ਸੁਰਜੀਤ ਪਾਤਰ ਦੇ ਜਾਣ ਦਾ ਸਆਹਤਿਆ ਸਮਾਜ ਨੂੰ ਪਿਆ ਘਾਟਾ : ਸੱਭਿਆਚਾਰ ਸੰਭਾਲ ਸੁਸਾਇਟੀ

ਸੁਰਜੀਤ ਪਾਤਰ ਦੇ ਜਾਣ ਦਾ ਸਆਹਤਿਆ ਸਮਾਜ ਨੂੰ ਪਿਆ ਘਾਟਾ : ਸੱਭਿਆਚਾਰ ਸੰਭਾਲ ਸੁਸਾਇਟੀ

ਹੁਸ਼ਿਆਰਪੁਰ 12 ਮਈ ( ਤਰਸੇਮ ਦੀਵਾਨਾ ) ਕਵੀ ਦਰਬਾਰਾਂ, ਸਾਹਿਤਕ ਮਹਿਫ਼ਲਾਂ, ਗੋਸ਼ਟੀਆਂ, ਸੈਮੀਨਾਰਾਂ ਦਾ ਮੁੱਖ ਪ੍ਰਾਉਣਾ ਬਣਨ ਵਾਲੇ ਪੰਜਾਬੀ ਦੇ ਪ੍ਰਮੁੱਖ ਸ਼ਾਇਰ ਸੁਰਜੀਤ ਪਾਤਰ ਦੇ ਜਾਣ ਦਾ ਸਆਹਤਿਆ ਸਮਾਜ ਨੂੰ ਬੇਹੱਦ ਘਾਟਾ ਪਿਆ ਹੈ। ਉਪਰੋਕਤ ਵਿਚਾਰ ਸੱਭਿਆਚਾਰ ਸੰਭਾਲ ਸੁਸਾਇਟੀ ਦੇ ਵੱਲੋਂ ਸਵਰਗੀ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਸੱਭਿਆਚਾਰ ਸੰਭਾਲ ਸੁਸਾਇਟੀ ਦੇ ਪ੍ਰਧਾਨ ਮਾਸਟਰ ਕੁਲਵਿੰਦਰ ਸਿੰਘ ਜੰਡਾ ਨੇ ਸਿੰਘ ਪ੍ਰਗਟ ਕੀਤੇ । ਉਹਨਾਂ ਦੱਸਿਆ ਕਿ 26 ਮਈ ਨੂੰ ਸਵਰਗੀ ਪਾਤਰਾ ਦਾ ਹੁਸ਼ਿਆਰਪੁਰ ਵਿਖੇ ਸੁਸਾਇਟੀ ਵੱਲੋਂ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਜਿਸ ਦੀ ਤਿਆਰੀ ਜੋਸ਼ ਹੋਰ ਨਾਲ ਚੱਲ ਰਹੀ ਸੀ ਪਰ ਕੁਦਰਤ ਨੇ ਉਹਨਾਂ ਨੂੰ ਸਦਾ ਲਈ ਸਾਡੇ ਪਾਸੋਂ ਖੋ ਲਿਆ ਉਹਨਾਂ ਕਿਹਾ ਸਵਰਗੀ ਪਾਤਰ ਦੀਆਂ ਰਚਨਾਵਾਂ ਉਭਰਦੇ ਕਵੀਆਂ ਲਈ ਹਮੇਸ਼ਾ ਪ੍ਰੇਰਨਾ ਦਾ ਸਰੋਤ ਬਣ ਗਈਆਂ ਇਸ ਮੌਕੇ ਸ਼ਰਧਾਂਜਲੀ ਦਿੰਦੇ ਹੋਏ ਡਾਕਟਰ ਅਜੇ ਬੱਗਾ ਸੰਜੀਵ ਤਲਵਾੜ ਜੀਵਨ ਕੁਮਾਰ ਆਦਿ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਭਿਆਚਾਰ ਸੰਭਾਲ ਸੁਸਾਇਟੀ ਵੱਲੋਂ ਸਵਰਗੀ ਪਾਤਰ ਦੀ ਯਾਦ ਵਿੱਚ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ ਜਿਸ ਨਾਲ ਪੰਜਾਬ ਦਾ ਮਾਣ ਵਧ ਸਕੇ।

 

 

ਫੋਟੋ : ਅਜਮੇਰ ਦੀਵਾਨਾ 

Leave a Reply

Your email address will not be published. Required fields are marked *