ਅਜੈ ਮਿੱਤਲ ਵੱਲੋਂ ਲੋਕ ਸਭਾ ਉਮੀਦਵਾਰ ਪੱਪੀ ਪਰਾਸ਼ਰ ਅਤੇ ਵਿਧਾਇਕ ਛੀਨਾ ਦੀ ਅਗਵਾਈ ‘ਚ ਚੁਣਾਵੀ ਮੀਟਿੰਗ
ਹਲਕਾ ਦੱਖਣੀ ਦੀ ਲੀਡ ਹੋਵੇਗੀ ਸਾਰੇ ਵਿਧਾਨ ਸਭਾ ਹਲਕਿਆਂ ਤੋਂ ਜਿਆਦਾ : ਛੀਨਾ
ਲੁਧਿਆਣਾ : 25 ਅਪ੍ਰੈਲ : ਪ੍ਰਵੇਸ਼ ਗਰਗ /ਰਜਿੰਦਰ ਕੌਰ : ਆਮ ਆਦਮੀਂ ਪਾਰਟੀ ਦੇ ਲੋਕ ਸਭਾ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਵੱਡੀ ਲੀਡ ਨਾਲ ਜਿਤਾਉਣ ਦੇ ਮਕਸਦ ਨਾਲ ਯੂਥ ਵਿੰਗ ਪੰਜਾਬ ਦੇ ਸੰਯੁਕਤ ਸਕੱਤਰ ਅਜੈ ਮਿੱਤਲ ਵੱਲੋਂ ਵਾਰਡ ਨੰਬਰ 27 ਦੇ 100 ਫੁੱਟਾ ਰੋਡ ਸ਼ੇਰਪੁਰ ਵਿਖੇ ਚੁਣਾਵੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਪੁੱਜੇ ਲੋਕ ਸਭਾ ਉਮੀਦਵਾਰ ਪੱਪੀ ਪਰਾਸ਼ਰ ਦੇ ਭਰਾ ਕੌਂਸਲਰ ਰਾਕੇਸ਼ ਪਰਾਸ਼ਰ ਨੇ ਕਿਹਾ ਕਿ ਲੁਧਿਆਣਾ ਵਾਸੀਆਂ ਨੇ ਵਿਧਾਨ ਸਭਾ ਚੋਣਾਂ 2022 ‘ਚ ਵੀ ਹੂੰਝਾ ਫੇਰ ਝਾੜੂ ਫੇਰਿਆ ਸੀ ਅਤੇ ਜੋ ਕਸਰ ਰਹਿੰਦੀ ਸੀ ਉਸਨੂੰ ਕੱਢਣ ਲਈ ਉਹ ਮੁੜ ਝਾੜੂ ਫੇਰਨ ਲਈ ਪੱਬਾਂ ਭਾਰ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਦੀ ਲੋਕ ਸਭਾ ਜੇਤੂ ਕਾਂਗਰਸ ਨੂੰ ਉਮੀਦਵਾਰ ਨਹੀਂ ਲੱਭ ਰਿਹਾ ਤੇ ਭਾਜਪਾ ‘ਚ ਜਾ ਕੇ ਉਮੀਦਵਾਰ ਬਣੇ ਕਾਂਗਰਸ ਦੇ ਭਗੋੜੇ ਰਵਨੀਤ ਬਿੱਟੂ ਨੂੰ ਕੋਈ ਮੂੰਹ ਨਹੀਂ ਲਗਾ ਰਿਹਾ।
ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਆਮ ਆਦਮੀਂ ਪਾਰਟੀ ਦੇ ਕੰਮ ਬੋਲਦੇ ਹਨ ਅਤੇ ਇਸ ਵਾਰ ਲੋਕ ਆਪ ਨੂੰ ਮੁੜ ਇਤਿਹਾਸਿਕ ਲੀਡ ਨਾਲ ਜਿਤਾਉਣਗੇ। ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਅਜੈ ਮਿੱਤਲ ਵਰਗੇ ਵਰਕਰਾਂ ਵੱਲੋਂ ਮੀਟਿੰਗਾਂ ‘ਚ ਦਿਖਾਏ ਜਾ ਰਹੇ ਜੋਸ਼ ਦੇ ਬਲਬੂਤੇ ਉੱਤੇ ਅਸੀਂ ਇਹ ਦਾਅਵਾ ਕਰਦੇ ਹਾਂ ਕਿ ਅਸ਼ੋਕ ਪਰਾਸ਼ਰ ਪੱਪੀ ਦੀ ਜਿੱਤ ਭਾਵੇਂ ਪੱਥਰ ‘ਤੇ ਲਕੀਰ ਵਾਂਗ ਹੈ ਪਰ ਇਸ ਜਿੱਤ ‘ਚ ਹਲਕਾ ਦੱਖਣੀ ਦੀ ਲੀਡ ਸੱਭ ਤੋਂ ਜਿਆਦਾ ਹੋਵੇਗੀ। ਯੂਥ ਆਗੂ ਅਜੈ ਮਿੱਤਲ ਨੇ ਪਰਾਸ਼ਰ ਜੀ ਨੂੰ ਆਸ਼ਵਸਤ ਕਰਦਿਆਂ ਕਿਹਾ ਕਿ ਤੁਹਾਨੂੰ ਹਲਕਾ ਸਾਊਥ ਦੀ ਟੇਨਸ਼ਨ ਲੈਣ ਦੀ ਲੋੜ ਨਹੀਂ ਕਿਉਕਿ ਸਾਨੂੰ ਮੈਡਮ ਛੀਨਾ ਤੇ ਓਹਨਾ ਦੇ ਕੀਤੇ ਵਿਕਾਸ ਕਾਰਜਾਂ ਤੇ ਪੂਰਾ ਵਿਸ਼ਵਾਸ ਹੈ। ਹਲਕਾ ਦੱਖਣੀ ਦਾ ਯੂਥ ਅਪਣੀ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਦੇ ਬੋਲ ਪੁਗਾਏਗਾ। ਅਜੈ ਮਿੱਤਲ ਦੀ ਪੂਰੀ ਟੀਮ ਵੱਲੋਂ ਪੱਪੀ ਪਰਾਸ਼ਰ ਤੇ ਵਿਧਾਇਕ ਛੀਨਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਜੀਤ ਸਿੰਘ, ਪੀਏ ਹਰਪ੍ਰੀਤ ਸਿੰਘ, ਬਲਾਕ ਪ੍ਰਧਾਨ ਦਰਸ਼ਨ ਸਿੰਘ, ਪਰਮਿੰਦਰ ਗਿੱਲ, ਮਹਿਤਾਬ ਬੰਟੀ, ਸੂਬਾ ਸਕੱਤਰ ਬਲਬੀਰ ਚੌਧਰੀ, ਸੂਬਾ ਜੁਆਇੰਟ ਸਕੱਤਰ ਸੰਦੀਪ ਮਿਸ਼ਰਾ, ਸੁਨੀਲ ਸ਼ਰਮਾ, ਜੱਗੂ, ਰਾਜੂ ਸ਼ੇਰਪੁਰੀਆਂ, ਸੂਰਜ ਪੁਰਚਾ, ਚੰਡਾਲੀਆ, ਰਾਕੇਸ਼ ਸ਼ਰਮਾ, ਰਿੰਕੂ ਜਮਾਲਪੂਰਿਆ, ਜਿੰਦਲ, ਗੌਰਵ, ਪ੍ਰੇਮ ਨਾਥ, ਰਾਜੇਸ਼ ਗੋਇਲ, ਸੁਖਦੇਵ ਗਰਚਾ, ਮੁਕੇਸ਼ ਗਰਗ, ਧਰੁਵ ਬੱਗਾ, ਡਿੰਪਲ ਸਿੰਘ ਅਤੇ ਹੋਰ ਵਾਰਡ ਵਾਸੀ ਹਾਜਰ ਸਨ।