ਮੁਕੇਰੀਆਂ ਵਿੱਚ ਸਥਾਪਿਤ ਹੋਵੇਗਾ ਮਹਾਰਾਣਾ ਪ੍ਰਤਾਪ ਦਾ ਬੁੱਤ- ਡਾ: ਰਾਜ

ਮੁਕੇਰੀਆਂ ਵਿੱਚ ਸਥਾਪਿਤ ਹੋਵੇਗਾ ਮਹਾਰਾਣਾ ਪ੍ਰਤਾਪ ਦਾ ਬੁੱਤ- ਡਾ: ਰਾਜ

ਬੱਸ ਸਟੈਂਡ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ’ਤੇ ਰੱਖਿਆ ਜਾਵੇਗਾ

ਫੋਟੋ : ਅਜਮੇਰ ਦੀਵਾਨਾ

ਹੁਸ਼ਿਆਰਪੁਰ 13 ਮਈ ( ਤਰਸੇਮ ਦੀਵਾਨਾ ) ਮੁਕੇਰੀਆਂ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਮੈਂ ਸਮਝਦਾ ਹਾਂ ਜਿਹਨਾਂ ਨੇ ਕੀ ਸਾਲਾਂ ਤੋਂ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਲੋਕਸਭਾ ਵਿਚ ਆਪਣੀ ਨੁਮਾਇੰਦਗੀ ਲਈ ਚੁਣਿਆ ਪਰ ਉਹਨਾਂ ਨੇਤਾਵਾਂ ਨੇ ਮੁੜ ਇਸ ਹਲਕੇ ਦੀ ਸਾਰ ਨਹੀਂ ਲਈ, ਇਹ ਵਿਚਾਰ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ, ਨੇ ਸਾਂਝੇ ਕੀਤੇ ਜੋ ਕਿ ਅੱਜ ਮੁਕੇਰੀਆਂ ਦੇ ਪਿੰਡਾਂ ਵਿਖੇ ਹਲਕਾ ਵਾਸੀਆਂ ਦੇ ਰੂਬਰੂ ਸਨ | ਡਾ. ਰਾਜ ਨੇ ਮੁਕੇਰੀਆਂ ਦੇ ਪਿੰਡਾਂ ਦੇਵੀਦਾਸ, ਹਿਆਤਪੁਰ, ਖੁੰਦਪੁਰ , ਪਨਖੂਹ , ਖੁੰਡਾ , ਸਰਿਆਣਾ, ਸਿਬੋਚੱਕ , ਅਜਮੇਰ, ਕਰਾਰੀ, ਗੇਰਾ, ਖਿੱਚੀਆਂ ਵਿਚ ਆਪਣੀਆਂ ਚੁਣਾਵੀ ਬੈਠਕਾਂ ਵਿਚ ਲੋਕਾਂ ਨੂੰ ਇਹ ਭਰੋਸਾ ਦਿੱਤਾ ਕਿ ਉਹ ਮੁਕੇਰੀਆਂ ਦੇ ਪ੍ਰਸਿੱਧ ਮਹਾਰਾਣਾ ਪ੍ਰਤਾਪ ਚੌਕ ਨੂੰ, ਜਿਸ ਨੂੰ ਕਿ ਗੁਰਦਸਪੂਰ ਚੌਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਵਧੀਆ ਤਰੀਕੇ ਨਾਲ ਬਣਵਾ ਕੇ ਓਥੇ ਮਹਾਰਾਣਾ ਪ੍ਰਤਾਪ ਦੀ ਮੂਰਤੀ ਦੀ ਸਥਾਪਨਾ ਕਰਵਾਉਣਗੇ | ਇਸ ਦੇ ਨਾਲ ਹੀ ਉਹਨਾਂ ਨੇ ਮੁਕੇਰੀਆਂ ਬੱਸ ਸਟੈਂਡ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਰੱਖਕੇ ਉਹਨਾਂ ਨੂੰ ਸਨਮਾਨ ਦੇਣ ਦਾ ਵੀ ਵਾਅਦਾ ਕੀਤਾ | ਹੋਰਨਾਂ ਨੇਤਾਵਾਂ ਦੇ ਜਿੱਤਣ ਤੋਂ ਬਾਅਦ ਮੁਕੇਰੀਆਂ ਵੱਲ ਰੁੱਖ ਨਾ ਕਰਨ ਦੀ ਹਲਕਾ ਵਾਸੀਆਂ ਦੀ ਸ਼ਿਕਾਇਤ ‘ਤੇ ਉਹਨਾਂ ਨੇ ਕਿਹਾ ਕਿ ਜੇਕਰ ਜਨਤਾ ਆਪਣੇ ਵਿਸ਼ਵਾਸ ਉਹਨਾਂ ਨੂੰ ਦਿਨੀਦੀ ਹੈ ਤਾਂ ਉਹ ਜਿੱਤਣ ਤੋਂ ਬਾਅਦ ਮੁਕੇਰੀਆਂ ਵਿਚ ਆਪਣਾ ਦਫਤਰ ਖੋਲ ਕੇ ਬਾਕਾਇਦਾ ਓਥੇ ਬੈਠਣਗੇ ‘ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਪਹਿਲ ਦੇ ਅਧਾਰ ‘ਤੇ ਉਹਨਾਂ ਨੂੰ ਹੱਲ ਕਰਵਾਉਣਗੇ| ਇਸ ਦੌਰਾਨ ਮੁਕੇਰੀਆਂ ਦੇ ਹਲਕਾ ਇੰਚਾਰਜ ਪ੍ਰੋਫੈਸਰ ਜੀ. ਐੱਸ. ਮੁਲਤਾਨੀ ਨੇ ਵੀ ਇਕੱਠ ਨੂੰ ਸੰਬੋਧਿਤ ਕਰਦਿਆਂ ਦੱਸਿਆ ਕਿ ਡਾ. ਰਾਜ ਦੀ ਚੱਬੇਵਾਲ ਵਿਚ ਵੀ ਇਹੀ ਸਾਖ ਹੈ ਕਿ ਉਹ ਆਪਣੇ ਹਲਕਾ ਵਾਸੀਆਂ ਵਿਚ ਵਿਚਰਨ ਦੇ ਆਦੀ ਹਨ ਅਤੇ ਜਿੱਤ ਤੋਂ ਬਾਅਦ ਵੀ ਪਿੰਡਾਂ ਵਿਚ ਜਾਣਾ, ਲੋਕਾਂ ਨੂੰ ਮਿਲਣਾ, ਉਹਨਾਂ ਦੀਆਂ ਸਮੱਸਿਆਵਾਂ ਜਾਨਣਾ ਅਤੇ ਹੱਲ ਕਰਨਾ ਉਹਨਾਂ ਦੀ ਖਾਸੀਅਤ ਹੈ ਅਤੇ ਉਹ ਮੁਕੇਰੀਆਂ ਨੂੰ ਵੀ ਵਿਕਾਸ ਦੀ ਰਾਹ ‘ਤੇ ਜ਼ਰੂਰ ਲੈ ਕੇ ਜਾਣਗੇ | ਹਲਕਾ ਵਾਸੀਆਂ ਨੇ ਵੀ ਵੱਡੀ ਤਦਾਦ ਵਿਚ ਇਕੱਠੇ ਹੋ ਕੇ ਡਾ. ਰਾਜ ਨੂੰ ਸੁਣਿਆ ਅਤੇ ਆਪਣੇ ਸਾਥ ਦਾ ਭਰੋਸਾ ਦਿੱਤਾ |

 

 

Leave a Reply

Your email address will not be published. Required fields are marked *