ਸ਼ਰਾਬ ਲੈਣ ਗਏ ਨੌਜਵਾਨ ਦਾ ਸਿਰਫ 200 ਰੁਪਏ ਖਾਤਰ ਤੇਜਧਾਰ ਹਥਿਆਰਾਂ ਨਾਲ ਕੀਤਾ ਕਤਲ
ਕਾਰਵਾਈ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਥਾਣੇ ਮੂਹਰੇ ਲਾਇਆ ਗਿਆ ਧਰਨਾ
ਡੇਰਾ ਬਾਬਾ ਨਾਨਕ (ਬਿਊਰੋ)ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਜੋੜੀਆਂ ਕਲਾਂ ਦੇ ਨੌਜਵਾਨ ਮਿੰਟੂ ਮਸੀਹ ਦਾ ਸ਼ਰਾਬ ਨੂੰ ਲੈ ਕੇ ਸਿਰਫ 200 ਰੁਪਏ ਦੇ ਲੈਣ ਦੇਣ ਕਰਕੇ ਕਤਲ ਕਰ ਦਿੱਤਾ ਗਿਆ। ਮਿੰਟੂ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਵੱਲੋਂ ਲਾਵਾਰਸ ਸਮਝ ਕੇ ਕਾਰਵਾਈ ਕੀਤੀ ਜਾ ਰਹੀ ਹੈ ਜਦੋਂ ਕਿ ਉਸ ਦਾ ਕਤਲ ਕੀਤਾ ਗਿਆ ਹੈ। ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਕਰਨ ਸੰਬੰਧੀ ਪਰਿਵਾਰ ਵੱਲੋਂ ਡੇਰਾ ਬਾਬਾ ਨਾਨਕ ਥਾਣੇ ਦੇ ਸਾਹਮਣੇ ਧਰਨਾ ਦਿੱਤਾ ਗਿਆ। ਮਿੰਟੂ ਮਸੀਹ ਦੀ ਪਤਨੀ ਨੇ ਦੱਸਿਆ ਕਿ ਉਹ ਨਜ਼ਦੀਕੀ ਪਿੰਡ ਹਰੂਵਾਲ ਵਿਖੇ ਸ਼ਰਾਬ ਲੈਣ ਗਿਆ ਸੀ ਤੇ ਉੱਥੇ ਹੀ ਉਸਦਾ ਦੇਸੀ ਸ਼ਰਾਬ ਵੇਚਣ ਵਾਲਿਆਂ ਨਾਲ ਝਗੜਾ ਹੋ ਗਿਆ। ਝਗੜਾ ਇੰਨਾ ਜਿਆਦਾ ਵੱਧ ਗਿਆ ਕਿ ਦੋਸ਼ੀਆਂ ਨੇ ਮਿੰਟੂ ਦਾ ਕਤਲ ਕਰ ਦਿੱਤਾ।ਮਿੰਟੂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਹੈ ਕਿ ਇਹ ਗੱਲ ਸਾਨੂੰ ਮਿੰਟੂ ਨਾਲ ਗਏ ਇੱਕ ਹੋਰ ਨੌਜਵਾਨ ਵੱਲੋਂ ਦੱਸੀ ਗਈ ਹੈ। ਮਿੰਟੂ ਮਸੀਹ ਜਲੰਧਰ ਦੇ ਇੱਕ ਢਾਬੇ ਤੇ ਕੰਮ ਕਰਦਾ ਹੈ ਅਤੇ ਦੋ ਤਿੰਨ ਦਿਨ ਤੋਂ ਪਿੰਡ ਜੋੜੀਆਂ ਵਿਖੇ ਛੁੱਟੀ ਤੇ ਆਇਆ ਸੀ।ਉਸਦਾ ਦੋਸਤ ਦੋਨੋਂ ਹਰਵਾਲ ਵਿਖੇ ਸ਼ਰਾਬ ਪੀਣ ਗਏ ਸਨ। ਜਿੱਥੋਂ ਮਿੰਟੂ ਵਾਪਸ ਨਹੀਂ ਪਰਤਿਆ ਪਰਿਵਾਰ ਵਾਲਿਆਂ ਅਨੁਸਾਰ ਉਸਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਪੁਲਿਸ ਪਰਿਵਾਰ ਨੂੰ ਇਨਸਾਫ ਦਿੰਦੀ ਹੈ ਜਾਂ ਨਹੀਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।