ਸੁਖਬੀਰ ਬਾਦਲ ਨੇ ਦਿਤਾ ਵੱਡਾ ਬਿਆਨ ਕਿਹਾ ਲੱਖਾਂ ਰੁਪਏ ਲੱਗਾ ਕੇ ਨੌਜਵਾਨਾ ਨੇ ਵਿਦੇਸ਼ਾਂ ਚ ਐਡਮਿਸ਼ਨ ਕਰਵਾਈ ਸੀ ਉਨ੍ਹਾਂ ਦਾ ਵੀਜ਼ਾ ਨਹੀਂ ਆ ਰਿਹਾ ਜੋ ਬੜੀ ਵੱਡੀ ਚਿੰਤਾ ਦਾ ਵਿਸ਼ਾ
ਪਟਿਆਲਾ 28ਸਿਤੰਬਰ (ਬਿਊਰੋ)ਸੁਖਬੀਰ ਬਾਦਲ ਪਹੁੰਚੇ ਪਟਿਆਲਾ ਜਿਨ੍ਹਾਂ ਨੇ ਕਨੇਡਾ ਤੇ ਭਾਰਤ ਵਿਵਾਦ ਤੇ ਜਤਾਈ ਚਿੰਤਾ ਕਿਹਾ ਇਹ ਬਹੁਤ ਵੱਡਾ ਮਸਲਾ ਜਿਨ੍ਹਾਂ ਨੌਜਵਾਨਾਂ ਨੇ ਲੱਖਾਂ ਰੁਪਏ ਲਗਾ ਕੇ ਕੈਨੇਡਾ ਚ ਐਡਮਿਸ਼ਨ ਕਾਰਵਾਈ ਸੀ ਤਿਆਰੀਆਂ ਮੁਕੱਮਲ ਹੋ ਗਈਆਂ ਸੀ ਲੇਕਿਨ ਉਨ੍ਹਾਂ ਦਾ ਵੀਜ਼ਾ ਨਹੀਂ ਆਇਆ ਜਿਸ ਨਾਲ ਪਰਿਵਾਰ ਵੱਡੀ ਚਿੰਤਾ ਦੇ ਵਿੱਚ ਨੇ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਬਿਮਾਰ ਬਜ਼ੁਰਗਾਂ ਦਾ ਹਾਲਚਾਲ ਪੁੱਛਣ ਆਉਣਾ ਸੀ ਲੇਕਿਨ ਉਹ ਨਹੀਂ ਆ ਪਾ ਰਹੇ ਇਸ ਉਪਰ ਕੇਂਦਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਪੰਜਾਬ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ ਸਾਰੇ ਸੂਬਿਆਂ ਚੋ ਪੰਜਾਬ ਜਿਆਦਾ ਕਰਜੇ ਦੀ ਮਾਰ ਝੱਲ ਰਰ੍ਹਾ ਹੈ 1.5 ਸਾਲ ਇਸ ਸਰਕਾਰ ਨੇ 50,000 ਕਰੋੜ ਦਾ ਕਰਜਾ ਲੈ ਲਿਆ ਹੈ ਆਉਣ ਵਾਲੇ ਸਮ੍ਹੇ ਚ ਜੋ ਹਲਾਤ ਪਾਕਿਸਤਾਨ ਦੇ ਨੇ ਓਹੀ ਹਲਾਤ ਪੰਜਾਬ ਦੇ ਬਣਨਗੇ ਅਗਲੇ 2 ਤੋਂ 3 ਸਾਲ ਤੱਕ ਮੁਲਾਜਮਾਂ ਨੂੰ ਤਨਖਵਾ ਦੇਣ ਵਾਸਤੇ ਪੈਸੇ ਤਕ ਨਹੀਂ ਹੋਣਗੇ ਇਸ ਸਰਕਾਰ ਨੇ ਤਾਂ ਰਿਕਾਰਡ ਹੀ ਤੋੜ ਦਿਤਾ ਹੈ ਜਿਹੜਾ ਕਰਜਾ ਇਨ੍ਹਾਂ ਨੇ ਲਿਆ ਹੈ ਉਹ ਕਰਜਾ ਹੁਣ ਕੌਣ ਮੋੜੇਗਾ ਰਾਗਾਵ ਚਡਾ ਅਤੇ ਪਰਨੀਤੀ ਚੋਪੜਾ ਦੇ ਵਿਆਹ ਤੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਤੋਂ ਵੱਡੇ ਅਫਸਰ ਉੱਥੇ ਇੰਤਜ਼ਾਮ ਕਰਨ ਲਈ ਗਏ ਹਨ ਉੱਥੇ ਰਾਜਸਥਾਨ ਦੇ ਵਿੱਚ 2 ਵੱਡੇ ਪੈਲੇਸਬੁੱਕ ਕੀਤੇ ਗਏ ਨੇ ਲੋਕਾਂ ਦੇ ਇੰਤਜ਼ਾਮ ਲਈ ਅਸੀਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਉਥੇ ਦੋ ਤੋਂ ਤਿੰਨ ਦਿਨ ਦਾ ਖਰਚਾ 10 ਤੋਂ 15 ਕਰੋੜ ਰੁਪਏ ਹੈ ਇਹ ਆਇਆ ਕਿੱਥੋਂ ਹੈ? ਖਜ਼ਾਨੇ ਦੇ ਵਿੱਚੋਂ ਦਿੱਤਾ ਜਾ ਰਿਹਾ ਹੈ