ਸੂਰੀਆ ਇਨਕਲੇਵ ਸੜਕ ਤੇ ਚੱਲ ਰਹੇ ਕੰਮ ਦੇ ਕਾਰਨ ਹੋਇਆ ਲੜਕੇ ਦਾ ਐਕਸੀਡੈਂਟ ਹਾਲਤ ਗੰਭੀਰ

ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਕਰਕੇ ਪਰੀਜਨਾਂ ਨੇ ਲਗਾਇਆ ਦਮੋਰੀਆ ਪੁਲ ਥੱਲੇ ਧਰਨਾ

ਸੜਕ ਤੇ ਚੱਲ ਰਿਹਾ ਸੀ ਕੰਮ ਪਰ ਨਹੀਂ ਸੀ ਲੱਗਾ ਕੋਈ ਬੈਰੀਕੇਟ

ਜਲੰਧਰ29ਜਨਵਰੀ ( ਸੁਨੀਲ ਕੁਮਾਰ ਰੋਜ਼ਾਨਾ ਰਿਪੋਰਟਰ ਨਿਊਜ਼ ਪੇਪਰ) ਬੀਤੇ ਦਿਨੀਂ ਜਲੰਧਰ ਵਿੱਚ ਪੈਂਦੇ ਜਗਤਪੁਰਾ ਦੇ ਲੜਕੇ ਦਾ ਸੜਕ ਤੇ ਚਲ ਰਹੇ ਕੰਮ ਕਰਕੇ ਰਾਤ ਦੇ ਹਨੇਰੇ ਵਿੱਚ ਐਕਸੀਡੈਂਟ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਲੜਕਾ ਜਗਤਪੁਰਾ ਦਾ ਵਾਸੀ ਹੈ। ਜਿਸ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ ਜੋ ਕਿ ਜੌਹਲ ਹਸਪਤਾਲ ਵਿੱਚ ਜ਼ੇਰੇ ਇਲਾਜ ਦਾਖ਼ਲ ਹੈ। ਪਰ ਡਾਕਟਰਾਂ ਨੇ ਉਸ ਲੜਕੇ ਨੂੰ ਜਵਾਬ ਦੇ ਦਿੱਤਾ ਹੈ। ਪਰ ਸੂਰੀਆ ਇਨਕਲੇਵ ਵਿੱਚ ਪੈਦੇ ਥਾਣੇ ਦੇ ਪੁਲਸ ਮੁਲਾਜ਼ਮਾਂ ਨੇ ਉਸ ਗਰੀਬ ਪਰਿਵਾਰ ਦੀ ਕੋਈ ਕੰਪਲੇਟ ਨਹੀਂ ਲਿਖੀ। ਲੜਕੇ ਦੇ ਪਰੀਜ਼ਨਾ ਨੇ ਸੜਕ ਦਾ ਕੰਮ ਕਰ ਰਹੇ ਠੇਕੇਦਾਰ ਨੂੰ ਇਸ ਹਾਦਸੇ ਦਾ ਦੋਸ਼ੀ ਠਹਿਰਾਇਆ ਹੈ। ਕਿਉਂਕਿ ਇਹਨਾਂ ਦਾ ਇਹ ਕਹਿਣਾ ਹੈ ਕਿ ਉਸਨੇ ਰਸਤਾ ਬੰਦ ਨਹੀਂ ਕੀਤਾ ਹੋਇਆ ਸੀ। ਜਿਸ ਕਰਕੇ ਲੜਕੇ ਦਾ ਐਕਸੀਡੈਂਟ ਹੋ ਗਿਆ। ਪਰ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਠੇਕੇਦਾਰ ਉਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਰਿਪੋਰਟ ਲਿਖੀ ਗਈ। ਠੇਕੇਦਾਰ ਵੱਲੋਂ ਕਿਹਾ ਗਿਆ ਕਿ ਉਹ ਲੜਕੇ ਦਾ ਸਾਰਾ ਖ਼ਰਚਾ ਚੁੱਕਣ ਨੂੰ ਤਿਆਰ ਹੈ। ਵਾਰ ਇਹ ਸਾਰੀਆਂ ਗੱਲਾਂ ਖੋਖਲੀਆਂ ਸਾਬਿਤ ਹੋਈਆਂ।ਪੁਲਿਸ ਪ੍ਰਸ਼ਾਸਨ ਦੇ ਇਸ ਢਿੱਲੇ ਵਤੀਰੇ ਕਾਰਨ ਅੱਜ ਲੜਕੇ ਦੇ ਪਰਿਵਾਰ ਵੱਲੋਂ ਦਮੋਰੀਆ ਪੁਲ ਦੇ ਥੱਲੇ ਧਰਨਾ ਲਗਾਇਆ। ਤਾਂ ਜੋ ਉਸ ਗਰੀਬ ਲੜਕੇ ਨੂੰ ਇਨਸਾਫ ਮਿਲ ਸਕੇ।

Leave a Reply

Your email address will not be published. Required fields are marked *