ਲੰਬਾ ਪਿੰਡ ਚੋਂਕ ਕੋਲ ਪੈਂਦੇ ਹਰਦਿਆਲ ਨਗਰ ਵਿਖੇ ਚੱਲਿਆ ਨਗਰ ਨਿਗਮ ਦਾ ਪੀਲਾ ਪੰਜਾ
ਬਿਲਡਰਾਂ ਵੱਲੋਂ ਸਿਰਫ ਖ਼ਾਨਾਪੂਰਤੀ ਲਈ ਕੀਤੀ ਗਈ ਕੱਚੀ ਕੰਧ, ਦੇਖੋ ਕਦੋਂ ਤੱਕ ਟਿਕੀ ਰਹੇਗੀ ਕੱਚੀ ਕੰਧ
ਨਗਰ ਨਿਗਮ ਦੀ ਵੱਡੀ ਕਾਰਵਾਈ ਤੋਂ ਕੁਝ ਦਿਨ ਪਹਿਲਾਂ ਹੀ ਬਿਲਡਰਾਂ ਵਲੋਂ ਕੀਤੀ ਗਈ ਕੱਚੀ ਕੰਧ।ਕੀ ਬਿਲਡਰਾਂ ਨੂੰ ਹਰਦਿਆਲ ਨਗਰ ਵਿਖੇ ਹੋਣ ਵਾਲੀ ਨਗਰ ਨਿਗਮ ਦੀ ਵੱਡੀ ਕਾਰਵਾਈ ਦਾ ਪਤਾ ਸੀ?
ਜਲੰਧਰ 16ਸਤੰਬਰ (ਸੁਨੀਲ ਕੁਮਾਰ) ਜਲੰਧਰ ਦੇ ਲੰਬਾ ਪਿੰਡ ਚੌਂਕ ਨੇੜੇ ਸ਼ਹੀਦ ਊਧਮ ਸਿੰਘ ਨਗਰ (ਸੈਲਾਣੀ ਮਾਤਾ ਮੰਦਿਰ ਰੋਡ) ਵਿਖੇ ਇੱਕ ਰਿਹਾਇਸ਼ੀ ਮਕਾਨ ਵਿੱਚ ਇੱਕ ਬਿਲਡਰ ਵੱਲੋਂ ਨਾਜਾਇਜ ਦੁਕਾਨ ਬਣਾਈ ਸੀ। ਜਿਸ ਦੀ ਉਹਨਾਂ ਕੋਲ ਕੋਈ ਇਜਾਜਤ ਨਹੀਂ ਸੀ। ਸਾਡੇ ਵੱਲੋਂ ਇਸਦੀ ਆਰ.ਟੀ.,ਆਈ, 26 ਜੂਨ, 2023 ਨੂੰ ਸਾਡੇ ਵੱਲੋਂ ਪਾਈ ਗਈ ਸੀ। ਜਿਸ ਦਾ ਡਾਇਰੀ ਨੰਬਰ 272 ਹੈ, ਇਸ ਦੁਕਾਨ ਦੇ ਖਿਲਾਫ ਸ਼ਿਕਾਇਤ ਆਨਲਾਈਨ ਪੋਰਟਲ ‘ਤੇ ਵੀ ਕੀਤੀ ਹੈ, ਜਿਸ ਦਾ ਗ੍ਰੀਵਿਆਂਸ ਆਈ.ਡੀ. ਨੰਬਰ 20230245586 ਹੈ।ਇੰਨਾ ਸਮਾਂ ਬੀਤ ਜਾਣ ਬਾਅਦ ਹੁਣ ਨਗਰ ਨਿਗਮ ਦੀਆਂ ਅੱਖਾਂ ਖੁੱਲੀਆਂ ਅਤੇ ਦੁਕਾਨ ਦੇ ਚਲਦੇ ਕੰਮ ਨੂੰ ਰੁਕਵਾ ਦਿੱਤਾ ਹੈ। ਪਰ ਬਿਲਡਰ ਵੱਲੋਂ ਸਿਰਫ਼ ਨਗਰ ਨਿਗਮ ਨੂੰ ਦਿਖਾਣ ਵਾਸਤੇ ਕੱਚੀ ਕੰਧ ਕੀਤੀ ਗਈ ਹੈ। ਅਜੇ ਕੱਲ ਹੀ ਨਗਰ ਨਿਗਮ ਅਧਿਕਾਰੀਆਂ ਨੇ ਲੰਬਾ ਪਿੰਡ ਚੋਕ ਦੇ ਕੋਲ ਪੈਂਦੇ ਹਰਦਿਆਲ ਨਗਰ ਵਿਖੇ ਵੱਡੀ ਕਾਰਵਾਈ ਕੀਤੀ ਹੈ ਜਿੱਥੇ ਕਿ ਨਗਰ ਨਿਗਮ ਦਾ ਪੀਲਾ ਪੰਜਾ ਚੱਲਿਆ ਅਤੇ ਕਈ ਨਾਜ਼ਾਇਜ਼ ਦੁਕਾਨਾਂ ਢਾਹ ਦਿੱਤੀਆਂ ਗਈਆਂ।ਪਰ ਨਗਰ ਨਿਗਮ ਅਧਿਕਾਰੀਆਂ ਨੂੰ ਜਿਸ ਦੁਕਾਨ ਦੀ ਸ਼ਿਕਾਇਤ ਦਿੱਤੀ ਗਈ ਸੀ ਉਸ ਦੁਕਾਨ ਨੂੰ ਕਿਉਂ ਛੱਡਿਆ ਗਿਆ?ਕਿ ਨਗਰ ਨਿਗਮ ਅਧਿਕਾਰੀਆਂ ਦੀ ਬਿਲਡਰਾਂ ਨਾਲ ਕੋਈ ਮਿਲੀ ਭਗਤ ਹੈ? ਕੁਝ ਦਿਨ ਪਹਿਲਾਂ ਹੀ ਬਿਲਡਰਾਂ ਵੱਲੋਂ ਕੱਚੀ ਕੰਧ ਕਰ ਦਿੱਤੀ ਗਈ। ਕੀ ਹੋਣ ਵਾਲੀ ਵੱਡੀ ਕਾਰਵਾਈ ਬਾਰੇ ਬਿਲਡਰਾਂ ਨੂੰ ਪਤਾ ਸੀ? ਵੱਡੀ ਕਾਰਵਾਈ ਤੋਂ ਕੁਝ ਦਿਨ ਪਹਿਲਾਂ ਹੀ ਬਿਲਡਰ ਵੱਲੋਂ ਕੱਚੀ ਕੰਧ ਕਰ ਦਿੱਤੀ ਗਈ। ਹੁਣ ਦੇਖਣਾ ਇਹ ਹੈ ਕਿ ਨਗਰ ਨਿਗਮ ਵੱਲੋਂ ਇਸ ਨਜਾਇਜ਼ ਦੁਕਾਨ ਤੇ ਅਗਲੀ ਕੀ ਕਾਰਵਾਈ ਹੋਵੇਗੀ। ਕੰਧ ਪੱਕੀ ਹੋਵੇਗੀ ਜਾਂ ਸ਼ਟਰ ਲੱਗੇਗਾ। ਜਲਦ ਹੀ ਅਗਲੇ ਭਾਗ ਵਿੱਚ ਦੱਸਿਆ ਜਾਵੇਗਾ।