ਜਲੰਧਰ ਚ (ਜੀ ਐਸ ਟੀ) ਵਿਭਾਗ ਨੇ ਕੀਤੀ ਵੱਡੀ ਕਾਰਵਾਈ
ਜਲੰਧਰ :(ਅਰਸ਼ਦੀਪ) ਜੀ ਐਸ ਟੀ ਵਿਭਾਗ ਵੱਲੋਂ ਬੀਤੇ ਦਿਨੀਂ 5.5 ਕਿਲੋ ਸੋਨੇ ਦੇ ਗਹਿਣੇ ਫੜੇ ਗਏ ਹਨ ਅਤੇ ਸ਼ਨੀਵਾਰ 20 ਨਗ ਜ਼ਬਤ ਕੀਤੇ ਗਏ ਹਨ, ਜੋਕਿ ਅੰਡਰ ਬਿਲਿੰਗ ਦੱਸੇ ਜਾ ਰਹੇ ਹਨ। ਇਸ ਵਿਚ ਲੱਖਾਂ ਰੁਪਏ ਦੇ ਤੰਬਾਕੂ ਪ੍ਰੋਡਕਟਸ ਹੋਣ ਦੀ ਸੂਚਨਾ ਹੈ। ਸਟੇਟ ਜੀ. ਐੱਸ. ਟੀ. ਮੋਬਾਈਲ ਵਿੰਗ ਦੇ ਡਿਪਟੀ ਡਾਇਰੈਕਟਰ ਕਮਲਪ੍ਰੀਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇਸ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਨਗ ਨਿਕਲਣ ਤੋਂ ਪਹਿਲਾਂ ਕਾਰਵਾਈ ਕਰਵਾ ਿਦੱਤੀ। ਜੇਕਰ 5-7 ਮਿੰਟ ਦੇਰ ਹੋ ਜਾਂਦੀ ਤਾਂ ਮਾਲ ਨਿਕਲ ਜਾਣਾ ਸੀ ਅਤੇ ਵਿਭਾਗ ਨੂੰ ਖਾਲੀ ਹੱਥ ਮੁੜਨਾ ਪੈਣਾ ਸੀ।ਡਿਪਟੀ ਡਾਇਰੈਕਟਰ ਕਮਲਪ੍ਰੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਸਿਟੀ ਰੇਲਵੇ ਸਟੇਸ਼ਨ ’ਤੇ ਬੀੜੀਆਂ ਦੀ ਖੇਪ ਉਤਰਨ ਵਾਲੀ ਹੈ। ਇਸ ਕਾਰਨ ਉਨ੍ਹਾਂ ਮੋਬਾਇਲ ਵਿੰਗ ਦੇ ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਡੀ. ਐੱਸ. ਚੀਮਾ ਨੂੰ ਕਾਰਵਾਈ ਕਰਨ ਸਬੰਧੀ ਦੱਸਿਆ। ਨਗ ਉਤਰਨ ਦੀ ਸੂਚਨਾ ਮਿਲਣ ਦੇ ਤੁਰੰਤ ਬਾਅਦ ਸਿਟੀ ਰੇਲਵੇ ਸਟੇਸ਼ਨ ’ਤੇ ਪਹੁੰਚੇ ਐੱਸ. ਟੀ. ਓ. ਡੀ. ਐੱਸ. ਚੀਮਾ ਨੇ ਮੌਕੇ ’ਤੇ ਪਹੁੰਚ ਕੇ 20 ਨਗਾਂ ਦੀ ਜਾਂਚ-ਪੜਤਾਲ ਸ਼ੁਰੂ ਕੀਤੀ। ਇਸ ’ਤੇ ਉਨ੍ਹਾਂ ਰੇਲਵੇ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ, ਜਿਸ ’ਤੇ ਰੇਲਵੇ ਨੇ ਤੁਰੰਤ ਪ੍ਰਭਾਵ ਨਾਲ ਨਗਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਉਕਤ ਨਗਾਂ ਦੀ ਡਿਲਿਵਰੀ ਜੀ. ਐੱਸ. ਟੀ. ਵਿਭਾਗ ਨੂੰ ਐਤਵਾਰ ਨੂੰ ਮਿਲੇਗੀ। ਇਹ ਮਾਲ ਰੇਲਵੇ ਸਟੇਸ਼ਨ ’ਤੇ ਪਿਆ ਹੈ। ਵਿਭਾਗ ਨੂੰ ਫਿਲਹਾਲ ਪਤਾ ਨਹੀਂ ਲੱਗ ਸਕਿਆ ਇਹ ਮਾਲ ਕਿਸ ਗੱਡੀ ਜ਼ਰੀਏ ਆਇਆ ਹੈ ਅਤੇ ਕਿਸ ਨਾਲ ਸਬੰਧਤ ਹੈ। ਵਿਭਾਗ ਵੱਲੋਂ ਡਿਲਿਵਰੀ ਮਿਲਣ ਤੋਂ ਬਾਅਦ ਇਸਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਹੀ ਬਿਲਿੰਗ ਆਦਿ ਬਾਰੇ ਪਤਾ ਲੱਗ ਸਕੇਗਾ।
ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਸਟੇਟ ਜੀ. ਐੱਸ. ਟੀ. ਵਿਭਾਗ ਦੇ ਪਹੁੰਚਣ ਤੋਂ ਪਹਿਲਾਂ 5 ਦੇ ਲਗਭਗ ਨਗ ਨਿਕਲ ਚੁੱਕੇ ਸਨ, ਜੋ ਕਿ ਸ਼ਾਇਦ ਕਿਸੇ ਹੋਰ ਗੱਡੀ ’ਤੇ ਆਏ ਸਨ। ਇਸ ਗੱਲ ਦੀ ਪੁਸ਼ਟੀ ਨਹੀਂ ਹੋ ਰਹੀ ਕਿਉਂਕਿ ਜੀ. ਐੱਸ. ਟੀ. ਦੇ ਐੱਸ. ਟੀ. ਓ. ਚੀਮਾ ਦੇ ਪਹੁੰਚਣ ਤੋਂ ਬਾਅਦ ਕੋਈ ਨਗ ਬਾਹਰ ਨਹੀਂ ਨਿਕਲਿਆ। ਦੱਸਿਆ ਜਾ ਰਿਹਾ ਹੈ ਕਿ ਜੇਕਰ ਅਧਿਕਾਰੀਆਂ ਨੂੰ ਸੂਚਨਾ ਮਿਲਣ ਵਿਚ ਕੁਝ ਦੇਰੀ ਹੋ ਗਈ ਹੁੰਦੀ ਜਾਂ ਅਧਿਕਾਰੀ ਸਮੇਂ ’ਤੇ ਨਾ ਪਹੁੰਚ ਪਾਉਂਦੇ ਤਾਂ ਇਹ ਮਾਲ ਹੱਥੋਂ ਨਿਕਲ ਜਾਣਾ ਸੀ।ਸਿਰਫ਼ 5 ਮਿੰਟਾਂ ਅੰਦਰ ਮੌਕੇ ’ਤੇ ਪਹੁੰਚੇ ਐੱਸ. ਟੀ. ਓ. ਚੀਮਾ ਮੋਬਾਇਲ ਵਿੰਗ ਦੇ ਡਿਪਟੀ ਡਾਇਰੈਕਟਰ ਕਮਲਪ੍ਰੀਤ ਸਿੰਘ ਨੇ ਸੂਚਨਾ ਮਿਲਣ ਤੋਂ ਬਾਅਦ ਐੱਸ. ਟੀ. ਓ. ਚੀਮਾ ਨੂੰ ਮੌਕਾ ਸੰਭਾਲਣ ਲਈ ਕਿਹਾ ਸੀ। ਇਸਦੀ ਸੂਚਨਾ ਮਿਲਣ ਦੇ ਸਿਰਫ 5 ਮਿੰਟਾਂ ਅੰਦਰ ਚੀਮਾ ਮੌਕੇ ’ਤੇ ਪਹੁੰਚ ਗਏ ਸਨ, ਜਿਸ ਕਾਰਨ ਇਹ ਪੂਰੀ ਕਾਰਵਾਈ ਅਮਲ ਵਿਚ ਆ ਸਕੀ। ਵਿਭਾਗ ਵੱਲੋਂ ਕੀਤੀ ਜਾ ਸਖ਼ਤੀ ਅਤੇ ਤੇਜ਼ੀ ਦਿਖਾਉਣ ਕਾਰਨ ਵਿਭਾਗ ਦੇ ਹੱਥ ਵੱਡੀ ਸਫਲਤਾ ਲੱਗੀ ਹੈ।