ਮੰਢਿਆਣੀ ਰੋਡ ਦੀ ਕਾਇਆ ਕਲਪ ਕਰਨ ਦਾ ਬੀੜ ਸੋਸਾਇਟੀ ਨੇ ਚੁੱਕਿਆ ਬੀੜਾ
ਬਲਾਚੌਰ, (ਬਿਊਰੋ)
ਬਲਾਚੌਰ ਦੇ ਭੱਦੀ ਰੋਡ ਸਥਿਤ ਮੰਢਿਆਣੀ ਰੋਡ ਵਿੱਚ ਦਾਖਲ ਹੁੰਦਿਆ ਹੀ ਸੜਕ ਦੇ ਦੋਨਾ ਪਾਸੇ ਫੈਲੀ ਗੰਦਗੀ ਕਾਰਨ ਲੋਕਾਂ ਨੂੰ ਆਪ ਮੂਹਰੇ ਆਪਣਾ ਨੱਕ ਮੂੰਹ ਢੱਕ ਕੇ ਲੰਘਣ ਲਈ ਮਜਬੂਰ ਕਰਦੀ ਸੀ । ਮਗਰ ਮੌਜੂਦਾ ਸਮੇਂ ਵਿੱਚ ਇਸ ਰੋਡ ਦੀ ਕਾਇਆ ਕਲਪ ਕਰਨ ਲਈ ਵਾਤਾਵਰਣ ਪ੍ਰੇਮੀਆਂ ਸੁਨੀਤਾ ਚੈਰੀਟੇਬਲ ਅਤੇ ਬੀੜ ਸੁਸਾਇਟੀ ਦੀ ਟੀਮ ਨੇ ਬੀੜਾ ਚੁੱਕਿਆ ਹੈ ਜਿਨ੍ਹਾਂ ਵਲੋਂ ਇਸ ਜਗ੍ਹਾਂ ਨੂੰ ਇਸ ਕਦਰ ਨਿਖਾਰਿਆ ਜਾ ਰਿਹਾ ਹੈ ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ । ਸੁਨੀਤਾ ਚੈਰੀਟੇਬਲ ਹਸਪਤਾਲ ਮੰਢਿਆਣੀ ਰੋਡ ਬਲਾਚੌਰ ਦੇ ਮੈਨੇਜਿੰਗ ਡਾਇਰੈਕਟਰ ਸੁਨੀਤਾ ਸ਼ਰਮਾਂ, ਬੀੜ ਸੁਸਾਇਟੀ ਬਲਾਚੌਰ ਦੇ ਪ੍ਰਧਾਨ ਅਮਨ ਵਰਮਾ ਵਲੋਂ ਬੀਤੇ ਕਈ ਦਿਨਾ ਤੋਂ ਜੇਸੀਬੀ ਦੀ ਸਹਾਇਤਾ ਨਾਲ ਆਪਣੇ ਪਾਸੋਂ ਹਜ਼ਾਰ ਰੁਪਏ ਖਰਚ ਕਰਕੇ ਇਸ ਜਗ੍ਹਾਂ ਦੀ ਸਾਫ ਸਫਾਈ ਕਰਾਈ ਗਈ ਹੈ ਜਿੱਥੇ ਕਿ ਉਨ੍ਹਾਂ ਵਲੋਂ ਛਾਂਦਾਰ, ਫਲਦਾਰ ਅਤੇ ਫੁੱਲਾ ਦੇ ਬੂਟਿਆ ਸਮੇਤ ਘਾਹ ਲਗਾਉਣ ਉਪਰੰਤ ਲੋਕਾਂ ਦੇ ਬੈਠਣ ਲਈ ਸੀਮਿੰਟਡ ਬੈਂਚ ਵੀ ਲਗਾਉਣ ਦੀ ਯੋਜਨਾ ਬਣਾਈ ਗਈ ਹੈ ।ਜਿਨ੍ਹਾਂ ਦੀ ਦੇਖਰੇਖ ਹੇਠ ਆਉਣ ਵਾਲੇ ਸਮੇਂ ਵਿੱਚ ਇਹ ਜਗ੍ਹਾਂ ਪਹਿਲੀ ਨਜ਼ਰੇ ਹੀ ਨਿਵੇਕਲੀ ਸੁੰਦਰ ਤੇ ਕੁਦਰਤੀ ਵਾਤਾਵਰਣ ਨਾਲ ਭਰਪੂਰ ਦਿੱਖ ਵਾਲੀ ਦਿਸਣ ਲੱਗੇਗੀ । ਉਨ੍ਹਾਂ ਆਖਿਆ ਕਿ ਫੁੱਟਪਾਥ ਉਪਰ ਵੀ ਜੋ ਘਾਹਬੂਟੀ ਖੜੀ ਸੀ ਉਸ ਦੀ ਸਫਾਈ ਕਰਾਈ ਜਾ ਚੁੱਕੀ ਹੈ ਅਤੇ ਹੁਣ ਕੋਈ ਵੀ ਰਾਹਗੀਰ ਜਾਂ ਸਵੇਰੇ ਸ਼ਾਮ ਸੈਰ ਕਰਨ ਵਾਲੇ ਸੜਕ ਦੇ ਕਿਨਾਰੇ ਇਸ ਪੁੱਥਪਾਥ ਦੀ ਜਗ੍ਹਾਂ ਦੇ ਅਰਾਮ ਨਾਲ ਚੱਲ ਫਿਰ ਸਕਣਗੇ ।ਕੁੱਲ ਮਿਲਾ ਕੇ ਇਹ ਸਮਾਜ ਸੇਵੀ ਜੋੜਾ ਇੱਕ ਬਹੁਮੁਖੀ ਪ੍ਰਤਿਬਾ ਦੇ ਜਿੱਥੇ ਮਾਲਕ ਹਨ ਉਥੇ ਹੀ ਇਨ੍ਹਾਂ ਦੀ ਵਾਤਾਵਰਣ ਪ੍ਰਤੀ ਪ੍ਰੀਅਤਾ ਉਨ੍ਹਾਂ ਦੀ ਚੰਗੀ ਸਖਸ਼ੀਅਤ ਨੂੰ ਖੁਦ ਬਿਆਨ ਕਰਦੀ ਹੈ । ਜੋ ਦੂਸਰਿਆ ਲਈ ਇੱਕ ਮਿਸਾਲ ਅਤੇ ਪ੍ਰੇਰਣਾ ਦਾ ਸੋ੍ਰਤ ਹੈ। ਮੰਢਿਆਣੀ ਰੋਡ ਬਲਾਚੌਰ ਵਿਖੇ ਉਨ੍ਹਾਂ ਵਲੋਂ ਵਣ ਵਿਭਾਗ ਦੇ ਅਧਿਕਾਰੀ ਅਨੁਰਾਗ ਸ਼ਰਮਾਂ,ਰਵਿੰਦਰ ਕੁਮਾਰ ਦੇ ਸਹਿਯੋਗ ਨਾਲ ਪੌਦੇ ਲਗਾਉਣੇ ਆਰੰਭ ਕਰ ਦਿੱਤੇ ਹਨ ।ਇਸ ਮੌਕੇ ਹੰਸ ਰਾਜ, ਮੱਖਣ ਸਿੰਘ ਸਹੋਤਾ, ਕਮਲ ਚੌਧਰੀ, ਹੰਸ ਰਾਜ, ਚਮਨ ਲਾਲ ਭੂੰਬਲਾ , ਪਰਵਿੰਦਰ ਮੇਨਕਾ ਵੀ ਮੌਜੂਦ ਸਨ ।