ਜਲੰਧਰ ਵਿੱਚ ਪਏ ਕੁਝ ਘੰਟਿਆਂ ਦੇ ਮੀਂਹ ਨੇ ਖੋਲ੍ਹੀ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੋਲ
ਮੀਂਹ ਬਣਿਆ ਲੋਕਾਂ ਲਈ ਵੱਡੀ ਆਫ਼ਤ ਚਾਰੇ ਪਾਸੇ ਪਾਣੀ ਹੀ ਪਾਣੀ
ਜਲੰਧਰ 23ਜੁਲਾਈ(ਸੁਨੀਲ ਕੁਮਾਰ)ਜਲੰਧਰ ਵਿੱਚ ਪਏ ਤੇਜ਼ ਮੀਂਹ ਦੇ ਕਾਰਨ ਚਾਰੇ ਪਾਸੇ ਪਾਣੀ ਪਾਣੀ ਹੋ ਗਿਆ। ਕੁਝ ਘੰਟਿਆਂ ਦੇ ਮੀਂਹ ਨੇ ਹੀ ਜਲੰਧਰ ਸਮਾਰਟ ਸਿਟੀ ਦੇ ਦਾਅਵਿਆਂ ਨੂੰ ਖੋਖਲਾ ਕਰਕੇ ਰੱਖ ਦਿੱਤਾ। ਮੀਂਹ ਦਾ ਪਾਣੀ ਦੇਖ ਕੇ ਇੰਝ ਲੱਗਦਾ ਸੀ ਕਿ ਜਿਸ ਤਰਾਂ ਜਲੰਧਰ ਵਿੱਚ ਬਾੜ ਆ ਗਈ ਹੋਵੇ। ਬਾਰਿਸ਼ ਤੋਂ ਪਹਿਲਾਂ ਸ਼ਹਿਰ ਨੂੰ ਪਾਣੀ ਤੋਂ ਬਚਾਉਣ ਲਈ ਨਗਰ ਨਿਗਮ ਵੱਲੋਂ ਕਿੰਨੇ ਕ ਪ੍ਰਬੰਧ ਕੀਤੇ ਗਏ ਸਨ, ਇਸ ਦਾ ਖੁਲਾਸਾ ਹੋਇਆ ਹੈ। ਸ਼ਹਿਰ ਦਾ ਸੀਵਰੇਜ ਸਿਸਟਮ ਜਾਮ ਹੈ। ਸੜਕਾਂ ‘ਤੇ 3 ਫੁੱਟ ਤੱਕ ਪਾਣੀ ਭਰ ਗਿਆ। ਕਈ ਲੋਕਾਂ ਦੇ ਤਾਂ ਘਰਾਂ ਦੇ ਅੰਦਰ ਪਾਣੀ ਵੜ ਗਿਆ।
ਸ਼ਹਿਰ ਦੇ ਵਿਚਕਾਰ ਅਚਾਨਕ ਇੱਕ ਵੱਡਾ ਦਰੱਖਤ ਡਿੱਗ ਪਿਆ। ਇਸ ਦੇ ਡਿੱਗਣ ਕਾਰਨ ਜਿੱਥੇ ਇੱਕ ਮੰਦਰ ਦੀ ਚਾਰਦੀਵਾਰੀ ਢਹਿ ਗਈ, ਉੱਥੇ ਅੱਧੀ ਸੜਕ ਵੀ ਜਾਮ ਹੋ ਗਈ। ਕੰਧ ਕੋਲ ਖੜ੍ਹੀ ਇੱਕ ਬੋਲੈਰੋ ਕਾਰ ਨੂੰ ਵੀ ਟੱਕਰ ਮਾਰ ਦਿੱਤੀ ਗਈ। ਇਸ ਕਾਰਨ ਬੋਲੈਰੋ ਕਾਰ ਦੇ ਸ਼ੀਸ਼ੇ ਟੁੱਟ ਗਏ।