ਪਲਾਹੀ ਵਿੱਚ ਹੋਵੇਗਾ 21 ਤੋਂ 23 ਅਕਤੂਬਰ ਤੱਕ ਰਾਮ ਲੀਲਾ ਮੰਚਨ
ਪਲਾਹੀ, 18 ਅਕਤੂਬਰ (ਰੋਜ਼ਾਨਾਂ ਰਿਪੋਰਟਰ) ਰਾਮ ਲੀਲਾ ਕਮੇਟੀ ਪਲਾਹੀ ਵਲੋਂ ਹਰ ਸਾਲ ਦੀ ਤਰ੍ਹਾਂ ਦੁਪਿਹਰਾ ਉਤਸਵ ਰਾਮ ਲੀਲਾ ਗਰਾਊਂਡ ਪਲਾਹੀ ਵਿਖੇ ਬਹੁਤ ਧੂੰਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਝੰਡੇ ਦੀ ਰਸਮ ਮਦਨ ਲਾਲ ਪੰਚ ਅਤੇ ਸੁਖਵਿੰਦਰ ਸਿੰਘ ਸੱਲ ਵਲੋਂ ਕੀਤੀ ਗਈ।ਪਲਾਹੀ ਵਿਖੇ ਦੁਸਿਹਰਾ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਰਾਮ ਲੀਲਾ ਮੰਚਨ 21 ਤੋਂ 23 ਅਕਤੂਬਰ 2023 ਤੱਕ ਹੋਵੇ। 24 ਅਕਤੂਬਰ 2023 ਨੂੰ ਸ਼ੋਭਾ ਯਾਤਰਾ ਕੱਢੀ ਜਾਵੇਗੀ। ਦੁਸਿਹਰਾ 24 ਅਕਤੂਬਰ ਨੂੰ ਗਰਾਊਂਡ ਵਿਖੇ ਮਨਾਇਆ ਜਾਏਗਾ। ਇਸ ਮੌਕੇ ਪ੍ਰੇਮ ਸਿੰਘ ਡੋਲ, ਜਸਵਿੰਦਰ ਸਿੰਘ ਪੱਪੂ, ਮੋਹਿਤ ਕੁਮਾਰ, ਰੋਬਿਨ, ਅਮਨ ਸ਼ਰਮਾ, ਹਰਨੇਕ ਕੁਮਾਰ, ਸਲੀਮ, ਸ਼ੀਪਾ ਪਲਾਹੀ, ਵਿਵੇਕ ਨਾਥ ਜਗਦੀਪ ਸਿੰਘ ਡੋਲ, ਗਗਨਦੀਪ ਪ੍ਰਧਾਨ ਆਦਿ ਹਾਜ਼ਰ ਸਨ।