ਸਪੈਸ਼ਲ ਬੱਚਿਆਂ ਦਾ ਉਮੰਗ-6 ਸੀਜਨ ਦੀਆਂ ਤਿਆਰੀਆਂ ਮੁਕੰਮਲ, 13 ਨੂੰ ਹੋਵੇਗੀ ਸ਼ੁਰੂਆਤ-ਪਰਮਜੀਤ ਸੱਚਦੇਵਾ

ਸਪੈਸ਼ਲ ਬੱਚਿਆਂ ਦਾ ਉਮੰਗ-6 ਸੀਜਨ ਦੀਆਂ ਤਿਆਰੀਆਂ ਮੁਕੰਮਲ, 13 ਨੂੰ ਹੋਵੇਗੀ ਸ਼ੁਰੂਆਤ-ਪਰਮਜੀਤ ਸੱਚਦੇਵਾ

ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਪੁੱਜਣਗੇ ਸਪੈਸ਼ਲ ਬੱਚੇ, ਜੈਂਮਸ ਕੈਂਬਰਿਜ ਵਿੱਚ ਹੋਵੇਗਾ ਪ੍ਰੋਗਰਾਮ

ਹੁਸ਼ਿਆਰਪੁਰ 12 ਅਪ੍ਰੈਲ ( ਤਰਸੇਮ ਦੀਵਾਨਾ ) ਸਪੈਸ਼ਲ ਉਲੰਪਿਕ ਭਾਰਤ ਪੰਜਾਬ ਚੈਪਟਰ ਦੀ ਅਗਵਾਈ ਤੇ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਤੇ ਆਸ਼ਾਦੀਾਪ ਵੈੱਲਫੇਅਰ ਸੁਸਾਇਟੀ ਦੀ ਦੇਖਰੇਖ ਵਿੱਚ ਸਪੈਸ਼ਲ ਬੱਚਿਆਂ ਨਾਲ ਸਬੰਧਿਤ ਪ੍ਰੋਗਰਾਮ ਉਮੰਗ ਸੀਜਨ-6 ਸੱਭਿਆਚਾਰਕ ਕੰਪੀਟੀਸ਼ਨ 13 ਅਪ੍ਰੈਲ ਨੂੰ ਜੈਂਮਸ ਕੈਂਬਰਿਜ ਸਕੂਲ ਹੁਸ਼ਿਆਰਪੁਰ ਦੇ ਆਡੀਟੋਰੀਅਮ ਵਿੱਚ ਸ਼ੁਰੂ ਹੋਵੇਗਾ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਪੈਸ਼ਲ ਉਲੰਪਿਕ ਭਾਰਤ ਪੰਜਾਬ ਚੈਪਟਰ ਦੇ ਏਰੀਆ ਡਾਇਰੈਕਟਰ ਪਰਮਜੀਤ ਸਿੰਘ ਸੱਚਦੇਵਾ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਕਰਵਾਏ ਗਏ 5 ਸੀਜਨਾਂ ਦੀ ਸਫਲਤਾ ਤੋਂ ਸਾਡੀ ਪੂਰੀ ਟੀਮ ਉਤਸ਼ਾਹਿਤ ਹੈ ਤੇ ਇਸ ਵਾਰ ਪ੍ਰੋਗਰਾਮ ਦਾ ਦਾਇਰਾ ਨਾਰਥ ਇੰਡੀਆ ਦੇ ਵੱਖ-ਵੱਖ ਰਾਜਾਂ ਤੱਕ ਵਧਾਇਆ ਗਿਆ ਹੈ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਸੀਜਨ ਵਿੱਚ ਪੰਜਾਬ ਤੋਂ ਇਲਾਵਾ ਨਾਰਥ ਜੋਨ ਦੇ ਜੰਮੂ ਕਸ਼ਮੀਰ, ਹਿਮਾਚਲ, ਚੰਡੀਗੜ੍ਹ, ਦਿੱਲੀ, ਹਰਿਆਣਾ ਦੀਆਂ ਟੀਮਾਂ ਭਾਗ ਲੈਣ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜੇਤੂਆਂ ਨੂੰ 2 ਲੱਖ ਤੱਕ ਦੇ ਕੈਸ਼ ਇਨਾਮ ਦਿੱਤੇ ਜਾਣਗੇ ਤੇ ਭਾਗ ਲੈਣ ਵਾਲੇ ਹਰ ਬੱਚੇ ਦਾ ਸਨਮਾਨ ਵੀ ਕੀਤਾ ਜਾਵੇਗਾ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਦੋ ਵਰਗਾਂ ਵਿੱਚ ਵੰਡਿਆ ਗਿਆ ਹੈ ਜਿਸ ਵਿੱਚ ਸਮਾਲ ਤੇ ਬਿੱਗ ਸਕੂਲ ਕੈਟੇਗਰੀ ਹੈ, 50 ਬੱਚਿਆਂ ਵਾਲੇ ਸਕੂਲ ਸਮਾਲ ਕੈਟੇਗਰੀ ਵਿੱਚ ਰੱਖੇ ਗਏ ਹਨ ਤੇ ਇਸ ਤੋਂ ਵੱਧ ਬੱਚਿਆਂ ਵਾਲੇ ਸਕੂਲ ਬਿੱਗ ਕੈਟੇਗਰੀ ਵਿੱਚ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਨੀਵਾਰ ਨੂੰ ਡੀ.ਸੀ. ਕੋਮਲ ਮਿੱਤਲ ਤੇ ਐਸ.ਐਸ.ਪੀ. ਸੁਰਿੰਦਰ ਲਾਬਾ ਵੱਲੋਂ ਸਵੇਰੇ 11 ਵਜੇ ਕਰਵਾਈ ਜਾਵੇਗੀ ਤੇ 14 ਅਪ੍ਰੈਲ ਨੂੰ ਸਮਾਪਤੀ ਸਮਾਰੋਹ ਦੀ ਅਗਵਾਈ ਮੁੱਖ ਮਹਿਮਾਨ ਵਜ੍ਹੋਂ ਸੰਜੀਵ ਬਾਸਲ ਕਰਨਗੇ ਜੋ ਕਿ ਬੱਚਿਆਂ ਨੂੰ ਹੱਲਾਸ਼ੇਰੀ ਦੇਣਗੇ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਆਪਣੇ ਤਰ੍ਹਾਂ ਦਾ ਵੱਖਰਾ ਪ੍ਰੋਗਰਾਮ ਹੈ ਤੇ ਪੂਰੇ ਇੰਡੀਆ ਵਿੱਚ ਹੋਰ ਕਿਸੇ ਸੂਬੇ ਵਿੱਚ ਸਪੈਸ਼ਲ ਬੱਚਿਆਂ ਲਈ ਅਜਿਹਾ ਪ੍ਰੋਗਰਾਮ ਨਹੀਂ ਕਰਵਾਇਆ ਜਾਂਦਾ। ਉਨ੍ਹਾਂ ਬਾਸਲ ਗਰੁੱਪ ਆਫ ਐਜੂਕੇਸ਼ਨ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਗਰੁੱਪ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ, ਜਿਸ ਵਿੱਚ ਟੀਮਾਂ ਦੇ ਖਾਣ ਪੀਣ ਤੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਪ੍ਰੋਗਰਾਂ ਵਿੱਚ ਹਿੱਸਾ ਲੈਣ ਵਾਲੇ ਬੱਚੇ ਸੋਲੋ ਡਾਂਸ, ਗਰੁੱਪ ਡਾਂਸ ਸਮੇਤ ਅਲੱਗ-ਅਲੱਗ ਥੀਮ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਮੁੰਡਿਆਂ ਤੇ ਕੁੜੀਆਂ ਦੇ ਅਲੱਗ-ਅਲੱਗ ਮੁਕਾਬਲੇ ਕਰਵਾਏ ਜਾਣਗੇ। ਇਹ ਪ੍ਰੋਗਰਾਮ ਜੈਂਮਸ ਕੈਂਬਰਿਜ ਦੇ ਆਡੀਟੋਰੀਅਮ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਤਰਨਜੀਤ ਸਿੰਘ ਸੀ.ਏ.ਪ੍ਰਧਾਨ, ਸਕੱਤਰ ਹਰਬੰਸ ਸਿੰਘ, ਕਰਨਲ ਗੁਰਮੀਤ ਸਿੰਘ, ਪਿ੍ਰੰਸੀਪਲ ਸ਼ੈਲੀ ਸ਼ਰਮਾ, ਮਲਕੀਤ ਸਿੰਘ ਮਹੇੜੂ, ਹਰਮੇਸ਼ ਤਲਵਾੜ, ਰਾਮ ਕੁਮਾਰ ਸ਼ਰਮਾ, ਲੋਕੇਸ਼ ਖੰਨਾ ਤੇ ਬਲਰਾਮ ਕੁਮਾਰ ਵੀ ਹਾਜਰ ਸਨ।

ਉਮੰਗ ਸੀਜਨ-6 ਪ੍ਰਤੀ ਜਾਣਕਾਰੀ ਦਿੰਦੇ ਹੋਏ ਪਰਮਜੀਤ ਸਚੱਦੇਵਾ ਤੇ ਹੋਰ।ਫੋਟੋ : ਅਜਮੇਰ ਦੀਵਾਨਾ

Leave a Reply

Your email address will not be published. Required fields are marked *