ਪਾਕਿਸਤਾਨੀ ਝੰਡੇ ਨਾਲ ਬੱਝੇ ਗੁਬਾਰੇ ਮਿਲੇ, ਚੌਂਕੀ ਮਾਣੋ ਚਾਹਲ ਦੀ ਪੁਲਿਸ ਨੇ ਕੀਤੀ ਜਾਂਚ ਸ਼ੁਰੂ
ਤਰਨਤਾਰਨ 30ਅਗਸਤ (ਰੋਜ਼ਾਨਾ ਰਿਪੋਰਟਰ ਨਿਊਜ਼ ਪੇਪਰ)ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਪਿੰਡ ਸਾਹਬਾਜ਼ਪੁਰ ਵਿੱਚ ਬੀਤੀ ਰਾਤ ਪਾਕਿਸਤਾਨੀ ਝੰਡੇ ਅਤੇ ਗੁਬਾਰੇ ਮਿਲਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲੇ ਦੀ ਸੂਚਨਾ ਮਿਲਣ ਮਗਰੋਂ ਚੌਂਕੀ ਮਾਣੋਚਾਹਲ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਪਾਕਿਸਤਾਨੀ ਝੰਡੇ ਸਮੇਤ ਗੁਬਾਰਿਆਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਪੁੱਤਰ ਜਗੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਮਾਂ ਕਰੀਬ 9 ਵਜੇ ਗੁਬਾਰਿਆਂ ਨਾਲ ਬੱਝੇ ਪਾਕਿਸਤਾਨੀ ਝੰਡੇ ਅਸਮਾਨ ‘ਚੋਂ ਉਨ੍ਹਾਂ ਦੇ ਘਰ ਡਿੱਗ ਗਏ। ਉਨ੍ਹਾਂ ਦੱਸਿਆ ਕਿ ਗੁਬਾਰਿਆਂ ਦਾ ਰੰਗ ਚਿੱਟਾ,ਹਰਾ ‘ਤੇ ਲਾਲ ਸੀ। ਅਵਤਾਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ, ਜਿੰਨ੍ਹਾਂ ਨੇ ਪਾਕਿਸਤਾਨੀ ਝੰਡੇ ‘ਤੇ ਗੁਬਾਰਿਆਂ ਸੰਬੰਧੀ ਪੁਲਸ ਚੌਂਕੀ ਮਾਣੋਚਾਹਲ ਨੂੰ ਸੂਚਿਤ ਕੀਤਾ। ਪੁਲਸ ਵੱਲੋਂ ਮੌਕੇ ‘ਤੇ ਪਹੁੰਚ ਕੇ ਗੁਬਾਰਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਸਮਾਨ ਰਾਹੀ ਆਏ ਪਾਕਿਸਤਾਨੀ ਝੰਡੇ ‘ਤੇ ਅੰਗਰੇਜ਼ੀ ਵਿੱਚ ਪੀਟੀਆਈ ‘ਤੇ ਉਰਦੂ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਸ਼ਬਦ ਲਿਖੇ ਹੋਏ ਹਨ।