ਮਣੀਪੁਰ ਵਿੱਚ ਵਾਪਰੀ ਇੰਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਦੇਸ਼ ਦੇ ਮੱਥੇ ਤੇ ਕਲੰਕ ਹੈ – ਰਜਿੰਦਰ ਘੇੜਾ
ਮਣੀਪੁਰ ਸਰਕਾਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ – ਅੰਬੇਡਕਰ ਸੈਨਾ
ਮਣੀਪੁਰ (ਬਿਊਰੋ)ਮਣੀਪੁਰ ਵਿੱਚ ਵਾਪਰੀ ਇੰਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਦੇਸ਼ ਦੇ ਮੱਥੇ ਤੇ ਕਲੰਕ ਹੈ ਅਤੇ ਇਸ ਘਿਨਾਉਣੀ ਘਟਨਾ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਨ੍ਹੀ ਹੀ ਥੋੜੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅੰਬੇਡਕਰ ਸੈਨਾ ਦੇ ਚੇਅਰਮੈਨ ਰਜਿੰਦਰ ਘੇੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਘੇੜਾ ਨੇ ਕਿਹਾ ਕਿ ਮਣੀਪੁਰ ਵਿੱਚ ਵਾਪਰੀ ਇੰਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਨੂੰ ਅੰਜਾਮ ਦੇਣ ਜਾਨਵਰਾਂ ਨੂੰ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਕਰਨ ਦੀ ਹਿੰਮਤ ਨਾ ਕਰੇ। ਘੇੜਾ ਨੇ ਕਿਹਾ ਕਿ ਮਣੀਪੁਰ ‘ਚ ਔਰਤਾਂ ਠਾਲ ਹੋਏ ਵਾਪਰੇ ਘਿਨਾਉਣੇ ਅਪਰਾਧ ਨੇ ਸਮੁੱਚੇ ਭਾਰਤੀਆਂ ਦਾ ਸਿਰ ਪੂਰੀ ਦੁਨੀਆ ਵਿਚ ਝੁਕਾ ਕੇ ਰੱਖ ਦਿੱਤਾ ਹੈ। ਘੇੜਾ ਨੇ ਇਸ ਘਿਨਾਉਣੇ ਅਪਰਾਧ ਲਈ ਮਣੀਪੁਰ ਸਰਕਾਰ ਜਿੰਮੇਵਾਰ ਠਹਿਰਾਉਂਦਿਆਂ ਮੰਗ ਕੀਤੀ ਕਿ ਮਣੀਪੁਰ ਸਰਕਾਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਦੋਸ਼ੀਆਂ ਦੇ ਖਿਲਾਫ ਸ਼ਖਤ ਤੋਂ ਸ਼ਖਤ ਕਾਨੂੰਨੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਅੱਗੇ ਕੋਈ ਦਰਿੰਦਾ ਇਹੋ ਘਿਨਾਉਣੀ ਘਟਨਾ ਨੂੰ ਅੰਜਾਮ ਦੇਣ ਬਾਰੇ ਸੋਚ ਵੀ ਨਾ ਸਕੇ। ਘੇੜਾ ਨੇ ਕਿਹਾ ਕਿ ਮਣੀਪੁਰ ਵਿੱਚ ਦੇਸ਼ ਦੀਆਂ ਧੀਆਂ ਭੈਣਾਂ ਵਾਪਰੀ ਅਤਿ ਨਿੰਦਣਯੋਗ ‘ਤੇ ਮੋਦੀ ਸਰਕਾਰ ਵੱਲੋਂ ਕੁਝ ਵੀ ਪ੍ਰਤੀ ਕਰਮ ਨਾ ਦੇਣਾ ਇਸ ਗੱਲ ਵੱਲ ਇਸ਼ਾਰਾ ਕਰਦੇ ਹੈ ਕਿ ਮੋਦੀ ਸਰਕਾਰ ਦੀ ਸਹਿ ‘ਤੇ ਹੀ ਦੇਸ਼ ਅੰਦਰ ਇਹੋ ਜਿਹੇ ਘਿਨਾਉਣੇ ਅਪਰਾਧ ਹੋ ਰਹੇ ਜਿਸ ਨੂੰ ਅੰਬੇਡਕਰ ਸੈਨਾ ਕਦੇ ਵੀ ਸਹਿਣ ਨਹੀਂ ਕਰੇਗੀ ਅਤੇ ਦਲਿਤਾਂ,ਗਰੀਬਾਂ ਮਜ਼ਲੂਮਾਂ ਅਤੇ ਔਰਤਾਂ ‘ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਅੰਬੇਡਕਰ ਸੈਨਾ ਲੜਾਈ ਨਿਰੰਤਰ ਜਾਰੀ ਰੱਖੇਗੀ। ਇਸ ਮੌਕੇ ਸੀਨੀਅਰ ਆਗੂ ਧਰਮਿੰਦਰ ਭੁੱਲਾਰਾਈ ਤੇ ਸੰਦੀਪ ਦੀਪਾ ਮਣੀਪੁਰ ਵਾਪਰੀ ਘਿਨਾਉਣੀ ਘਟਨਾ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਖਿਲਾਫ ਸ਼ਖਤ ਤੋਂ ਸ਼ਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ