ਜਲੰਧਰ 19ਜਨਵਰੀ (ਸੁਨੀਲ ਕੁਮਾਰ ਰੋਜ਼ਾਨਾ ਰਿਪੋਰਟਰ ਨਿਊਜ਼ ਪੇਪਰ)ਪੰਜਾਬ ਸਰਕਾਰ ਦੇ ਸਖਤ ਆਦੇਸ਼ਾਂ ਦੇ ਬਾਵਜੂਦ ਵੀ ਚਾਈਨਾ ਡੋਰ ਸ਼ਰੇਆਮ ਵਿਕ ਰਹੀ ਹੈ। ਕੁਝ ਪੈਸਿਆਂ ਦੀ ਖਾਤਰ ਚਾਈਨਾ ਡੋਰ ਵੇਚਣ ਵਾਲੇ ਲੋਕ ਲੋਕਾਂ ਦੀ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ। ਆਖਿਰ ਕੌਣ ਹੈ ?ਜੋ ਚਾਇਨਾ ਡੋਰ ਲੈ ਕੇ ਆਉਂਦਾ ਹੈ ਅਤੇ ਦੁਕਾਨਦਾਰਾਂ ਨੂੰ ਸਪਲਾਈ ਕਰਦਾ ਹੈ। ਕਿਸ ਦੇ ਕਹਿਣ ਦੇ ਅਨੁਸਾਰ ਚਾਈਨਾ ਡੋਰ ਨੂੰ ਵੇਚਿਆ ਜਾਂਦਾ ਹੈ ਕੀ ਕਾਰਨ ਹੈ ਕਿ ਇੰਨੀ ਸਖਤਾਈ ਹੋਣ ਦੇ ਬਾਵਜੂਦ ਵੀ ਚਾਇਨਾ ਡੋਰ ਵੇਚਣ ਵਾਲਿਆਂ ਉੱਤੇ ਕਾਬੂ ਨਹੀਂ ਪਾਇਆ ਜਾ ਰਿਹਾ। ਕੌਣ ਹੈ ਇਸ ਦਾ ਜ਼ਿੰਮੇਵਾਰ ਕੀ ਵੇਚਣ ਵਾਲੇ ਦੁਕਾਨਦਾਰ ਜਾਂ ਫਿਰ ਉਹ ਸ਼ਖਸ ਜਿਸ ਦੇ ਕਹਿਣ ਉਤੇ ਚਾਇਨਾ ਡੋਰ ਭਾਰਤ ਵਿੱਚ ਆਉਂਦੀ ਹੈ ਅਤੇ ਲੋਕਾਂ ਦੀਆਂ ਦੁਕਾਨਾਂ ਤੱਕ ਜਾਂਦੀ ਹੈ ਅਤੇ ਦੁਕਾਨਦਾਰ ਇਸ ਨੂੰ ਬੜੇ ਹੀ ਬੇਖੌਫ਼ ਹੋ ਕੇ ਵੇਚਦੇ ਹਨ।
Related Posts
ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੰਘਪੁਰ ਦੇ ਚੇਅਰਮੈਨ ਬਣੇ ਹਰਦੇਵ ਸਿੰਘ ਕੌਂਸਲ
ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੰਘਪੁਰ ਦੇ ਚੇਅਰਮੈਨ ਬਣੇ ਹਰਦੇਵ ਸਿੰਘ ਕੌਂਸਲ ਹੁਸ਼ਿਆਰਪੁਰ, 6 ਸਤੰਬਰ (ਤਰਸੇਮ ਦੀਵਾਨਾ ) ਰਾਮਗੜੀਆ ਸਿੱਖ…
ਦਿ ਵਰਕਿੰਗ ਰਿਪੋਰਟਜ਼ ਐਸੋਸ਼ੀਏਸ਼ਨ ਪੰਜਾਬ ਨੇ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ ਪੱਤਰ
ਦਿ ਵਰਕਿੰਗ ਰਿਪੋਰਟਜ਼ ਐਸੋਸ਼ੀਏਸ਼ਨ ਪੰਜਾਬ ਨੇ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ ਪੱਤਰ ਪਟਿਆਲਾ ਵਿੱਚ ਹਾਦਸੇ ਚ ਮਾਰੇ ਗਏ ਪੱਤਰਕਾਰ…
ਸਾਕਾ ਨੀਲਾ ਤਾਰਾ ਵਿੱਚ ਸਹੀਦ ਹੋਏ ਸਹੀਦਾ ਨੂੰ ਇੱਕ ਮਿੰਟ ਦਾ ਮੌਨ ਰੱਖਕੇ ਦਿੱਤੀ ਸ਼ਰਧਾਂਜਲੀ ।
ਸਾਕਾ ਨੀਲਾ ਤਾਰਾ ਵਿੱਚ ਸਹੀਦ ਹੋਏ ਸਹੀਦਾ ਨੂੰ ਇੱਕ ਮਿੰਟ ਦਾ ਮੌਨ ਰੱਖਕੇ ਦਿੱਤੀ ਸ਼ਰਧਾਂਜਲੀ । ਹੁਸ਼ਿਆਰਪੁਰ 6 ਜੂਨ (…