ਸ਼ਿਮਲਾ ਵਿੱਚ ਅਕਾਲੀ ਦਲ ਦੇ ਸਾਬਕਾ ਮੰਤਰੀ ਦਾ ਮੁੰਡਾ ਆਪਣੇ ਦੋਸਤਾਂ ਨਾਲ ਚਿੱਟਾ ਪੀਂਦਾ ਹੋਇਆ ਕਾਬੂ
(ਬਿਊਰੋ) ਸ਼ਿਮਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਪੁੱਤਰ ਅਤੇ ਹੋਰ ਵੀ ਲੜਕੇ ਅਤੇ ਦੋ ਲੜਕੀਆਂ ਵੀ ਚਿੱਟਾ ਪੀਂਦੀਆਂ ਹੋਈਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤੁਸੀਂ ਤਸਵੀਰਾਂ ਦੇ ਵਿੱਚ ਸਾਫ ਦੇਖ ਸਕਦੇ ਹੋ ਕਿ ਲੜਕੇ ਅਤੇ ਲੜਕੀਆਂ ਕਿਸ ਤਰਾਂ ਚਿੱਟੇ ਦੇ ਨਾਲ ਸੈਟ ਹੋਈਆਂ ਪਈਆਂ ਹਨ। ਪੁਲਿਸ ਵੱਲੋਂ ਇੱਕ ਨਿਜੀ ਹੋਟਲ ਵਿੱਚ ਰੇਟ ਮਾਰੀ ਗਈ ਸੀ ਜਿਸ ਦਰਮਿਆਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ 42 ਗ੍ਰਾਮ ਚਿੱਟਾ ਵੀ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਹੈ। ਜਦੋਂ ਪੁਲਿਸ ਨੇ ਸ਼ਿਮਲਾ ਦੇ ਇੱਕ ਨਿੱਜੀ ਹੋਟਲ ਵਿੱਚ ਰੇਡ ਮਾਰੀ ਤਾਂ ਪੁਲਿਸ ਨੇ ਲੜਕੇ ਅਤੇ ਲੜਕੀਆਂ ਨੂੰ ਨਸ਼ੇ ਨਾਲ ਝੂਲਦੇ ਹੋਏ ਦੇਖਿਆ। ਜਦੋਂ ਪੁਲਿਸ ਮੁਲਾਜ਼ਮ ਦੇ ਵੱਲੋਂ ਪੁੱਛਿਆ ਗਿਆ ਕਿ ਤੁਹਾਡਾ ਨਾਮ ਕੀ ਹੈ ਤਾਂ ਸਾਬਕਾ ਮੰਤਰੀ ਦੇ ਮੁੰਡੇ ਨੇ ਪ੍ਰਕਾਸ਼ ਸਿੰਘ ਲੰਗਾਹ ਦੱਸਿਆ ਅਤੇ ਮੇਰੇ ਪਿਤਾ ਦਾ ਨਾਮ ਸੁੱਚਾ ਸਿੰਘ ਲੰਗਾਹ ਹੈ।ਜਿਹੜੇ ਕਿ ਐਮ,ਐਲ,ਏ ਰਹਿ ਚੁੱਕੇ ਹਨ।