ਸ੍ਰੀ ਗੁਰੂ ਰਵਿਦਾਸ ਜੀ ਭਵਨ ਦਸੂਹਾ ਵਿਖੇ ਰੱਖੇ ਗਏ ਨੀ ਪੱਥਰ ਨੂੰ ਸ਼ਰਾਰਤੀ ਅੰਸਰਾਂ ਵੱਲੋਂ ਉਤਾਰਿਆ ਗਿਆ ,ਸਮੂਹ ਸੰਗਤਾਂ ਨੂੰ ਦਸੂਹਾ ਪਹੁੰਚਣ ਦੀ ਅਪੀਲ: ਜੱਸੀ ਤੱਲਣ
ਜਲੰਧਰ :(ਸੁਨੀਲ ਕੁਮਾਰ)ਸੋਮਵਾਰ (25ਮਾਰਚ)ਨੂੰ ਸਾਰੇ ਸਾਥੀ DSP ਦਸੂਹਾ ਦਫ਼ਤਰ ਪਹੁੰਚੋ ,ਸਮਾਂ 12 ਵਜ਼ੇ ,ਮਸਲਾ ਸ੍ਰੀ ਗੁਰੂ ਰਵਿਦਾਸ ਭਵਨ ਦਸੂਹਾ ਦਾ ਨੀਂਹ ਪੱਥਰ ਜੋ ਕਿ ਸਮਾਜ ਦੇ ਸਾਥਿਆਂ ਵੱਲੋਂ ਲਗਾਇਆ ਗਿਆ ਸੀ ਉਸ ਨੂੰ ਰਤਨ ਲਾਲ ਨੇ ਅਤੇ ਉਸ ਪਰਿਵਾਰ ਨੇ ਉਹ ਪੱਥਰ ਉਤਾਰ ਦਿੱਤਾ,ਉਸ ਪੱਥਰ ਨੂੰ ਦੁਬਾਰਾ ਲਗਇਆ ਜਾਵੇਗਾ, ਜੇਕਰ ਰਤਨ ਲਾਲ ਅਤੇ ਉਸ ਦੇ ਪਰਿਵਾਰ ਤੇ ਪਰਚਾ ਦਰਜ਼ ਨਾ ਕੀਤਾ ਗਿਆ ਤਾਂ DSP ਦਫ਼ਤਰ ਦੇ ਬਾਹਰ ਹਾਈਵੇ ਬੰਦ ਕੀਤਾ ਜਾਵੇਗਾ, ਕਿਉਂ ਕਿ ਰਤਨ ਲਾਲ ਨੇ ਭਵਨ ਦੇ ਅੰਦਰ, ਇਕੱਲਾ ਰਵਿਦਾਸ ਭਵਨ ਲਿਖਿਆ, ਸਾਡੇ ਵੱਲੋਂ ਕਈ ਵਾਰ ਕਹਿਣ ਦੇ ਬਾਵਜੂਦ ਉਸ ਨੇ ਪੱਥਰ ਉਪਰ ਸ੍ਰੀ ਗੁਰੂ ਰਵਿਦਾਸ ਜੀ ਨਹੀਂ ਲਿਖਿਆ, ਪਿਛਲੀ ਵਾਰ ਡੀ ਐਸ ਪੀ ਹਰਿਕ੍ਰਿਸ਼ਨ ਦੀ ਮੌਜੂਦਗੀ ਵਿੱਚ ਇਕ ਮੀਟਿੰਗ ਹੋਈ ਸੀ,ਉਸ ਵਿੱਚ ਇਸ ਨੇ ਮੰਨਿਆਂ ਸੀ ਕਿ ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਜੇਕਰ ਮੈਨੂੰ ਅਤੇ ਮੇਰੀ ਕਮੇਟੀ ਨੂੰ ਕਹਿ ਦੇਣਗੇ ਤਾਂ ਅਸੀਂ ਪੱਥਰ ਉਪਰ ਗੁਰੂ ਲਿਖ ਦਿਆਂਗੇ,ਉਸ ਤੋਂ ਬਾਅਦ ਡੀ ਐਸ ਪੀ ਹਰਿਕ੍ਰਿਸ਼ਨ ਅਤੇ ਰਤਨ ਲਾਲ ਅਤੇ ਉਸ ਦੇ ਸਾਥੀ ਡੇਰਾ ਸੱਚਖੰਡ ਬੱਲਾਂ ਪਹੁੰਚੇ ਉੱਥੇ ਮਹਾਰਾਜ ਨੇ ਇਹ ਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆਪਣੇ ਗੁਰੂ ਨੂੰ ਗੁਰੂ ਕਿਉਂ ਨਹੀਂ ਕਹਿੰਦੇ, ਇਨ੍ਹਾਂ ਨੇ ਮਹਾਰਾਜ ਜੀ ਦੀ ਗੱਲ ਵੀ ਨਹੀਂ ਮੰਨੀ ਜਦ ਕਿ ਇਹ ਭਵਨ ਰਵਿਦਾਸੀਆ ਸਮਾਜ ਦੇ ਪੈਰੋਕਾਰਾਂ ਨੇ ਦਾਨ ਦੇ ਕੇ ਭਵਨ ਬਣਾਇਆ ਸੀ ਜਿਸ ਦਾ ਨੀਂਵ ਪੱਥਰ ਵੀ ਡੇਰਾ ਸੱਚਖੰਡ ਬੱਲਾਂ ਵੱਲੋਂ ਰੱਖਿਆ ਗਿਆ ਸੀ ਅੱਜ ਆਪਣੇ ਹੀ ਸਮਾਜ ਦੇ ਲੋਕ ਆਪਣੇ ਰਹਿਬਰਾਂ ਦਾ ਨਿਰਾਦਰ ਕਰ ਰਹੇ ਹਨ, ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਇਸ ਲਈ ਸਮੂਹ ਜਥੇਬੰਦੀਆਂ ਅਤੇ ਸਮੂਹ ਸਮਾਜ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ
ਵੱਲੋਂ, GURU RAVIDASS TIGER FORCE ਪ੍ਰਧਾਨ ਜੱਸੀ ਤੱਲ੍ਹਣ