ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੜਾਂ ਦੀ ਸਥਿਤੀ ਨੂੰ ਦੇਖਦਿਆਂ ਅੰਡਰ ਗ੍ਰੈਜੂਏਟ ਕਲਾਸਾਂ ਦੇ ਦਾਖਲੇ ਦੀ ਆਖਰੀ ਤਰੀਕ 10 ਜੁਲਾਈ ਤੋਂ ਵਧਾ ਕੇ ਕੀਤੀ 17 ਜੁਲਾਈ
ਪੰਜਾਬ 10ਜੁਲਾਈ (ਬਿਊਰੋ)ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵਲੋਂ ਹੜ੍ਹਾਂ ਦੀ ਸਥਿਤੀ ਵਿਚਾਲੇ ਇੱਕ ਹੋਰ ਵੱਡਾ ਫ਼ੈਸਲਾ ਲਿਆ ਹੈ। ਬੈਂਸ ਨੇ ਟਵੀਟ ਕਰਕੇ ਲਿਖਿਆ ਕਿ, ਪੰਜਾਬ ਵਿੱਚ ਭਾਰੀ ਬਰਸਾਤ ਅਤੇ ਹੜਾਂ ਵਰਗੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਕੇਂਦਰੀਕ੍ਰਿਤ ਦਾਖਲਾ ਪੋਰਟਲ ਤੇ ਅੰਡਰ ਗ੍ਰੈਜੂਏਟ ਕਲਾਸਾਂ ਦੇ ਦਾਖਲੇ ਦੀ ਫੀਸ ਭਰਨ ਦੀ ਆਖਰੀ ਮਿਤੀ ਜੋ ਕਿ 10 ਜੁਲਾਈ 2023 ਸੀ ਵਿੱਚ ਵਾਧਾ ਕਰਦਿਆਂ ਇਸਨੂੰ ਇੱਕ ਹਫਤਾ ਅੱਗੇ ਵਧਾਉਂਦੇ ਹੋਏ 17 ਜੁਲਾਈ 2023 ਤੱਕ ਵਧਾਇਆ ਜਾਂਦਾ ਹੈ। ਇਸ ਦੌਰਾਨ ਸਮੂਹ ਕਾਲਜ ਨਾਰਮਲ ਤਰੀਕੇ ਨਾਲ ਪੋਰਟਲ ਤੇ ਦਾਖਲਾ ਕਰ ਸਕਣਗੇ ਅਤੇ ਵਿਦਿਆਰਥੀਆਂ ਨੂੰ ਵੀ 17 ਜੁਲਾਈ ਤੱਕ ਦਾਖਲਾ ਫੀਸ ਭਰਨ ਦੀ ਆਗਆ ਹੋਵੇਗੀ। ਅੰਡਰ ਗ੍ਰੈਜੂਏਟ ਕਲਾਸਾਂ ਦੀ ਓਪਨ ਕੌਂਸਿਲਗ ਪ੍ਰੀਕਿਰਿਆ ਹੁਣ 18 ਜੁਲਾਈ 2023 ਤੋਂ 24 ਜੁਲਾਈ 2023 ਤੱਕ ਹੋਵੇਗੀ। ਕਾਲਜਾਂ ਵਿੱਚ ਅੰਡਰ ਗ੍ਰੈਜੂਏਟ ਕਲਾਸਾਂ ਦੀ ਪੜ੍ਹਾਈ ਦਾ ਕੰਮ ਹੁਣ 15 ਜੁਲਾਈ 2023 ਦੀ ਬਜਾਏ ਹੁਣ 25 ਜੁਲਾਈ 2023 ਤੋਂ ਸ਼ੁਰੂ ਹੋਵੇਗਾ। ਦੱਸਣਾ ਬਣਦਾ ਹੈ ਕਿ, ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸੂਬੇ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਸੁਰੱਖਿਆ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਤੋਂ ਸੂਬੇ ਦੇ ਸਾਰੇ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਿਤੀ 13 ਜੁਲਾਈ 2023 ਤੱਕ ਛੁੱਟੀਆਂ ਵੀ ਕਰ ਦਿੱਤੀਆਂ ਗਈਆਂ ਹਨ।