ਸ਼੍ਰੀਮਤੀ ਸੁਰਿੰਦਰ ਕੌਰ ਜੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਨਮ ਅੱਖਾਂ ਨਾਲ ਅਤੇ ਪ੍ਰਭੂ ਦੇ ਭਜਨ, ਬੰਦਗੀ ਨਾਲ ਕੀਤੀ ਗਈ ਮੈਮੋਰੀਅਲ ਸਰਵਿਸ ਦੀ ਮੀਟਿੰਗ।
ਜਲੰਧਰ 18ਮਈ (ਸੁਨੀਲ ਕੁਮਾਰ) ਬੀਤੇ ਦਿਨੀਂ ਮਸੀਹ ਭਾਈਚਾਰੇ ਨਾਲ ਸਬੰਧਤ ਬਾਬਾ ਦੀਪ ਸਿੰਘ ਨਗਰ ਜਲੰਧਰ ਤੋਂ ਸ਼੍ਰੀ ਸੁਰਿੰਦਰ ਕੌਰ ਜੀ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਦੀ ਅਵਸਥਾ ਵਿੱਚ ਰਹਿੰਦੇ ਸਨ। ਪਰ,12 ਮਈ 2023 ਨੂੰ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਅੱਜ ਪਰਿਵਾਰਿਕ ਮੈਂਬਰਾਂ ਵੱਲੋਂ ਦੁਆ ਬੰਦਗੀ ਨਾਲ ਉਹਨਾਂ ਦੀ ਮੈਮੋਰੀਅਲ ਸਰਵਿਸ ਦੀ ਮੀਟਿੰਗ ਕਰਵਾਈ ਗਈ। ਜਿਸ ਵਿਚ ਵੱਖ-ਵੱਖ ਚਰਚਾਂ ਦੇ ਪਾਸਟਰ ਸਹਿਬਾਨਾ ਨੇ ਇਸ ਦੁੱਖ ਦੀ ਘੜੀ ਵਿਚ ਮਿਲ ਕੇ ਪ੍ਰਭੂ ਚਰਨਾਂ ਵਿੱਚ ਹਾਜ਼ਰੀ ਲਗਾਈ ਅਤੇ ਪਰਿਵਾਰਿਕ ਮੈਂਬਰਾਂ ਨੂੰ ਹੌਂਸਲਾ ਦਿੱਤਾ। ਇਸ ਮੌਕੇ ਤੇ ਬਿਆਸ ਪਿੰਡ ਤੋਂ ਸੰਤ ਸੁੰਦਰ ਲਾਲ ਜੀ ਨੇ ਪ੍ਰਭੂ ਯਿਸੂ ਮਸੀਹ ਦੇ ਬਚਨਾਂ ਨੂੰ ਸੰਗਤਾਂ ਦੇ ਨਾਲ ਸਾਂਝਾ ਕੀਤਾ ਅਤੇ ਪਰਿਵਾਰਕ ਮੈਂਬਰਾਂ ਲਈ ਪ੍ਰਾਰਥਨਾ ਕੀਤੀ।