੋਟਿਵੇਸ਼ਨਲ ਸਪੀਕਰ ਹਨ ਤੇ ਉਹ ਬੱਚਿਆਂ ਦੀ ਜਿੰਦਗੀ ਵਿੱਚ ਸਫਲਤਾ ਦਾ ਨਿਖਾਰ ਲਿਆਉਣ ਲਈ ਹਮੇਸ਼ਾ ਹੀ ਉਪਰਾਲੇ ਕਰਦੇ ਰਹਿੰਦੇ ਹਨ। ਓਨਾ ਨੇ ਬੱਚਿਆਂ ਦੇ ਟੈਲੇਂਟ ਦੀ ਸਰਾਹਨਾ ਕੀਤੀ । ਇਸ ਦੇ ਨਾਲ ਹੀ ਸਮਾਜ ਦੇ ਉੱਘੇ ਸਮਾਜ ਸੇਵੀ ਅਨਿਲ ਹੰਸ ਜੀ ਵੀ ਇਸ ਈਵੈਂਟ ਤੇ ਆਪਣੇ ਸਾਥੀਆਂ ਸਮੇਤ ਪੁੱਜੇ।ਅਨਿਲ ਹੰਸ B M 3 ਸੰਸਥਾ ਦੇ ਕੌਮੀ ਪ੍ਰਧਾਨ ਹਨ, ਓਨਾ ਨੇ ਛੋਟੇ ਛੋਟੇ ਬੱਚਿਆਂ ਦਾ ਟੈਲੇਂਟ ਦੇਖ ਖੁਸ਼ੀ ਜ਼ਾਹਿਰ ਕਰਦੇ ਕਿਹਾ ਕਿ HONEY BEE STUDIO ਵੱਲੋਂ ਬੱਚਿਆਂ ਲਈ ਇਹ ਜੋ ਈਵੈਂਟ ਕਾਰਵਾਈ ਗਈ ਹੈ,ਇਹ ਓਨਾ ਦੇ ਟੈਲੇਂਟ ਵਿਚ ਹੋਰ ਵੀ ਨਿਖਾਰ ਲਿਆਉਣ ਵਿੱਚ ਮਦਦ ਕਰੇਗੀ ਤੇ ਮੈਂ ਤਨ ਮਨ ਧਨ ਨਾਲ ਹਰ ਵੇਲੇ ਇਨ੍ਹਾਂ ਨਾਲ ਹਾਂ।