ਵਿਦਿਆਰਥਣ ਦੀ ਵੀਡੀਓ ਦੇਖ ਐਮਐਲਏ ਨੇ 4 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਸ਼ੁਰੂ

ਵਿਦਿਆਰਥਣ ਦੀ ਵੀਡੀਓ ਦੇਖ ਐਮਐਲਏ ਨੇ 4 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਸ਼ੁਰੂ

 
ਵਿਦਿਆਰਥਣ ਦੀ ਖੁਸ਼ੀ ਦਾ ਠਿਕਾਣਾ ਨਹੀਂ ਜਦੋਂ ਸਕੂਲ ਬੈਠੀ ਨੂੰ ਪਤਾ ਲਗਾ ਤੇ ਨਹੀਂ ਰਿਹਾ ਕੋਈ ਖੁਸ਼ੀ ਦਾ ਠਿਕਾਣਾ |

ਬਟਾਲਾ 30ਸਿਤੰਬਰ (ਬਿਊਰੋ)ਪਿਛਲੇ ਦਿਨੀ ਬਟਾਲਾ ਦੀ ਇਕ ਲੜਕੀ ਨੇ ਸ਼ੋਸ਼ਲ ਮੀਡੀਆ ਤੇ ਆਪਣੀ ਇਕ ਵੀਡੀਓ ਅਪਲੋਡ ਕੀਤੀ ਸੀ ਜਿਸ ਚ ਉਕਤ ਲੜਕੀ ਨੇ ਘਰ ਦੇ ਨੇੜੇ ਗਲੀ ਵਿੱਚ ਬਹੁਤ ਗੰਦਗੀ ਹੋਣ ਅਤੇ ਬੀਮਾਰੀਆਂ ਫੈਲਣ ਦਾ ਖਤਰਾ ਦੱਸਿਆ ਸੀ ਅਤੇ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਨੂੰ ਸਕੂਲ ਵੀ ਜਾਣਾ ਮੁਸ਼ਕਿਲ ਹੈ ਵੀਡੀਓ ਚ ਇਹ ਅਪੀਲ ਉਸ ਲੜਕੀ ਨੇ ਐਮਐਲਏ ਬਟਾਲਾ ਨੂੰ ਕੀਤੀ ਤਾ ਉਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਅੱਜ ਐਮਐਲਏ ਅਮਨਸ਼ੇਰ ਸਿੰਘ ਸ਼ੇਰੀ ਅੱਜ ਬਟਾਲਾ ਦੇ ਗਾਂਧੀ ਨਗਰ ਕੈੰਪ ਚ 4 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਦਾ ਕਾਰਜਾਂ ਦੇ ਨੀਂਹ ਪੱਥਰ ਰੱਖ ਦਿਤੇ | ਉਧਰ ਸੋਸ਼ਲ ਮੀਡਿਆ ਤੇ ਵੀਡੀਓ ਪਾਉਣ ਵਾਲੀ ਵਿਦਿਆਰਥਣ ਨੂੰ ਇਸ ਕਾਰਜ ਸ਼ੁਰੂ ਕਰਵਾਉਣ ਨੂੰ ਲੈਕੇ ਖੁਸ਼ੀ ਦੀ ਲਹਿਰ ਹੈ |

ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਦੇ ਹੋਏ ਐਮਐਲਏ ਬਟਾਲਾ ਅਮਨਸ਼ੇਰ ਸਿੰਘ ਕਲਸੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਦੱਸਿਆ ਕਿ ਮੈਂ ਪਿੱਛਲੇ ਦਿਨੀ ਇਕ ਵੀਡੀਓ ਦੇਖੀ ਸੀ ਜਿਸ ਵਿੱਚ ਇਕ ਛੋਟੀ ਬੱਚੀ ਨੇ ਮੇਰੇ ਨਾਮ ਤੇ ਅਪੀਲ ਕੀਤੀ ਸੀ ਕਿ ਉਸਦੇ ਘਰ ਅਤੇ ਮੁਹੱਲੇ ਚ ਗੰਦਗੀ ਅਤੇ ਦੂਸ਼ਿਤ ਪਾਣੀ ਬਹੁਤ ਖੜਾ ਹੈ ਅਤੇ ਉਸ ਬੱਚੀ ਨੇ ਵੀਡੀਓ ਚ ਆਪਣੇ ਘਰ ਦੀ ਗਲੀ ਬਣਵਾਉਣ ਲਈ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਉਸ ਵੀਡੀਓ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੈਂ ਮੁੱਖ ਮੰਤਰੀ ਪੰਜਾਬ ਕੋਲੋ ਗ੍ਰਾੰਟ ਰਾਸ਼ੀ ਲੈਕੇ ਆਇਆ ਹਾਂ ਅਤੇ ਅਜੇ ਉਸ ਇਲਾਕੇ ਚ ਗਾਂਧੀ ਕੈਂਪ ਵਿੱਚ ਜੋ ਸੀਵਰੇਜ਼ ਦੀ ਦਿੱਕਤ ਸੀ ਉਸ ਲਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾ ਦਿਤੀ ਗਈ ਹੈ ਉਥੇ ਹੀ ਸ਼ੈਰੀ ਕਲਸੀ ਨੇ ਕਿਹਾ ਕਿ ਇਸ ਇਲਾਕੇ ਵਿੱਚ ਨਸ਼ਾ ਬਹੁਤ ਜਿਆਦਾ ਹੈ ਅਤੇ ਨਸ਼ਾ ਰੋਕਣ ਲਈ ਲੋਕਾਂ ਦਾ ਸਾਥ ਮੰਗਿਆ ਹੈ ਨਾਲ ਹੀ ਹਿਦਾਇਤ ਵੀ ਕੀਤੀ ਹੈ ਕੀ ਜੇਕਰ ਕੋਈ ਨਸ਼ਾ ਵੇਚਦਾ ਕਾਬੂ ਆਉਂਦਾ ਹੈ ਤਾ ਉਸ ਖਿਲਾਫ ਕੜੀ ਕਾਰਵਾਈ ਹੋਵੇ | ਉਥੇ ਹੀ ਇਸ ਵਿਕਾਸ ਕਾਰਜਾਂ ਤੋਂ ਇਲਾਵਾ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਚ ਸੁਖਪਾਲ ਖਹਿਰਾ ਦੀ ਗਿਰਫਤਾਰੀ ਦੇ ਮਾਮਲੇ ਚ ਐਮਐਲਏ ਸ਼ੈਰੀ ਕਲਸੀ ਦਾ ਕਹਿਣਾ ਸੀ ਕਿ ਜੋ ਕਾਰਵਾਈ ਪੁਲਿਸ ਵਲੋਂ ਕੀਤੀ ਗਈ ਹੈ ਉਹ ਕਨੂੰਨ ਮੁਤਾਬਕ ਹੋਈ ਹੈ ਉਹਨਾਂ ਕਿਹਾ ਕਿ ਵਿਰੋਧੀ ਜੋ ਵੀ ਬਿਆਨਬਾਜ਼ੀ ਦੇਣ ਉਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ |

 

ਉਧਰ ਗਾਂਧੀ ਕੈੰਪ ਦੀ ਰਹਿਣ ਵਾਲੀ ਛੋਟੀ ਬੱਚੀ ਕੋਮਲ ਦਾ ਕਹਿਣਾ ਸੀ ਕਿ ਉਸ ਵਲੋਂ ਪਿਛਲੇ ਦਿਨੀ ਆਪਣੇ ਘਰ ਅਤੇ ਸਕੂਲ ਨੇੜੇ ਜੋ ਦਿੱਕਤਾਂ ਹਨ ਉਸ ਬਾਰੇ ਜੋ ਵੀਡੀਓ ਉਸ ਨੇ ਸੋਸ਼ਲ ਮੀਡਿਆ ਤੇ ਪਾਈ ਅਤੇ ਜੋ ਅਪੀਲ ਉਸ ਨੇ ਐਮਐਲਏ ਬਟਾਲਾ ਨੂੰ ਕੀਤੀ ਸੀ ਅਜ ਉਹ ਪੂਰੀ ਹੋ ਗਈ ਉਹ ਐਮਐਲਏ ਬਟਾਲਾ ਸ਼ੇਰੀ ਕਲਸੀ ਦੀ ਬਹੁਤ ਧੰਨਵਾਦੀ ਹੈ

Leave a Reply

Your email address will not be published. Required fields are marked *