ਗੁਰਦਾਸਪੁਰ ਵਿੱਚ ਤੇਜ਼ ਹਨੇਰੀ ਚੱਲਣ ਨਾਲ ਹੋਈ ਇੱਕ ਨੌਜਵਾਨ ਦੀ ਮੌਤ ਤੇ ਇੱਕ ਗੰਭੀਰ ਵਿੱਚ ਜਖਮੀ
ਗੁਰਦਾਸਪੁਰ(ਬਿਊਰੋ)ਗੁਰਦਾਸਪੁਰ ਦੇ ਹਰਦੋਸ਼ਨੀ ਰੋਡ ਤੇ ਸਥਿਤ ਦੁਸਹਿਰਾ ਗਰਾਊਂਡ ਚ ਪਹਿਲੀ ਵਾਰ ਲੱਗੇ ਦੁਬਈ ਥੀਮ ਕੌਰਨਵਲ ਕਰਾਫਟ ਬਾਜ਼ਾਰ ਦੇ ਵਿੱਚ ਅੱਜ ਵੱਡਾ ਹਾਦਸਾ ਵਾਪਰ ਗਿਆ ਜਦ ਤੇਜ਼ ਹਨੇਰੀ ਦੇ ਕਰਕੇ ਉੱਥੇ ਲੱਗਾ ਵਿਸ਼ਾਲ ਆਈਫਰ ਟਾਵਰ ਹੇਠਾਂ ਡਿੱਗਾ ਜਿਸ ਕਰਕੇ ਇਸ ਦੇ ਥੱਲੇ ਆਉਣ ਦੇ ਕਰਕੇ ਇੱਕ ਨੌਜਵਾਨ ਦੀ ਮੌਤ ਹੋਈ ਹੈ।ਜਦਕਿ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਜਿਸ ਨੂੰ ਇੱਕ ਨਿਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਕਿ ਮ੍ਰਿਤਕ ਦਾ ਚਾਰ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਮੇਲਾ ਪ੍ਰਬੰਧਕ ਫਿਲਹਾਲ ਫਰਾਰ ਦੱਸੇ ਜਾ ਰਹੇ ਹਨ। ਜਦਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਰਮਜ ਦਿੱਤੀ ਹੈ। ਜਾਣਕਾਰੀ ਮੁਤਾਬਕ ਗੁਰਦਾਸਪੁਰ ਚ ਪਹਿਲੀ ਵਾਰ ਦੁਬਈ ਥੀਮ ਕੌਰਨੀਵੱਲ ਕਰਾਫਟ ਵਿਚਾਰ ਆਯੋਜਿਤ ਕੀਤਾ ਗਿਆ ਸੀ ਜਿਸ ਦੇ ਵਿੱਚ ਦੁਬਈ ਦੀ ਤਰਫ ਤੇ ਬੁਰਸ਼ ਖਲੀਫਾ ਆਈਪਰ ਟਾਵਰ ਤੇ ਇੰਡੀਆ ਗੇਟ ਦੇ ਅਧਾਰ ਤੇ ਕਾਫੀ ਥੀਮ ਲੋਕਾਂ ਦੇ ਮਨੋਰੰਜਨ ਦੇ ਰਾਹੀਂ ਲਗਾਏ ਗਏ ਸਨ। ਜਿਵੇਂ ਹੀ ਤੇਜ਼ ਹਨੇਰੀ ਚੱਲੀ ਤਾਂ ਇਸੇ ਦੌਰਾਨ ਹੀ ਹਾਦਸਾ ਵਾਪਰ ਗਿਆ ਮ੍ਰਿਤਕ ਨੌਜਵਾਨ ਦੀ ਪਹਿਚਾਨ ਰਵਿੰਦਰ ਕੁਮਾਰ ਪੁੱਤਰ ਲੱਖੇ ਰਾਮ ਵਾਸੀ ਕਲਜੀਪੁਰ ਦੇ ਵਜੋਂ ਹੋਈ ਹੈ ਜਦਕਿ ਅਜੇ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਬਹਿਰਾਮਪੁਰ ਗੰਭੀਰ ਰੂਪ ਵਿੱਚ ਜਖਮੀ ਹੋਇਆ ਹੈ।