ਮੰਗਾਂ ਪੂਰੀਆਂ ਹੋਣ ਤੱਕ ਦਰਜਾਚਾਰ ਕਰਮਚਾਰੀਆਂ ਦੀ ਕੰਮ ਛੱਡੋ ਹੜਤਾਲ ਜਾਰੀ ਰਹੇਗੀ: ਵਿਜੇ ਪਾਲ ਬਿਲਾਸਪੁਰ/ਕੁਲਦੀਪ ਖਾਲੜਾ
ਮੋਗਾ 30ਅਗਸਤ (ਰੋਜ਼ਾਨਾਂ ਰਿਪੋਰਟਰ) ਦਰਜਾਚਾਰ ਕਰਮਚਾਰੀ ਐਸੋਸੀਏਸ਼ਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮੁੱਚੇ ਪੰਜਾਬ ਵਿੱਚ ਕੰਮ ਛੱਡੋ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਕੰਮ ਛੱਡੋ ਹੜਤਾਲ ਅਣ ਮਿਥੇ ਸਮੇਂ ਤੱਕ ਜਾਰੀ ਰਹੇਗੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਜੇ ਪਾਲ ਬਿਲਾਸਪੁਰ ਸੂਬਾ ਪ੍ਰਧਾਨ ਅਤੇ ਕੁਲਦੀਪ ਸਿੰਘ ਖਾਲੜਾ ਜਨਰਲ ਸਕੱਤਰ ਪੰਜਾਬ ਨੇ ਕੀਤਾ ਉਹਨਾਂ ਕਿਹਾ ਕਿ ਕਾਫੀ ਲੰਮੇ ਸਮੇਂ ਤੋਂ ਦਰਜਾਚਾਰ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਉਚ ਅਧਿਕਾਰੀਆਂ ਨੂੰ ਮੰਗ ਪੱਤਰ ਦਿਤੇ ਗਏ ਹਨ ਪਰ ਸਰਕਾਰ ਅਤੇ ਵਿਭਾਗ ਨੇ ਦਰਜ਼ਾਚਾਰ ਕਰਮਚਾਰੀਆਂ ਨੂੰ ਹਮੇਸ਼ਾ ਹੀ ਅੱਖੋਂ ਪਰੋਖੇ ਕੀਤਾ ਹੈ ਮੰਗਾਂ ਜਿਵੇਂ ਕਿ ਦਰਜਾਚਾਰ ਕਰਮਚਾਰੀਆਂ ਦੀ ਬੇਸਿਕ ਪੇ ਵਿਚ ਵਾਧਾ ਕਰਨ, ਕੱਟੇ ਹੋਏ ਭੱਤੇ ਬਹਾਲ ਕਰਨ, ਚੌਕੀਦਾਰ ਕਰਮਚਾਰੀਆਂ ਨੂੰ ਗਜ਼ਟਿਡ ਛੁੱਟੀ ਦੇਣਾ, ਚੌਕੀਦਾਰਾਂ ਭੱਤਾ 800 ਰੁਪਏ ਤੋਂ ਵਧਾ ਕੇ 4800 ਕਰਨਾ, ਦਰਜਾਚਾਰ ਦੀ ਨਵੀਂ ਭਰਤੀ ਕਰਨਾ,10ਵੀ ਪਾਸ ਦਰਜਾਚਾਰ ਕਰਮਚਾਰੀਆਂ ਤੋਂ ਐਸ ਐਲ ਏ ਪ੍ਰਮੋਟ ਕਰਨ, ਕੱਚੇ ਦਰਜਾਚਾਰ ਕਰਮਚਾਰੀਆਂ ਨੂੰ ਪੱਕਾ ਕਰਨ,10ਵੀ ਪਾਸ ਦਰਜਾਚਾਰ ਕਰਮਚਾਰੀਆਂ ਦਾ ਟਾਈਪ ਟੈਸਟ ਲੈਣਾ ਆਦਿ ਮੰਗਾਂ ਸ਼ਾਮਲ ਹਨ ਉਹਨਾਂ ਕਿਹਾ ਕਿ ਅਸੀਂ ਵਿਭਾਗ ਤੋਂ ਮਜ਼ਬੂਰ ਹੋ ਕੇ ਕੰਮ ਛੱਡੋ ਹੜਤਾਲ ਕੀਤੀ ਹੈ ਇਸ ਸਮੇਂ ਸੁਰਿੰਦਰਪਾਲ ਸਿੰਘ ਮੀਤ ਪ੍ਰਧਾਨ, ਗੁਰਚਰਨ ਸਿੰਘ ਚੇਅਰਮੈਨ ਪੰਜਾਬ, ਪਰਮਜੀਤ ਕੁਮਾਰ ਖਜਾਨਚੀ ਪੰਜਾਬ, ਆਦਿ ਆਗੂ ਹਾਜਰ ਸਨ।