ਜਲੰਧਰ ਦੇ ਸੂਰੀਆ ਇਨਕਲੇਵ ਦੇ ਛੱਪੜ ਦੀ ਦਲਦਲ ਵਿੱਚ ਡਿੱਗਣ ਨਾਲ ਵਿਅਕਤੀ ਦੀ ਹੋਈ ਮੌਤ
ਜਲੰਧਰ: (ਸੁਨੀਲ ਕੁਮਾਰ) ਜਲੰਧਰ ਦੇ ਇਮਪਰੂਵਮੈਂਟ ਟਰਸਟ ਵਿੱਚ ਪੈਂਦੇ ਸੂਰੀਆ ਇਨਕਲੇਵ ਦੇ ਛੱਪੜ ਦੀ ਦਲਦਲ ਵਿੱਚ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਛੱਪੜ ਦੇ ਕੋਲੋਂ ਲੰਘ ਰਹੇ ਇੱਕ ਅਣਪਛਾਤੇ ਵਿਅਕਤੀ ਦਾ ਪੈਰ ਫਿਸਲ ਗਿਆ ਜਿਸ ਨਾਲ ਉਹ ਡੂੰਘੇ ਛੱਪੜ ਵਿੱਚ ਡਿੱਗ ਗਿਆ। ਕੋਲ ਕ੍ਰਿਕਟ ਖੇਡ ਰਹੇ ਬੱਚਿਆਂ ਨੇ ਵੀ ਛੱਪੜ ਵਿੱਚ ਡਿੱਗੇ ਹੋਏ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬਚਾ ਨਾ ਸਕੇ।ਮੌਕੇ ਤੇ ਪਹੁੰਚੀ ਥਾਣਾ ਰਾਮਾ ਮੰਡੀ ਦੀ ਪੁਲਿਸ ਨੂੰ ਵਿਅਕਤੀ ਦੀ ਲਾਸ਼ ਕੱਢਣ ਲਈ (ਪੀ ਏ ਪੀ) ਤੋਂ ਗੋਤਾਖੋਰ ਮੰਗਵਾਣੇ ਪਏ ਛੱਪੜ ਇਨਾ ਜਿਆਦਾ ਡੂੰਘਾ ਸੀ ਕਿ ਕਾਫੀ ਮਸ਼ੱਕਤ ਤੋਂ ਬਾਅਦ ਗੋਤਾਖੋਰਾਂ ਨੇ ਲਾਸ਼ ਨੂੰ ਬਾਹਰ ਕੱਢਿਆ। ਮਰੇ ਹੋਏ ਵਿਅਕਤੀ ਕੋਲ ਕੋਈ ਵੀ ਆਈਡੀ ਪਰੂਫ ਨਹੀਂ ਸੀ ਜਿਸ ਕਰਕੇ ਇਸ ਵਿਅਕਤੀ ਦੀ ਪਹਿਚਾਣ ਨਹੀਂ ਹੋ ਸਕੀ। ਮੌਕੇ ਤੇ ਪਹੁੰਚੀ ਪੁਲਿਸ ਨੇ ਵਿਅਕਤੀ ਦੀ ਲਾਸ਼ ਨੂੰ ਸਿਵਿਲ ਹਸਪਤਾਲ ਵਿੱਚ ਭੇਜ ਦਿੱਤਾ।