ਵਿਜਯਦਸ਼ਮੀ ਮੌਕੇ ਰਾਸ਼ਟਰੀ ਸਵੈ ਸੇਵਕ ਸੰਘ ਵੱਲੋਂ ਪਥ ਸੰਚਲਨ ਕੀਤਾ ਗਿਆ:
ਜਲੰਧਰ 24ਅਕਤੂਬਰ (ਅਰਸ਼ਦੀਪ ਸਿੰਘ)ਅੱਜ ਦੁਸਹਿਰੇ ਦੇ ਵਿਸ਼ੇਸ ਦਿਨ ਤੇ ਰਾਸ਼ਟਰੀ ਸਵੇ ਸੇਵਕ ਸੰਘ ਵੱਲੋਂ ਬਲਿੱਸ ਪਬਲਿਕ ਸਕੂਲ ਕ੍ਰਿਸ਼ਨ ਨਗਰ ਵਿੱਚ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀ ਵਿਜਯ ਗੁਲਾਟੀ ਜੀ,(ਮਹਾਂਨਗਰ ਸਹਿ ਸੰਘ ਚਾਲਕ), ਸ਼੍ਰੀ ਰਵੀ ਬਾਲੀ ਜੀ(ਕ੍ਰਿਸ਼ਨ ਨਗਰ ਸੰਘ ਚਾਲਕ), ਇਸ ਮੌਕੇ ਤੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਨ ਵਾਲੇ ਸ਼੍ਰੀ ਵਿਜਯ ਠਾਕੁਰ ਜੀ (ਚੇਅਰਮੈਨ ਬਲਿਸ ਪਬਲਿਕ ਸਕੂਲ), ਸ਼੍ਰੀ ਸਰਬਜੀਤ ਸਿੰਘ (ਬਿੱਟੂ) ਜੀ,
ਅਤੇ ਨਗਰ ਕਾਰਜਵਾਹ ਸ਼੍ਰੀ ਵਿਕਾਸ ਸ਼ਰਮਾ ਜੀ, ਸਹਿ-ਨਗਰ ਕਾਰਜਵਾਹ ਸ਼੍ਰੀ ਪੰਕਜ ਸ਼ਰਮਾ ਜੀ ਅਤੇ ਹੋਰ ਸਵੈ-ਸੇਵਕ ਮੌਜੂਦ ਰਹੇ। ਇਸ ਮੌਕੇ ਨਗਰ ਦੇ ਲੋਕਾਂ ਨੇ ਫੁੱਲਾਂ ਦੀ ਵਰਖਾ ਨਾਲ ਪਥ ਸੰਚਲਨ ਵਿੱਚ ਭਾਗ ਲੈ ਰਹੇ ਸਵੈ-ਸੇਵਕਾਂ ਦਾ ਸਵਾਗਤ ਕੀਤਾ।