ਜੰਡੂ ਸਿੰਘਾ ਵਿਖੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਨਰਿੰਦਰ ਪਾਲ ਸੰਘਾ ਦੀ ਯਾਦ ਵਿੱਚ 31ਵਾਂ ਕਬੱਡੀ ਟੂਰਨਾਮੈਂਟ
ਜਲੰਧਰ : 17ਨਵੰਬਰ (ਸੁਨੀਲ ਕੁਮਾਰ)ਜਲੰਧਰ ਦੇ ਜੰਡੂ ਸਿੰਘਾ ਵਿਖੇ ਨਰਿੰਦਰ ਪਾਲ ਸੰਘਾ ਦੀ ਯਾਦ ਵਿੱਚ (ਐਨ ਆਰ ਆਈ) ਵੀਰਾਂ ਦੇ ਸਹਿਯੋਗ ਨਾਲ 31ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀ ਤੋਂ ਕਈ ਵੱਡੀ ਸ਼ਖਸੀਅਤਾਂ ਨੇ ਅਤੇ ਆਸ ਪਾਸ ਦੇ ਪਿੰਡਾਂ ਤੋਂ ਆਏ ਲੋਕਾਂ ਨੇ ਇਸ ਨਾਮੀ ਟੂਰਨਾਮੈਂਟ ਵਿੱਚ ਹਿੱਸਾ ਲੈ ਕੇ ਮੈਚ ਦੀ ਰੌਣਕ ਨੂੰ ਹੋਰ ਵੀ ਵਧਾਇਆ। ਇਸ ਮੌਕੇ ਤੇ ਪ੍ਰਬੰਧਕਾਂ ਵੱਲੋਂ ਮੈਚ ਦੇਖਣ ਆਏ ਦੂਰੋਂ ਦੂਰੋ ਲੋਕਾਂ ਲਈ ਲੰਗਰ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਲੋਕ ਸਭਾ ਐਮ.ਪੀ. ਸੁਸ਼ੀਲ ਰਿੰਕੂ, ਕੈਬਿਨੇਟ ਮੰਤਰੀ ਪੰਜਾਬ ਸਰਦਾਰ ਬਲਕਾਰ ਸਿੰਘ, ਹਲਕਾ ਐਮ.ਐਲ.ਏ. ਸੁਖਵਿੰਦਰ ਕੋਟਲੀ, ਆਪ ਆਗੂ ਰਾਜਵਿੰਦਰ ਕੌਰ ਥਿਆੜਾ ਨੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਕਿਹਾ। ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਸਾਬਕਾ ਸੀਨੀਅਰ (ਆਈ.ਏ. ਐਸ ) ਅਧਿਕਾਰੀ ਡਾ. ਜਗਮੋਹਣ ਸਿੰਘ ਰਾਜੂ ਜੀ ਨੇ ਇਸ ਮੋਕੇ ਮੁੱਖ ਮਹਿਮਾਨ ਦੇ ਨਾਤੇ ਸ਼ਮੂਲੀਅਤ ਕੀਤੀ ਅਤੇ ਜੇਤੂ ਟੀਮਾਂ ਨੂੰ ਇਨਾਮ ਵੀ ਵੰਡੇ। ਇਸ ਮੌਕੇ ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਾ ਤਿਆਗ ਕੇ ਖੇਡਾਂ ਵੱਲ ਵਧਨ ਲਈ ਅਪੀਲ ਕੀਤੀ ਤਾਂ ਜੌ ਸੂਬੇ ਅਤੇ ਦੇਸ਼ ਦੀ ਤਰੱਕੀ ਹੋ ਸਕੇ। ਇਸ ਮੌਕੇ ਭਾਜਪਾ ਤੋਂ ਐਡਵੋਕੇਟ ਮੋਹਿਤ ਭਾਰਦਵਾਜ, ਰਜੇਸ਼ ਠਾਕੁਰ ਅਤੇ ਪ੍ਰਸ਼ਾਂਤ ਗੰਭੀਰ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੋਕੇ ਬੋਲਦੇ ਹੋਏ ਟੂਰਨਾਮੈਂਟ ਦੇ ਪ੍ਰਬੰਧਕ ਅਤੇ ਭਾਜਪਾ ਆਗੂ ਭੁਪਿੰਦਰ ਸਿੰਘ ਰਾਜੂ ਨੇ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਭਵਿੱਖ ਵਿੱਚ ਵੀ ਹੁੰਦੇ ਰਹਿਣਗੇ ਕਿਉਂਕਿ ਅਸੀਂ ਸੰਕਲਪ ਲਿਆ ਹੈ ਕਿ ਅੱਜ ਦੀ ਪੀੜੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ।