ਮਾਂ ਲਈ ਕੋਈ ਖਾਸ ਦਿਨ ਨਹੀਂ ਹੁੰਦਾ, ਬਲਕਿ ਮਾਂ ਦੇ ਨਾਲ ਹੀ ਹਰ ਦਿੰਨ ਹੁੰਦਾ ਹੈ : ਡਾ: ਆਸ਼ੀਸ਼ ਸਰੀਨ
ਹੁਸ਼ਿਆਰਪੁਰ 12 ਮਈ ( ਤਰਸੇਮ ਦੀਵਾਨਾ ) ਸੇਂਟ ਕਬੀਰ ਪਬਲਿਕ ਹਾਈ ਸਕੂਲ ਵਿਖੇ ਪ੍ਰੀ ਵਿੰਗ ਵੱਲੋਂ ‘ਮਦਰਸ ਡੇ’ ਮਨਾਇਆ ਗਿਆ। ਪ੍ਰੋਗਰਾਮ ਦੀ ਅਗਵਾਈ ਸਕੂਲ ਦੇ ਚੇਅਰਮੈਨ ਡਾ: ਆਸ਼ੀਸ਼ ਸਰੀਨ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਸ਼ਵੇਤਾ ਸਰੀਨ ਜੀ ਨੇ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਭਸੀਨ, ਕੋਆਰਡੀਨੇਟਰ ਅਸ਼ੋਕ ਜੀ, ਅਧਿਆਪਕ ਮਨਜੀਤ ਕੌਰ, ਰੇਖਾ ਰਾਣੀ, ਸੰਦੀਪ ਕੌਰ, ਸੀਮਾ ਰਾਣੀ, ਨੀਤੂ ਸ਼ਰਮਾ ਵੀ ਹਾਜ਼ਰ ਸਨ। ਸਾਰੇ ਅਧਿਆਪਕਾਂ ਨੇ ਬੱਚਿਆਂ ਨੂੰ ਇੱਕ-ਇੱਕ ਡਾਂਸ ਤਿਆਰ ਕਰਵਾਇਆ ਜਿਸ ਵਿੱਚ ‘ਤੂੰ ਕਿਤਨੀ ਅੱਛੀ ਹੈ ਕਿਤਨੀ ਪਿਆਰੀ ਹੈ’, ‘ਮਾਂ ਹੋ ਮੇਰੀ ਮਾਂ, ਮੈਂ ਤੇਰਾ ਲਾਡਲਾ’ ਨੇ ਬੱਚਿਆਂ ਦੇ ਮਾਪਿਆਂ ਨੂੰ ਬਹੁਤ ਭਾਵੁਕ ਕਰ ਦਿੱਤਾ। ਬੱਚਿਆਂ ਦੇ ਮਾਪਿਆਂ ਨੇ ਵੀ ਇਸ ਪ੍ਰੋਗਰਾਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਉਨ੍ਹਾਂ ਤੋਂ ਖੇਡਾਂ ਕਰਵਾਈਆਂ ਗਈਆਂ, ਮਾਪਿਆਂ ਨੇ ਡਾਂਸ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ। ਅੰਤ ਵਿੱਚ ਸਕੂਲ ਦੇ ਚੇਅਰਮੈਨ ਆਸ਼ੀਸ਼ ਸਰੀਨ ਨੇ ਭਾਸ਼ਣ ਦਿੰਦਿਆਂ ਕਿਹਾ ਕਿ ਮਾਂ ਲਈ ਕੋਈ ਦਿਨ ਨਹੀਂ ਹੁੰਦਾ, ਬਲਕਿ ਮਾਂ ਦੇ ਨਾਲ ਹੀ ਹਰ ਦਿੰਨ ਹੁੰਦਾ ਹੈ। ਇਸ ਗਲ ‘ਤੇ ਮਾਪੇ ਬਹੁਤ ਭਾਵੁਕ ਹੋ ਗਏ। ਅਖੀਰ ਵਿੱਚ ਕੇਕ ਕੱਟਿਆ ਗਿਆ , ਬੱਚਿਆਂ ਅਤੇ ਮਾਪਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਇਸ ਤਰ੍ਹਾਂ ਪ੍ਰੋਗਰਾਮ ਬਹੁਤ ਹੀ ਚੰਗੀ ਤਰ੍ਹਾਂ ਸਮਾਪਤ ਹੋਇਆ।
ਫੋਟੋ : ਅਜਮੇਰ ਦੀਵਾਨਾ