ਮੁਹੱਲਾ ਸੰਤੋਖਪੁਰਾ ਦੇ ਖਾਲੀ ਪਲਾਟ ਵਿੱਚ ਮਿਲੀ ਨੌਜਵਾਨ ਮੁੰਡੇ ਦੀ ਲਾਸ਼
ਜਲੰਧਰ 18ਜੁਲਾਈ (ਸੁਨੀਲ ਕੁਮਾਰ) ਪੰਜਾਬ ਵਿੱਚ ਲਗਾਤਾਰ ਨਸ਼ੇ ਦਾ ਕਾਰੋਬਾਰ ਵੱਧਦਾ ਜਾ ਰਿਹਾ ਹੈ ਇਸ ਨਸ਼ੇ ਨੇ ਕਈ ਘਰਾਂ ਦੇ ਚਿਰਾਗ ਬੁਝੋ ਦਿੱਤੇ ਹਨ । ਪਰ ਸਰਕਾਰਾਂ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਸਾਰੇ ਵਾਦੇ ਬੇ ਬੁਨਿਆਦ ਹਨ।ਇਹੋ ਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਮੁਹੱਲਾ ਸੰਤੋਖਪੁਰਾ ਤੋਂ ਆਇਆ ਹੈ। ਹੁਸ਼ਿਆਰਪੁਰ ਰੋਡ,ਚੱਢਾ ਸਵੀਟਸ ਦੇ ਸਾਹਮਣੇ ਇੱਕ ਬੰਦ ਪਲਾਟ ਵਿੱਚ ਨੌਜਵਾਨ ਲੜਕੇ ਦੀ ਲਾਸ਼ ਮਿਲੀ ਹੈ। ਇਸ ਨੌਜਵਾਨ ਲੜਕੇ ਦੀ ਪਹਿਚਾਨ ਵਾਸੀ ਮੁਹੱਲਾ ਸੰਤੋਖਪੁਰਾ ਵਜੋਂ ਹੋਈ ਹੈ ਅਤੇ ਇਸ ਦਾ ਨਾਮ ਕਾਲਾ ਸੀ। ਜੋ ਕਿ ਪਿਛਲੇ ਇੱਕ, ਦੋ ਦਿਨ ਤੋਂ ਲਾਪਤਾ ਸੀ। ਮਿਲੀ ਜਾਣਕਾਰੀ ਅਨੁਸਾਰ ਇਹ ਲੜਕਾ ਨਸ਼ੇ ਦਾ ਆਦੀ ਸੀ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਨਸ਼ੇ ਦੀ ਓਵਰਡੋਸ ਦੇ ਨਾਲ ਇਸ ਲੜਕੇ ਦੀ ਮੌਤ ਹੋ ਗਈ। ਮੁਹੱਲੇ ਵਿੱਚ ਲਾਸ਼ ਮਿਲਣ ਦੇ ਨਾਲ ਲੋਕਾਂ ਵਿਚ ਕਾਫੀ ਡੱਰ ਦਾ ਮਾਹੌਲ ਬਣ ਗਿਆ।