ਦੁਕਾਨ ਵਿੱਚੋਂ ਪੈਸੇ ਕੱਢ ਭੱਜਦੇ ਚੋਰ ਨੂੰ ਦੁਕਾਨਦਾਰਾਂ ਨੇ ਕੀਤਾ ਕਾਬੂ,,ਪਹਿਲਾ ਰੱਜ ਕੇ ਕੀਤੀ ਮਾਰਕੁਟਾਈ ਫਿਰ ਚੋਰ ਨੂੰ ਕੀਤਾ ਪੁਲਿਸ ਹਵਾਲੇ
ਗੁਰਦਾਸਪੁਰ 30ਸਿਤੰਬਰ (ਬਿਊਰੋ)ਚੋਰੀਆਂ ਤੋਂ ਪਰੇਸ਼ਾਨ ਹੋ ਚੁੱਕੇ ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਕਸਬਾ ਧਾਰੀਵਾਲ ਦੇ ਦੁਕਾਨਦਾਰਾਂ ਨੇ ਇਕ ਚੋਰ ਨੂੰ ਇੱਕ ਦੁਕਾਨ ਵਿੱਚੋਂ ਪੈਸੇ ਚੋਰੀ ਕਰਕੇ ਭੱਜਦੇ ਹੋਏ ਕਾਬੂ ਕਰ ਲਿਆ ਤੇ ਗੁੱਸਾਏ ਦੁਕਾਨਦਾਰਾਂ ਨੇ ਚੋਰ ਦੀ ਜੰਮਕੇ ਕੀਤੀ ਮਾਰਕੁਟਾਈ ਵੀ ਕੀਤੀ ਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ। ਸਥਾਨਕ ਵਾਸੀਆ ਅਤੇ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਕਸਬੇ ਅੰਦਰ ਗਣਪਤੀ ਮਹਾ ਉਤਸਵ ਦੀ ਸੋਭਾ ਯਾਤਰਾ ਕੱਢੀ ਜਾ ਰਹੀ ਸੀ ਜਿਸਦਾ ਫਾਇਦਾ ਚੁਕਦੇ ਹੋਏ ਦੁਕਾਨ ਖਾਲੀ ਵੇਖ ਕੇ ਇਕ ਚੋਰ ਨੇ ਦੁਕਾਨ ਦੇ ਗੱਲੇ ਅੰਦਰੋਂ 1500 ਰੁਪਏ ਚੋਰੀ ਕਰ ਲਏ ਅਤੇ ਭੱਜ ਗਿਆ ਪਰ ਦੁਕਾਨਦਾਰਾਂ ਨੇ ਉਕਤ ਚੋਰ ਨੂੰ ਪਿੱਛਾ ਕਰਕੇ ਕਾਬੂ ਕਰ ਲਿਆ।ਚੋਰ ਨੂੰ ਕਾਬੂ ਕਰਦੇ ਹੋਏ ਦੁਕਾਨਦਾਰਾਂ ਨੇ ਪਹਿਲਾ ਉਕਤ ਚੋਰ ਦੀ ਜੰਮਕੇ ਮਾਰਕੁਟਾਈ ਕੀਤੀ ਅਤੇ ਫਿਰ ਚੋਰ ਨੂੰ ਪੁਲਿਸ ਹਵਾਲੇ ਕੀਤਾ।ਮਾਰਕੁਟਾਈ ਦੀਆਂ ਤਸਵੀਰਾਂ ਓਥੇ ਖੜੇ ਲੋਕਾਂ ਦੇ ਮੋਬਾਈਲਾ ਵਿੱਚ ਰਿਕਾਰਡ ਵੀ ਕੀਤੀਆਂ ਜੋ ਕਾਫੀ ਵਾਇਰਲ ਹੋ ਰਹੀਆਂ ਹਨ।