ਡੇਰਾ ਬਾਬਾ ਨਾਨਕ ਦੇ ਪਿੰਡ ਸ਼ਿਕਾਰ ਮਾਛੀਆਂ ਵਿਚ ਮਕਾਨ ਦੀ ਛੱਤ ਡਿੱਗਣ ਨਾਲ 2 ਸਕੇ ਭਰਾ ਜ਼ਖ਼ਮੀ
ਗੁਰਦਾਸਪੁਰ 10 ਸਤੰਬਰ (ਬਿਊਰੋ)ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਡੇਰਾ ਬਾਬਾ ਨਾਨਕ ਅੰਦਰ ਪੈਂਦੇ ਪਿੰਡ ਸਿਕਾਰ ਮਾਛੀਆਂ ਚ ਅੱਜ ਸਵੇਰੇ ਆਈ ਬਰਸਾਤ ਤੇ ਬੱਦਲ ਗੜਕਣ ਨਾਲ ਇੱਕੋ ਕਮਰੇ ਅੰਦਰ ਰਹਿ ਰਹੇ ਬੇਸਹਾਰਾ 2 ਸਕੇ ਭਰਾਵਾਂ ਉਪਰ ਮਕਾਨ ਦੀ ਸੱਤ ਡਿੱਗਣ ਨਾਲ ਜਖਮੀ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਤਰਸ ਮਸੀਹ ਅਤੇ ਉਸਦੇ ਭਰਾ ਯਹੂਨਾ ਮਸੀਹ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਖਾਣਾ ਬਣਾ ਕੇ ਆਪਣੀ ਮਿਹਨਤ ਮਜ਼ਦੂਰੀ ਕਰਨ ਲਈ ਤਿਆਰੀ ਕਰ ਰਹੇ ਸਨ ਤਾਂ ਅੱਜ ਕਰੀਬ 8:00 ਵਜੇ ਤੇਜ ਮੀਂਹ ਅਤੇ ਬੱਦਲ ਗੜਕਣ ਨਾਲ ਮਕਾਨ ਦੀ ਸੱਤ ਇਕ ਦਮ ਉਨ੍ਹਾਂ ਉੱਪਰ ਆ ਕੇ ਡਿੱਗ ਗਈ ਤੇ ਉਹ ਮਲਬੇ ਅੰਦਰ ਦੱਬ ਗਏ ਉਨ੍ਹਾਂ ਦੇ ਰੋਲੀ ਪਾਉਣ ਉਪਰੰਤ ਉਨ੍ਹਾਂ ਗਵਾੰਡ ਵਿਚ ਰਹਿੰਦੇ ਚਾਚੇ ਦੇ ਬੇਟੇ ਅਤੇ ਆਸ ਪਾਸ ਦੇ ਗਵਾਂਢੀਆਂ ਵਲੋਂ ਮੱਲਬੇ ਥੱਲੇਓ ਬਾਹਰ ਕੱਢਿਆ ਗਿਆ।ਇਸ ਹਾਦਸੇ ਵਿੱਚ ਦੋਨਾ ਭਰਾਵਾਂ ਦੇ ਗੁਝੀਆਂ ਤੇ ਇਕ ਭਰਾ ਦੇ ਸਿਰ ਅਤੇ ਪੈਰ ਵਿਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਘਰ ਦਾ ਸਾਰਾ ਸਮਾਨ ਚਕਨਾ ਚੂਰ ਹੋਇਆ ਹੈ।ਦੋਨਾਂ ਭਰਾਵਾਂ ਦੀ ਹਾਲਤ ਨੂੰ ਵੇਖਦਿਆਂ ਹੋਇਆ 108 ਐਂਬੂਲੈਂਸ ਨੂੰ ਫੋਨ ਕੀਤਾ ਗਿਆ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚਣ ਉਪਰੰਤ ਫਸਟ ਏਡ ਦੇ ਕੇ ਕਲਾਨੌਰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਇਸ ਮੌਕੇ ਉਕਤ ਭਰਾਵਾਂ ਅਤੇ ਪਿੰਡ ਵਾਸੀਆਂ ਨੇ ਜਿਲ੍ਹਾ ਪ੍ਰਸ਼ਾਸਨ, ਐਨ ਆਰ ਆਈ ਵੀਰਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਇਹ ਪਿੰਡ ਵਿੱਚ ਬਹੁਤ ਹੀ ਗ਼ਰੀਬ ਪਰਿਵਾਰ ਹੈ ਤੇ ਇਹਨਾਂ ਦੇ ਮਾਤਾ ਪਿਤਾ ਦੀ ਕਰੀਬ 12 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਇਹ ਦੋਵੇਂ ਗਰੀਬ ਭਰਾ ਆਪਣੀ ਮਿਹਨਤ ਮਜਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚਲਾਉਂਦੇ ਸਨ ਤੇ ਅੱਜ ਇਹਨਾਂ ਦੇ ਮਕਾਨ ਦੀ ਸੱਤ ਡਿੱਗਣ ਕਾਰਨ ਇਨ੍ਹਾਂ ਦੀ ਆਰਥਿਕ ਹਾਲਤ ਹੋਰ ਵੀ ਮਾੜੀ ਹੋਈ ਹੈ ਤੇ ਕਿਰਪਾ ਕਰਕੇ ਇਹਨਾਂ ਦੀ ਹਰ ਆਰਥਿਕ ਮਦਦ ਕੀਤੀ ਜਾਵੇ।