ਦਿੱਲੀ ਵਿਖੇ ਹੋਏ ਓਪਨ ਨੈਸ਼ਨਲ ਡੈਡਲਿਫਟ ਟੂਰਨਾਮੈਂਟ ’ਚ ਬਾਗਪੁਰ-ਸਤੌਰ ਦੇ ਸਕੂਲ ਵਿਦਿਆਰਥੀਆਂ ਨੇ ਨੈਸ਼ਨਲ ਪੱਧਰ ‘ਤੇ ਮਾਰੀਆਂ ਮੱਲਾਂ
ਸਕੂਲ ’ਚ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਲਈ ਵਿਸ਼ੇਸ਼ ਤੌਰ ’ਤੇ ਟਰੇਂਡ ਕੀਤਾ ਜਾਂਦਾ ਹੈ- ਪ੍ਰਿੰ: ਸੁਰਜੀਤ ਸਿੰਘ ਬੱਧਣ
ਹੁਸਿ਼ਆਰਪੁਰ, 14 ਮਈ (ਤਰਸੇਮ ਦੀਵਾਨਾ)-ਦਿੱਲੀ ਵਿਖੇ ਹੋਏ ਓਪਨ ਨੈਸ਼ਨਲ ਡੈਡਲਿਫਟ ਟੂਰਨਾਮੈਂਟ ’ਚ ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਦੇ ਵਿਦਿਆਰਥੀਆਂ ਨੇ ਨੈਸ਼ਨਲ ਪੱਧਰ ‘ਤੇ ਗੋਲਡ ਅਤੇ ਸਿ਼ਲਵਰ ਮੈਡਲ ਜਿੱਤ ਕੇ ਆਪਣੇ ਮਾਪਿਆਂ, ਸਕੂਲ, ਜਿ਼ਲ੍ਹੇ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰ: ਸੁਰਜੀਤ ਸਿੰਘ ਬੱਧਣ ਨੇ ਦੱਸਿਆ ਕਿ ਇਸ ਟੂਰਨਾਮੈਂਟ ’ਚ ਵਿਦਿਆਰਥੀ ਅਸ਼ੀਸ਼ ਕੁਮਾਰ ਨੇ 74 ਕਿਲੋਗ੍ਰਾਮ ਵਰਗ ’ਚ 200 ਕਿਲੋਗ੍ਰਾਮ ਡੈਡਲਿਫਟ ਲਗਾ ਕੇ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਅਤੇ ਵਿਦਿਆਰਥੀ ਅਕਾਸ਼ ਨੇ 66 ਕਿਲੋਗ੍ਰਾਮ ਵਰਗ ’ਚ 150 ਕਿਲੋਗ੍ਰਾਮ ਡੈਡਲਿਫਟ ਲਗਾ ਕੇ ਦੂਸਰਾ ਸਥਾਨ ਹਾਸਲ ਕਰਕੇ ਸਿਲਵਰ ਮੈਡਲ ਹਾਸਲ ਕੀਤਾ ਹੈ। ਪ੍ਰਿੰ: ਸੁਰਜੀਤ ਸਿੰਘ ਬੱਧਣ ਨੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਵਿਦਿਆਰਥੀਆਂ, ਸੰਦੀਪ ਕੁਮਾਰ ਡੀ ਪੀ ਈ ਅਤੇ ਅਨੂਪਮ ਠਾਕੁਰ ਪੀ ਟੀ ਆਈ ਨੂੰ ਜਾਂਦਾ ਹੈ। ਇਸ ਮੌਕੇ ਪ੍ਰਿੰ: ਸੁਰਜੀਤ ਸਿੰਘ ਬੱਧਣ ਨੇ ਜੇਤੂ ਵਿਦਿਆਰਥੀ ਅਸ਼ੀਸ਼ ਨੂੰ 3100 ਰੁਪਏ ਅਤੇ ਅਕਾਸ਼ ਨੂੰ 2100 ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਪ੍ਰਿੰ: ਸੁਰਜੀਤ ਸਿੰਘ ਬੱਧਣ ਨੇ ਕਿਹਾ ਕਿ ਸਕੂਲ ’ਚ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਲਈ ਵਿਸ਼ੇਸ਼ ਤੌਰ ’ਤੇ ਟਰੇਂਡ ਕੀਤਾ ਜਾਂਦਾ ਹੈ। ਇਸ ਲਈ ਮਾਪੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਵਿਖੇ ਦਾਖਲ ਕਰਵਾਉਣ।ਇਸ ਮੌਕੇ ਜਸਵਿੰਦਰ ਸਿੰਘ ਸਹੋਤਾ, ਪ੍ਰਿਤਪਾਲ ਸਿੰਘ, ਪਰਮਜੀਤ, ਮਨਿੰਦਰ ਸਿੰਘ, ਸੰਦੀਪ ਕੁਮਾਰ, ਰਣਬੀਰ ਸਿੰਘ, ਵਰਿੰਦਰ ਸਿੰਘ, ਪਰਮਿੰਦਰ ਸਿੰਘ, ਕਮਲਜੀਤ ਸਿੰਘ, ਬਲਬੀਰ ਸਿੰਘ, ਬਲਵਿੰਦਰ ਸਿੰਘ, ਲਵ ਕੁਮਾਰ, ਜੋਗਿੰਦਰ ਸਿੰਘ, ਰਣਜੀਤ ਸਿੰਘ, ਰਵਿੰਦਰ ਸਿੰਘ, ਹਰਮਿੰਦਰਪਾਲ ਸੈਣੀ, ਸੰਤੋਸ਼ ਕੁਮਾਰੀ, ਸਰਬਜੀਤ ਕੌਰ, ਦਲਜੀਤ ਕੌਰ, ਰੀਟਾ ਸੈਣੀ, ਰਾਜ ਰਾਣੀ, ਬਲਜੀਤ ਕੌਰ, ਗੁਰਪ੍ਰੀਤ ਕੌਰ, ਹਰਜਿੰਦਰ ਕੌਰ, ਕੁਲਵਿੰਦਰ ਕੌਰ, ਮੋਨਿਕਾ ਕੌਸਿ਼ਲ, ਕਰਨ ਗੁਪਤਾ, ਬਿੰਦੂ ਬਾਲਾ, ਰਾਜੇਸ਼ ਕੁਮਾਰੀ, ਪੂਜਾ ਰਾਣੀ, ਮੀਨਾ ਰਾਣੀ, ਅਨੂਪਮ ਠਾਕੁਰ, ਸੁਖਜੀਤ ਕੌਰ, ਮਨਦੀਪ ਕੌਰ, ਸ਼ਮਾ ਨੰਦਾ, ਰਮਨਪ੍ਰੀਤ ਕੌਰ, ਪਰਵੀਨ, ਕੁਲਵਿੰਦਰ ਕੌਰ, ਸੀਮਾ, ਸੁਨੀਤਾ ਕੁਮਾਰੀ, ਨੀਲਮ ਭਾਟੀਆ, ਪਰਨੀਤ ਕੌਰ, ਸੁਮਨ, ਅਮਨਦੀਪ, ਕੈਂਪਸ ਮੈਨੇਜਰ ਸ਼ਾਮ ਲਾਲ, ਭੁਪਿੰਦਰ ਸਿੰਘ, ਗੁਰਨਾਮ ਸਿੰਘ ਆਦਿ ਹਾਜਰ ਸਨ।
ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਵਿਖੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ
ਪ੍ਰਿੰ: ਸੁਰਜੀਤ ਸਿੰਘ ਬੱਧਣ, ਸੰਦੀਪ ਕੁਮਾਰ, ਅਮੂਪਮ ਠਾਕੁਰ ਅਤੇ ਹੋਰ। ਫੋਟੋ : ਅਜਮੇਰ ਦੀਵਾਨਾ