ਆਦਮਪੁਰ ਨੇੜੇ ਬਸ ਹਾਦਸੇ ਦੀ ਕਵਰਿੰਗ ਕਰ ਰਹੇ ਪੱਤਰਕਾਰ ਧਰਮਵੀਰ ਸਿੰਘ ਨਾਲ (ਏ,ਐਸ,ਆਈ) ਗੁਰਮੀਤ ਸਿੰਘ ਸ਼ੁਕਲਾ ਵੱਲੋਂ ਕੀਤਾ ਗਿਆ ਦੁਰਵਿਵਹਾਰ
ਜਲੰਧਰ: ਜਲੰਧਰ ਦੇ ਆਦਮਪੁਰ ਨੇੜੇ ਉਦੇਸ਼ੀਆਂ ਨਜ਼ਦੀਕ ਹੋਏ ਇੱਕ ਨਿਜੀ ਬੱਸ ਦੇ ਹੋਏ ਐਕਸੀਡੈਂਟ ਦੀ ਕਵਰਿੰਗ ਕਰ ਰਹੇ ਪੱਤਰਕਾਰ ਧਰਮਵੀਰ ਸਿੰਘ ਨਾਲ ਆਦਮਪੁਰ ਦੇ (ਏ, ਐਸ ,ਆਈ) ਗੁਰਮੀਤ ਸਿੰਘ ਸ਼ੁਕਲਾ ਵੱਲੋਂ ਦੁਰਵਿਵਹਾਰ ਕੀਤਾ ਗਿਆ। ਹਾਦਸੇ ਵਾਲੀ ਜਗ੍ਹਾ ਤੇ (ਏ,ਐਸ,ਆਈ) ਗੁਰਮੀਤ ਸਿੰਘ ਸ਼ੁਕਲਾ ਜੋ ਕਿ ਆਦਮਪੁਰ ਥਾਣੇ ਵਿੱਚ ਤਾਇਨਾਤ ਹਨ ਪਹਿਲਾਂ ਉਨਾਂ ਨੇ ਹਾਦਸੇ ਨੂੰ ਵੇਖ ਰਹੇ ਲੋਕਾਂ ਨਾਲ ਮਾੜਾ ਵਤੀਰਾ ਕੀਤਾ ਅਤੇ ਅਚਾਨਕ ਹੀ ਮੇਰੇ ਵੱਲ ਆਏ ਜਿੱਥੇ ਕਿ ਉਹਨਾਂ ਨੇ ਮੈਨੂੰ ਕਵਰੇਜ ਕਰਨ ਤੋਂ ਰੋਕਦਿਆਂ ਕਿਹਾ ਕਿ ਤੇਰੇ ਜਿਹੇ ਵਿਹਲੇ ਸਾਨੂੰ ਕੰਮ ਨਹੀਂ ਕਰਨ ਦਿੰਦੇ, ਨਾਲੇ ਮੇਰੇ ਨਾਲ ਗਾਲੀ ਗਲੋਚ ਵੀ ਕੀਤੀ ਅਤੇ ਕਿਹਾ ਕਿ ਮੈ ਸਾਰੇ ਪੱਤਰਕਾਰਾਂ ਨੂੰ ਜਾਣਦਾ ਹਾਂ ਬੜੇ ਇੱਥੇ ਰਿਪੋਰਟ ਬਣੇ ਫਿਰਦੇ ਹਨ ਅਤੇ ਤੂੰ ਵੀ ਵੱਡਾ ਰਿਪੋਰਟਰ ਬਣ ਰਿਹਾ ਹੈ ਮੈਂ ਜਦ ਉਹਨਾਂ ਨੂੰ ਕਿਹਾ ਕਿ ਮੈਂ ਆਪਣੀ ਡਿਊਟੀ ਕਰ ਰਿਹਾ ਹਾਂ ਤਾਂ ਉਹਨਾਂ ਕਿਹਾ ਕਿ ਤੇਰੇ ਵਰਗੇ ਕਈ ਡਿਊਟੀਆਂ ਕਰਦੇ ਫਿਰਦੇ ਹਨ ਮੈਂ ਕਿਸੇ ਪੱਤਰਕਾਰ ਨੂੰ ਨਹੀਂ ਮੰਨਦਾ ਇਹ ਗੱਲ ਉਹਨਾਂ ਸਾਰੇ ਆਮ ਲੋਕਾਂ ਸਾਹਮਣੇ ਮੈਨੂੰ ਬੇਇੱਜ਼ਤ ਕਰਨ ਲਈ ਉੱਚੀ ਉੱਚੀ ਕਹੀ ਅਤੇ ਲਗਾਤਾਰ ਇਸੇ ਤਰ੍ਹਾਂ ਬੋਲਦੇ ਰਹੇ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।ਮੈਂ ਮੋਕੇ ਦੀ ਨਜਾਕਤ ਨੂੰ ਵੇਖਦਿਆਂ ਉੱਥੇ ਉਹਨਾਂ ਨਾਲ ਬਹਿਸ ਕਰਨੀ ਵਾਜਿਬ ਨਹੀਂ ਸਮਝੀ।ਮੌਕੇ ਤੇ ਹੋਈ ਵੀਡੀਓ ਵਾਇਰਲ(+919872356191)