ਜ਼ਿਲ੍ਹਾ ਮੈਜਿਸਟਰੇਟ ਵਲੋਂ ਭਗਤ ਕਬੀਰ ਜੀ ਦੇ ਪ੍ਰਕਾਸ਼ ਉਤਸਵ ਦੇ ਮੱਦੇਨਜ਼ਰ 3 ਅਤੇ 4 ਜੂਨ ਨੂੰ ਆਂਡੇ, ਮੀਟ ਅਤੇ ਸ਼ਰਾਬ ਦੀ ਵਿਕਰੀ ’ਤੇ ਪਾਬੰਦੀ
ਜਲੰਧਰ, 02 ਜੂਨ (ਸੁਨੀਲ ਕੁਮਾਰ) ਜ਼ਿਲ੍ਹਾ ਮੈਜਿਸਟਰੇਟ ਦੀਪਸ਼ਿਖਾ ਸ਼ਰਮਾ ਵਲੋਂ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਤੇ ਪੰਜਾਬ ਐਕਸਾਈਜ ਐਕਟ 1914 ਦੀ ਧਾਰਾ 54 ਪੰਜਾਬ ਲਾਇਸੰਸ ਨਿਯਮਾਂਵਲੀ 1956 ਦੇ ਨਿਯਮ 9 ਨਾਲ ਪੜ੍ਹਿਆ ਜਾਵੇ ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 03.06.2023 ਨੂੰ ਭਗਤ ਕਬੀਰ ਜੀ ਦੇ ਮੰਦਿਰ ਦੇ ਨਜ਼ਦੀਕ ਜਿਥੋਂ ਸ਼ੋਭਾ ਯਾਤਰਾ ਸ਼ੁਰੂ ਹੋਣੀਆਂ ਹਨ ਅਤੇ ਸ਼ੋਭਾ ਯਾਤਰਾ ਦੇ ਲੰਘਦੇ ਸਮੇਂ ਰਸਤੇ ਦੇ ਆਲੇ-ਦੁਆਲੇ ਦੀਆਂ ਆਂਡੇ, ਮੀਟ ਅਤੇ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਅਤੇ ਮਿਤੀ 04.06.2023 ਨੂੰ ਭਗਤ ਕਬੀਰ ਜੀ ਦੇ ਮੰਦਿਰ (ਧਾਰਮਿਕ ਸਥਾਨ) ਦੇ ਆਲੇ-ਦੁਆਲੇ ਆਂਡੇ, ਮੀਟ ਅਤੇ ਸ਼ਰਾਬ ਦੀ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।