ਐਸ ਪੀ ਐਸ ਅਪੋਲੋ ਦੇ ਸ਼ਾਖਾ ਬੰਧਕ ਸ. ਗੁਰਜੀਤ ਸਿੰਘ ਕੈਂਥ ਨੇ ਸਟਾਫ਼ ਮੈਂਬਰਾਂ ਨਾਲ ਮਿਲ ਕੇ ਕੇਕ ਕੱਟ ਕੇ ਮਨਾਇਆ ਪੰਜਾਬ ਨੈਸ਼ਨਲ ਬੈਂਕ ਦਾ 130ਵਾਂ ਸਥਾਪਨਾ ਦਿਵਸ

ਐਸ ਪੀ ਐਸ ਅਪੋਲੋ ਦੇ ਸ਼ਾਖਾ ਬੰਧਕ ਸ. ਗੁਰਜੀਤ ਸਿੰਘ ਕੈਂਥ ਨੇ ਸਟਾਫ਼ ਮੈਂਬਰਾਂ ਨਾਲ ਮਿਲ ਕੇ ਕੇਕ ਕੱਟ ਕੇ ਮਨਾਇਆ ਪੰਜਾਬ ਨੈਸ਼ਨਲ ਬੈਂਕ ਦਾ 130ਵਾਂ ਸਥਾਪਨਾ ਦਿਵਸ

ਲੁਧਿਆਣਾ : 13 ਅਪ੍ਰੈਲ : (ਪ੍ਰਵੇਸ਼ ਗਰਗ, ਰਜਿੰਦਰ ਕੌਰ)ਬੀਤੇ ਦਿਨੀਂ ਪੰਜਾਬ ਨੈਸ਼ਨਲ ਬੈਂਕ ਦੀ ਐਸ ਪੀ ਐਸ ਅਪੋਲੋ ਸ਼ਾਖਾ ਦੇ ਸ਼ਾਖਾ ਪ੍ਰਬੰਧਕ ਸ. ਗੁਰਜੀਤ ਸਿੰਘ ਕੈਂਥ ਨੇ ਗ੍ਰਾਹਕਾਂ ਅਤੇ ਸਮੂਹ ਸਟਾਫ਼ ਮੈਂਬਰਾਂ ਦੀ ਮੌਜੂਦਗੀ ਵਿੱਚ ਪੰਜਾਬ ਨੈਸ਼ਨਲ ਬੈਂਕ ਦਾ 130ਵਾਂ ਸਥਾਪਨਾ ਦਿਵਸ ਕੇਕ ਕੱਟ ਕੇ ਮਨਾਇਆ । ਸ਼ਾਖਾ ਪ੍ਰਬੰਧਕ ਸ. ਗੁਰਜੀਤ ਸਿੰਘ ਕੈਂਥ ਨੇ ਪੀ.ਐਨ.ਬੀ ਦੀ ਐਸ ਪੀ ਐਸ ਅਪੋਲੋ ਸ਼ਾਖਾ ਦੇ ਸਟਾਫ਼ ਮੈਂਬਰਾਂ ਦੇ ਚੰਗੇ ਕੰਮ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਨੈਸ਼ਨਲ ਬੈਂਕ ਦੀ ਤਰੱਕੀ ਦਾ ਹਿੱਸਾ ਬਣਨ ਲਈ ਸਾਰੇ ਗ੍ਰਾਹਕਾਂ ਦਾ ਧੰਨਵਾਦ ਕੀਤਾ । ਗੁਰਜੀਤ ਸਿੰਘ ਕੈਂਥ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ (ਪੀ ਐਨ ਬੀ) ਜੋ ਕਿ ਕਾਰੋਬਾਰੀ ਮਾਤਰਾ ਅਤੇ ਨੈੱਟਵਰਕ ਦੇ ਮਾਮਲੇ ਵਿੱਚ ਭਾਰਤ ਵਿੱਚ ਦੂਜਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਹੈ, ਅਵਿਭਾਜਤ ਭਾਰਤ ਦੇ ਲਾਹੌਰ ਸ਼ਹਿਰ ਵਿਖੇ 1894 ਵਿੱਚ ਪਹਿਲੀ ਸ਼ਾਖਾ (ਸੰਪੂਰਨ ਸਵਦੇਸ਼ੀ ਬੈਂਕ ) ਭਾਰਤੀ ਪੂੰਜੀ ਨਾਲ ਚਾਲੂ ਕੀਤੀ ਗਈ ਸੀ ਅਤੇ ਅੱਜ ਦੇ ਸਮੇਂ ਵਿਚ ਇਸ ਬੈਂਕ ਦੇ 180 ਮਿਲੀਅਨ ਤੋਂ ਵੱਧ ਗ੍ਰਾਹਕ, 12,248 ਸ਼ਾਖਾਵਾਂ, ਅਤੇ 13,000+ ਏ.ਟੀ.ਐਮ. ਹਨ । ਅੱਗੇ ਉਹਨਾਂ ਦਸਿਆ ਕਿ ਪੰਜਾਬ ਨੈਸ਼ਨਲ ਬੈਂਕ ਨੂੰ ਅਜਿਹਾ ਪਹਿਲਾ ਭਾਰਤੀ ਬੈਂਕ ਹੋਣ ਦਾ ਗੌਰਵ ਪ੍ਰਾਪਤ ਹੈ ਜੋ ਪੂਰਣ ਤੌਰ ‘ਤੇ ਭਾਰਤੀ ਪੂੰਜੀ ਨਾਲ ਚਾਲੂ ਕੀਤਾ ਗਿਆ ਸੀ ਅਤੇ ਸਾਨੂੰ ਖੁਸ਼ੀ ਹੈ ਅਸੀਂ ਇਸ ਬੈਂਕ ਦਾ ਹਿੱਸਾ ਹਾਂ । ਕੇਕ ਕੱਟਣ ਦੇ ਖੁਸ਼ੀ ਦੇ ਮੌਕੇ ਸ਼ਾਖਾ ਪ੍ਰਬੰਧਕ ਸ. ਗੁਰਜੀਤ ਸਿੰਘ ਕੈਂਥ ਦੇ ਨਾਲ ਨਾਲ ਲੋਨ ਡਿਪਾਰਟਮੈਂਟ ਹੈਡ ਰਵੀ ਕੁਮਾਰ, ਹਾਲ ਇੰਚਾਰਜ ਮੈਡਮ ਅਕਾਂਸ਼ਾ ਕੁਮਾਰ, ਇਸ਼ਾਨ ਧੀਮਾਨ, ਮੈਡਮ ਅਮਨਦੀਪ ਕੌਰ ਅਤੇ ਸ਼ਾਖਾ ਦੇ ਗ੍ਰਾਹਕ ਵੀ ਮੌਜ਼ੂਦ ਸਨ ।

Leave a Reply

Your email address will not be published. Required fields are marked *