ਜਲੰਧਰ,ਸ਼ਹੀਦ ਊਧਮ ਸਿੰਘ ਨਗਰ ਵਿੱਚ ਇਕ ਬਿਲਡਰ ਵੱਲੋਂ ਕੀਤੀ ਜਾ ਰਹੀ ਹੈ ਨਾਜਾਇਜ਼ ਉਸਾਰੀ
ਰਿਹਾਇਸ਼ੀ ਮਕਾਨ ਵਿੱਚ ਤਿਆਰ ਕੀਤੀ ਜਾ ਰਹੀ ਹੈ ਦੁਕਾਨ
ਜਲੰਧਰ 26 ਜੂਨ (ਸੁਨੀਲ ਕੁਮਾਰ) ਜਲੰਧਰ ਦੇ ਕਈ ਥਾਵਾਂ ਤੇ ਨਜਾਇਜ ਉਸਾਰੀ ਦੀਆਂ ਖਬਰਾਂ ਆਮ ਸੋਸ਼ਲ ਮੀਡੀਆ ਤੇ ਚਲਦੀਆਂ ਹੀ ਰਹਿੰਦੀਆਂ ਹਨ। ਪਰ ਸੋਚਣ ਵਾਲੀ ਗੱਲ ਇਹ ਹੈ, ਕਿ ਸਰਕਾਰ ਦੇ ਸਖਤ ਆਦੇਸ਼ਾਂ ਦੇ ਬਾਵਜੂਦ ਵੀ ਇਹ ਨਜਾਇਜ਼ ਉਸਾਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਹੋ ਜਿਹਾ ਹੀ ਇਕ ਮਾਮਲਾ ਲੰਮਾ ਪਿੰਡ ਚੌਕ ਦੇ ਕੋਲ ਸ਼ਹੀਦ ਊਧਮ ਸਿੰਘ ਨਗਰ (ਸੈਲਾਨੀ ਮਾਤਾ ਮੰਦਿਰ ਰੋਡ) ਤੋਂ ਆਇਆ ਹੈ। ਜਿੱਥੇ ਕਿ ਇੱਕ ਬਿਲਡਰ ਵੱਲੋਂ ਰਿਹਾਇਸ਼ੀ ਮਕਾਨ ਵਿਚ ਦੁਕਾਨ ਬਣਾ ਕੇ ਸਰਕਾਰ ਨੂੰ ਮੋਟਾ ਚੂਨਾ ਲਗਾਇਆ ਜਾ ਰਿਹਾ ਹੈ। ਜਦੋਂ ਸਾਡੇ ਪੱਤਰਕਾਰਾਂ ਨੇ ਉਨ੍ਹਾਂ ਨਾਲ ਫੋਨ ਤੇ ਗੱਲ ਕੀਤੀ ਤਾਂ ਅੱਗੋਂ ਉਸ ਬਿਲਡਰ ਨੇ ਕਿਹਾ ਕਿ ਇਹ ਦੁਕਾਨ ਨਹੀਂ ਕਮਰਾ ਬਣਾ ਰਹੇ ਹਾਂ। ਇਸ ਤਰ੍ਹਾਂ ਦੇ ਬਿਲਡਰ ਆਮ ਲੋਕਾਂ ਨੂੰ ਬੇਵਕੂਫ ਬਣਾ ਕੇ ਮਕਾਨ ਵੇਚ ਕੇ ਮੋਟੇ ਪੈਸੇ ਕਮਾ ਰਹੇ ਹਨ। ਆਪਣੇ ਮਕਾਨ ਦਾ ਸੁਪਨਾ ਦੇਖਣ ਵਾਲੇ ਭੋਲੇ ਭਾਲੇ ਲੋਕ ਇਹਨਾਂ ਡੀਲਰਾਂ ਦੇ ਝਾਂਸੇ ਵਿੱਚ ਆ ਕੇ ਬਾਅਦ ਵਿੱਚ ਪਛਤਾਉਂਦੇ ਹਨ। ਪਰ ਸਾਡੇ ਕਾਰਪੋਰੇਸ਼ਨ ਦੇ ਆਲਾ ਅਧਿਕਾਰੀ ਇਹੋ ਜਿਹੇ ਬਿਲਡਰਾਂ ਨੂੰ ਹਲਕੇ ਵਿੱਚ ਲੈ ਲੈਂਦੇ ਹਨ। ਨਤੀਜੇ ਵਜੋਂ ਇਹ ਬਿਲਡਰ ਦਿਨਾਂ ਵਿੱਚ ਹੀ ਮਕਾਨ ਖੜ੍ਹੇ ਕਰ ਦਿੰਦੇ ਹਨ, ਅਤੇ ਵੇਚ ਦਿੰਦੇ ਹਨ ,ਕੀ ਕਾਰਨ ਹੈ ਕਿ ਸਰਕਾਰ ਵੱਲੋਂ ਫਿਰ ਵੀ ਇਨ੍ਹਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਕੀ ਇਹਨਾਂ ਉੱਤੇ ਕਿਸੇ ਪੋਲੀਟੀਸ਼ਨ ਦਾ ਹੱਥ ਹੈ ? ਜਾਂ ਫਿਰ ਇਨ੍ਹਾਂ ਦੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਮੋਟੀ ਸੈਟਿੰਗ ਹੈ। ਅਸੀਂ ਬਹੁਤ ਜਲਦ ਹੀ ਹੋ ਰਹੀਆਂ ਨਜ਼ਾਇਜ ਉਸਾਰੀਆਂ ਦੀ ਲਿਸਟ ਬਣਾ ਕੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਰਬਾਰ ਵਿੱਚ ਪਹੁੰਚਾਵਾਂਗੇ।