ਸਰਬਜੀਤ ਸਿੰਘ ਬਾਲਾ ਦਮਹੇੜੀ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਵਿੱਤ ਸਕੱਤਰ ਨਿਯੁਕਤ

ਸਰਬਜੀਤ ਸਿੰਘ ਬਾਲਾ ਦਮਹੇੜੀ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਵਿੱਤ ਸਕੱਤਰ ਨਿਯੁਕਤ

#ਐਸੋਸੀਏਸ਼ਨ ਨੂੰ ਮਜ਼ਬੂਤ ਕਰਨ ਵਾਸਤੇ ਹਮੇਸ਼ਾ ਤੱਤਵਰ ਰਹਾਗਾ :-ਬਾਲਾ

ਆਦਮਪੁਰ, 04 ਅਗਸਤ (ਸੁਨੀਲ ਕੁਮਾਰ)-: ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਪੱਦਮਸ਼੍ਰੀ ਕਰਤਾਰ ਸਿੰਘ ਵਲੋਂ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਸਰਬਜੀਤ ਸਿੰਘ ਬਾਲਾ ਦੀਆਂ ਐਸੋਸੀਏਸ਼ਨ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਐਸੋਸੀਏਸ਼ਨ ਪੰਜਾਬ ਦਾ ਵਿੱਤ ਸਕੱਤਰ ਨਿਯੁਕਤ ਕੀਤਾ ਇਸ ਮੋਕੇ ਸਰਦਾਰ ਬਾਲਾ ਨੇ ਕਿਹਾ ਕਿ ਜੋ ਜੁਮੇਵਾਰੀ ਮੈਨੂੰ ਐਸੋਸੀਏਸ਼ਨ ਨੇ ਦਿਤੀ ਹੈ ਮੇੈ ਉਹ ਜੁਮੇਵਾਰੀ ਤਨਦੇਹੀ ਨਾਲ ਨਿਭਾਵਾਗਾ ਅਤੇ ਐਸੋਸੀਏਸ਼ਨ ਮਜ਼ਬੂਤ ਕਰਨ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੋਕੇ ਸਰਬਜੀਤ ਸਿੰਘ ਬਾਲਾ ਨੇ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਪੱਦਮਸ਼੍ਰੀ ਕਰਤਾਰ ਸਿੰਘ, ਉਘੇ ਉਦਯੋਗਪਤੀ ਕੇ.ਕੇ. ਸਰਦਾਨ, ਐਸੋਸੀਏਸ਼ਨ ਜਰਨਲ ਸਕੱਤਰ ਰਣਧੀਰ ਸਿੰਘ ਅਤੇ ਸਮੂਹ ਮੇੈਬਰਾ ਦਾ ਤਹਿ ਦਿਲ ਤੋ ਧੰਨਵਾਦ ਕੀਤਾ ਇਸ ਇਸ ਖੁਸ਼ੀ ਦੇ ਮੋਕੇ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਮਾਨਸਾ ਦੇ ਪ੍ਰਧਾਨ ਸ਼ਾਹਬਾਜ ਸਿੰਘ, ਮੋਹਾਲੀ ਤੋਂ ਪ੍ਰਧਾਨ ਮਨਵੀਰ ਸਿੰਘ, ਜਲੰਧਰ ਤੋਂ ਪ੍ਰਧਾਨ ਕਰਤਾਰ ਸਿੰਘ, ਤਰਨਤਾਰਨ ਤੋਂ ਪ੍ਰਧਾਨ ਹਰਪਾਲ ਸਿੰਘ, ਪਠਾਨਕੋਟ ਤੋਂ ਪ੍ਰਧਾਨ ਅਮਨਦੀਪ ਸਿੰਘ, ਬਠਿੰਡੇ ਤੋਂ ਪ੍ਰਧਾਨ ਜਗਬੀਰ ਸਿੰਘ ਤੋਂ ਇਲਾਵਾ ਜਿਲ੍ਹਾ ਜਨਰਲ ਸਕੱਤਰ ਮੋਹਾਲੀ ਤੋਂ ਨਰਿੰਦਰ ਸਿੰਘ ਮੋਗੇ ਤੋਂ ਗੁਰਮੀਤ ਸਿੰਘ, ਗੁਰਦਾਸਪੁਰ ਤੋਂ ਗੁਰਵਿੰਦਰ ਸਿੰਘ, ਬਠਿੰਡੇ ਤੋਂ ਸੁਖਮਿੰਦਰ ਸਿੰਘ, ਫਿਰੋਜਪੁਰ ਤੋਂ ਕੁਲਵੰਤ ਰਾਏ, ਪਟਿਆਲਾ ਤੋਂ ਸਾਰਜ ਸਿੰਘ, ਰੋਪੜ ਤੋਂ ਨਰਿੰਦਰ ਸਿੰਘ, ਅੰਮ੍ਰਿਤਸਰ ਤੋਂ ਵਿਕਰਮ ਸ਼ਰਮਾ, ਫਗਵਾੜਾ ਤੋਂ ਸੀਨੀਅਰ ਜਿਲ੍ਹਾ ਮੀਤ ਪ੍ਰਧਾਨ ਜਰਨੈਲ ਸਿੰਘ ਸੋਂਧੀ, ਮੀਤ ਪ੍ਰਧਾਨ ਦਰਸ਼ਨ ਲਾਲ ਕਟਾਰੀਆ, ਗੁਰਮੀਤ ਸਿੰਘ ਸਬ-ਇੰਸਪੈਕਟਰ ਅਤੇ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਰੀਤ ਪ੍ਰੀਤ ਪਾਲ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *