ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਨੇ ਮਹਾਰਾਜ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਨ ਮਨਾਇਆ । 

ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਨੇ ਮਹਾਰਾਜ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਨ ਮਨਾਇਆ । 

ਹੁਸ਼ਿਆਰਪੁਰ 14 ਮਈ ( ਤਰਸੇਮ ਦੀਵਾਨਾ ) ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਅਤੇ ਆਲ ਇੰਡੀਆ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਵਲੋਂ ਅੰਮ੍ਰਿਤਸਰ ਸਾਹਿਬ ਵਿਖੇ 301 ਸਾਲਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜਨਮ ਦਿਨ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ ਜਿਸ ਵਿੱਚ ਬਹੁਤ ਵਿਡੀ ਤਾਦਾਦ ਅੰਦਰ ਸੰਗਤਾਂ ਨੇ ਸ਼ਬਦ ਗੁਰੂ ਨਾਲ ਜੁੜਕੇ ਆਨੰਦ ਮਾਣਿਆ ਇਸ ਮੌਕੇ ਉਕਾਂਰ ਸਿੰਘ ਸੰਧੂ ਅਤੇ ਪਿਆਰਾ ਸਿੰਘ ਮਠਾੜੂ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਐਵਾਰਡ ਦਿੱਤੇ ਗਏ ਉਪਰੰਤ ਆਏ ਮਹਿਮਾਨ ਜਿੰਨਾਂ ਵਿੱਚ ਸਾਬਕਾ ਮੰਤਰੀ ਮੌਜੂਦਾ ਐਮ ਐਲ ਏ ਇੰਦਰਬੀਰ ਸਿੰਘ ਨਿੱਝਰ, ਬੀਬੀ ਜੀਵਨਜੋਤ ਕੌਰ ਐਮ ਐਲ ਏ,ਕੈਡੀਡੇਟ ਮੰਤਰੀ ਧਾਲੀਵਾਲ, ਇੰਦਰਜੀਤ ਸਿੰਘ ਬੱਬੂ, ਜਤਿੰਦਰ ਸਿੰਘ ਗਾਗੀ ਪ੍ਰਧਾਨ ਰਾਮਗੜ੍ਹੀਆ ਬੋਰਡ ਦਿੱਲੀ, ਐਮ ਪੀ ਸਿੰਘ ਪਾਣੀਪਤ, ਜਸਪਾਲ ਸਿੰਘ ਸ੍ਰਪ੍ਰਸਤ ਮਨਪ੍ਰੀਤ ਸਿੰਘ ਜਿਲਾ ਪ੍ਰਧਾਨ ਸਾਰਿਆਂ ਨੂੰ ਵਿਸ਼ੇਸ਼ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਾਰੇ ਸਮਾਗਮ ਦੀ ਪ੍ਰਧਾਨਗੀ ਅਤੇ ਸਮਾਗਮ ਦੇ ਚੀਫ ਗੈਸਟ ਐਚ ਐਸ ਹੰਸਪਾਲ ਨੇ ਕੀਤੀ ਉਹਨਾ ਬੋਲਦਿਆਂ ਸੰਗਤਾਂ ਨੂੰ ਮਹਾਰਾਜਾ ਜੀ ਦੇ ਜਨਮ ਦਿਨ ਤੇ ਵਧਾਈਆਂ ਦਿੱਤੀਆਂ ਅਤੇ ਮਹਾਰਾਜਾ ਜੀ ਦੇ ਦਿੱਤੇ ਰਸਤੇ ਤੇ ਚੱਲਣ ਦਾ ਸੱਦਾ ਦਿੱਤਾ ਸਮਾਗਮ ਦੇ ਅੰਦਰ ਆਪਣੀ ਟੀਮ ਨਾਲ ਆਏ ਗੁਰਜਿੰਦਰ ਸਿੰਘ,ਲੁਧਿਆਣਾ,ਸੰਗਰੂਰ,ਰੋਪੜ,ਫਤਿਹਗੜ੍ਹ ਸਾਹਿਬ,ਜਲੰਧਰ,ਹੁਸ਼ਿਆਰ ਪੁਰ, ਟਾਂਡਾ,ਦਸੂਹਾ ਆਦਿ ਤੋਂ ਸੰਗਤਾਂ ਆਈਆਂ ਜਿਹਨਾ ਨੂੰ ਸਨਮਾਨਿਤ ਕੀਤਾ ਗਿਆ ਜੀ ਆਇਆਂ ਨੂੰ ਕੁਲਦੀਪ ਸਿੰਘ ਖਾਂਬਾ ਅਤੇ ਧੰਨਵਾਦ ਅਮਰਜੀਤ ਸਿੰਘ ਆਸੀ ਨੇ ਕੀਤਾ ਇਸ ਮੌਕੇ ਅੰਮ੍ਰਿਤਸਰ ਅਤੇ ਦਿੱਲੀ ਵਾਲਿਆਂ ਵੱਲੋਂ ਕੌਮੀ ਪ੍ਰਧਾਨ ਹਰਦੇਵ ਸਿੰਘ ਕੌਂਸਲ ਨੂੰ ਸਨਮਾਨਿਤ ਕੀਤਾ ਗਿਆ ਉਪਰੰਤ ਗੁਰੂ ਕੇ ਲੰਗਰ ਸੱਭ ਸੰਗਤਾਂ ਨੇ ਉਤਸ਼ਾਹ ਨਾਲ ਛਕਿਆ।

ਫੋਟੋ : ਅਜਮੇਰ ਦੀਵਾਨਾ

Leave a Reply

Your email address will not be published. Required fields are marked *