ਪਿੰਡ ਸਾਹਰੀ ਵਿੱਚ ਸੁਖਵਿੰਦਰ ਸਿੰਘ ਦੇ ਹੋਏ ਅੰਨੇ ਕਤਲ ਦੇ ਕਾਤਲ ਕੀਤੇ ਥਾਣਾ ਮੇਹਟੀਆਣਾ ਦੀ ਪੁਲਿਸ ਨੇ ਗ੍ਰਿਫਤਾਰ ।
ਹੁਸ਼ਿਆਰਪੁਰ 14 ਮਈ ( ਤਰਸੇਮ ਦੀਵਾਨਾ ) 6/7 ਮਈ ਦੀ ਦਰਮਿਆਨੀ ਰਾਤ ਨੂੰ ਪਿੰਡ ਸਾਹਰੀ ਵਿਖੇ ਸੁੱਤੇ ਪਏ ਸੁਖਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਸਾਹਰੀ ਥਾਣਾ ਮੇਹਟੀਆਣਾ ਦਾ 4/5 ਨਾ-ਮਲੂਮ ਵਿਅਕਤੀਆਂ ਵਲੋਂ ਹਵੇਲੀ ਵਿਚ ਕਤਲ ਕਰ ਦਿਤਾ ਗਿਆ ਸੀ ਅਤੇ ਨਾਲ ਪਏ ਦੂਸਰੇ ਵਿਅਕਤੀ ਨੂੰ ਮਾਰ ਦੇਣ ਦੀ ਨੀਅਤ ਨਾਲ ਗੰਭੀਰ ਸੱਟਾ ਮਾਰੀਆ ਸਨ। ਜਿਸ ਤੇ ਸੁਖਵਿੰਦਰ ਸਿੰਘ ਦੀ ਪਤਨੀ ਕਮਲਜੀਤ ਕੌਰ ਦੇ ਬਿਆਨਾ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕਦਮਾ ਥਾਣਾ ਮੇਹਟੀਆਣਾ ਵਿਖੇ ਦਰਜ ਕਰਕੇ ਤਫਤੀਸ਼ ਆਰੰਭ ਕੀਤੀ ਗਈ ਸੀ। ਸੁਰਿੰਦਰ ਲਾਂਬਾ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਤੇ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ.ਐਸ. ਪੁਲਿਸ ਕਪਤਾਨ ਤਫਤੀਸ਼, ਸਿਵਦਰਸ਼ਨ ਸਿੰਘ ਉਪ-ਪੁਲਿਸ ਕਪਤਾਨ ਤਫਤੀਸ਼ ਹੁਸ਼ਿ: ਦੀ ਨਿਗਰਾਨੀ ਹੇਠ ਇੰਸ:ਊਸਾ ਰਾਣੀ ਮੁੱਖ ਅਫਸਰ ਥਾਣਾ ਮੇਹਟੀਆਣਾ ਅਤੇ ਇੰਚਾਰਜ ਸੀ.ਆਈ.ਏ ਅਤੇ ਐਸ.ਆਈ ਜਗਜੀਤ ਸਿੰਘ ਦੀਆ ਟੀਮਾ ਗਠਿਤ ਕੀਤੀਆ ਸੀ। ਪੁਲਿਸ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਨੇ ਮੁਕਦਮੇ ਦੀ ਤਫਤੀਸ਼ ਦੋਰਾਨ ਟੈਕਨੀਕਲ ਮਦਦ ਅਤੇ ਮੁਖਬਰ ਦੀ ਇਤਲਾਹ ਤੇ ਮੁੱਕਦਮਾ ਨੂੰ ਟਰੇਸ ਕਰਕੇ ਮੁਕੱਦਮੇ ਵਿੱਚ ਕਥਿਤ ਦੋਸ਼ੀਆਨ ਅਮਰਜੀਤ ਉਰਫ ਬਾਬਾ ਪੁੱਤਰ ਪਿਆਰਾ ਸਿੰਘ ਵਾਸੀ ਚੱਕ ਰੋਤਾ ਥਾਣਾ ਗੜਸੰਕਰ , ਹਰਜਿੰਦਰ ਸਿੰਘ ਉਰਫ ਸੋਨੂੰ ਪੁੱਤਰ ਗੁਰਚਰਨ ਸਿੰਘ ਵਾਸੀ ਖਾਨਪੁਰ ਥਾਣਾ ਬੁੱਲੋਵਾਲ, ਸੁਨੀਲ ਉਰਫ ਗੋਲੂ ਪੁੱਤਰ ਜਗਜੀਵਨ ਰਾਮ ਵਾਸੀ ਸੁਖੀਆਬਾਦ ਥਾਣਾ ਸਦਰ , ਲਵਪ੍ਰੀਤ ਉਰਫ ਅਵੀ ਪੁੱਤਰ ਕਮਲਜੀਤ ਵਾਸੀ ਚੌਹਾਲ ਥਾਣਾ ਸਦਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੁੱਖ ਦੋਸ਼ੀ ਅਮਰਜੀਤ ਦੇ ਦੋ ਨਾਬਾਲਗ ਲੜਕੇ ਜੋ ਇਸ ਵਾਰਦਾਤ ਵਿਚ ਸ਼ਾਮਲ ਸਨ ਨੂੰ ਵੀ ਨੂੰ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਦੋਸ਼ੀ ਅਮਰਜੀਤ ਉਰਫ ਬਾਬਾ ਨੇ ਇੰਕਸ਼ਾਫ ਕੀਤਾ ਕਿ ਹਰਜਿੰਦਰ ਸਿੰਘ ਉਰਫ ਸੋਨੂੰ ਪੁੱਤਰ ਗੁਰਚਰਨ ਸਿੰਘ ਵਾਸੀ ਖਾਨਪੁਰ ਅਤੇ ਲਵਪ੍ਰੀਤ ਉਰਫ ਅਵੀ ਪੁੱਤਰ ਕਮਲਜੀਤ ਵਾਸੀ ਚੌਹਾਲ ਦੋਨੋ ਪਿੰਡ ਖਾਨਪੁਰ ਘਰ ਵਿਚ ਰਹਿੰਦੇ ਹਨ। ਲਵਪ੍ਰੀਤ ਉਰਫ ਅਵੀ ਪੁੱਤਰ ਕਮਲਜੀਤ ਵਾਸੀ ਚੌਹਾਲ ਥਾਣਾ ਸਦਰ ਹੁਸ਼ਿਆਰਪੁਰ ਨੇ ਉਸਦੀ ਮੁਲਾਕਾਤ ਹਰਜਿੰਦਰ ਸਿੰਘ ਉਰਫ ਸੋਨੂੰ ਪੁੱਤਰ ਗੁਰਚਰਨ ਸਿੰਘ ਵਾਸੀ ਖਾਨਪੁਰ ਨਾਲ ਕਰਵਾਈ ਅਤੇ ਉਹ ਕਰੀਬ 20-25 ਦਿਨਾ ਤੇ ਹਰਜਿੰਦਰ ਸਿੰਘ ਉਰਫ ਸੋਨੂੰ ਪੁੱਤਰ ਗੁਰਚਰਨ ਸਿੰਘ ਵਾਸੀ ਖਾਨਪੁਰ ਦੇ ਘਰ ਆਪਣੀ ਪਤਨੀ ਅਤੇ 2 ਬੱਚਿਆ ਸਮੇਤ ਕਿਰਾਏ ਤੇ ਰਹਿ ਰਿਹਾ ਸੀ। ਜਿਥੇ ਰਹਿੰਦੇ ਹੋਏ ਕਾਫੀ ਦਿਨਾ ਤੋਂ ਉਹ ਆਪਣੇ ਸਾਥੀ ਕਥਿਤ ਦੋਸੀਆ ਨਾਲ ਮਿਲ ਕੇ ਪਿੰਡ ਖਾਨਪੁਰ ਵਿਚ ਰਹਿੰਦੇ ਹੋਏ ਆਸ ਪਾਸ ਦੇ ਇਲਾਕੇ ਵਿੱਚ ਬਾਹਰ ਬੰਨੀਆ ਮੱਝਾਂ ਦੀ ਭਾਲ ਵਿੱਚ ਸਨ ਤਾ ਜੋ ਰੈਕੀ ਕਰਕੇ ਰਾਤ ਸਮੇਂ ਆਪਣੇ ਸਾਥੀਆ ਨਾਲ ਮਿਲ ਕੇ ਮੱਝਾ ਚੋਰੀ ਕੀਤੀਆ ਜਾ ਸਕਣ। ਹਰਜਿੰਦਰ ਸਿੰਘ ਉਰਫ ਸੋਨੂੰ ਉਕਤ ਨੇ ਪਿੰਡ ਸਾਹਰੀ ਵਿੱਚ ਹਵੇਲੀ ਵਿਚ ਬੰਨੀਆ ਮੱਝਾਂ ਬਾਰੇ ਦੱਸਿਆ ਅਤੇ ਵਾਰਦਾਤ ਤੋਂ ਕੁਝ ਦਿਨ ਪਹਿਲਾ ਉਸ ਨੇ ਬਾਕੀ ਬੰਦਿਆਂ ਨਾਲ ਮਿਲ ਕੇ ਪਿੰਡ ਸਾਹਰੀ ਦੇ ਬਾਹਰ ਖੇਤਾ ਵਿੱਚ ਬਣੀ ਹਵੇਲੀ ਵਿੱਚ ਬੰਨੀਆ ਤਕਰੀਬਨ 17/18 ਮੱਝਾਂ ਦੇਖੀਆ ਅਤੇ ਹਵੇਲੀ ਦੇ ਮਾਲਕ ਸੁਖਵਿੰਦਰ ਸਿੰਘ ਕੋਲੋ ਮੱਝਾਂ ਦੀ ਕੀਮਤ ਪੁੱਛੀ ਅਤੇ ਬਹਾਨੇ ਨਾਲ ਸਾਰੀਆ ਮੱਝਾਂ ਵੀ ਦੇਖ ਲਈਆ ਅਤੇ ਵਾਪਸ ਆ ਗਏ ਫਿਰ ਸਾਰਿਆ ਨੇ ਮਨ ਬਣਾਇਆ ਕਿ ਇਹ ਮੱਝਾ ਬਾਹਰ ਖੁਲੇ ਵਿਚ ਬੰਨੀਆ ਹੋਣ ਕਾਰਨ ਸੋਖੀਆ ਹੀ ਚੋਰੀ ਕੀਤੀਆ ਜਾ ਸਕਦੀਆ ਹਨ। ਇਸੇ ਤਹਿਤ ਉਹਨਾ ਬਾਬੂ ਚਾਚਾ ਨਾਮ ਦੇ ਆਪਣੇ ਜਾਣਕਾਰ ਪਾਸੋ ਸ਼ੋਕੀਨ ਨਾਮ ਦੇ ਵਿਅਕਤੀ ਵਾਸੀ ਯੂ.ਪੀ ਦਾ ਮੋਬਾਇਲ ਨੰਬਰ 9528095975 ਤੇ ਗੱਲਬਾਤ ਕੀਤੀ ਜਿਸਨੂੰ ਸ਼ੌਕੀਨ ਨੇ ਦੱਸਿਆ ਕਿ ਉਸ ਪਾਸ ਮਹਿੰਦਰਾ ਬਲੈਰੋ ਨੰਬਰ ਯੂ.ਪੀ 12 ਸੀ.ਟੀ 2278 ਰੰਗ ਚਿੱਟਾ ਹੈ ਜੋ ਅਕਸਰ ਇਸੇ ਕੰਮ ਲਈ ਵਰਤਦਾ ਹੈ ਅਤੇ ਉਸਨੇ ਉਸਨੂੰ ਵੀ ਚੋਰੀ ਦੀਆ ਮੱਝਾ ਲੈਣ ਲਈ ਹਾਮੀ ਭਰੀ ਅਤੇ ਦੋਵਾ ਵਿਚਕਾਰ ਇਕ ਮੱਝ ਪ੍ਰਤੀ 12 ਹਜਾਰ ਦਾ ਸੌਦਾ ਤੈਅ ਹੋ ਗਿਆ। ਉਕਤ ਸਾਰੇ ਕਥਿਤ ਦੋਸ਼ੀ ਇਸ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸਨ ਲੇਕਿਨ ਉਸ ਦਿਨ ਸੁਨੀਲ ਉਰਫ ਗੋਲ੍ਹ ਕਿਸੇ ਕੰਮ ਵਿੱਚ ਵਿਅਸਤ ਹੋਣ ਕਾਰਨ ਉਹਨਾ ਪਾਸ ਪਿੰਡ ਖਾਨਪੁਰ ਪਹੁੰਚ ਨਹੀ ਸਕਿਆ ਜਿਸ ਕਾਰਨ ਇਹ ਦੋ ਜਣੇ ਹੋਣ ਕਾਰਨ ਡਰਦੇ ਹੋਇਆ ਨੇ ਇਸ ਵਾਰਦਾਤ ਨੂੰ ਅੰਜਾਮ ਨਹੀ ਦਿੱਤਾ। ਫਿਰ ਅਮਰਜੀਤ ਉਰਫ ਬਾਬਾ ਨੂੰ ਵਾਰਦਾਤ ਤੋਂ ਇੱਕ ਦਿਨ ਪਹਿਲਾ ਹਰਜਿੰਦਰ ਸਿੰਘ ਉਰਫ ਸੋਨੂੰ ਨਾਲ ਪਿੰਡ ਸਾਹਰੀ ਦੇ ਬਾਹਰ ਹਵੇਲੀ ਦੀ ਰੈਕੀ ਕੀਤੀ।
ਤੇ ਵਾਰਦਾਤ ਵਾਲੇ ਦਿਨ ਸੁਨੀਲ ਉਰਫ ਗੋਲੂ ਪੁੱਤਰ
ਜਗਜੀਵਨ ਰਾਮ ਵਾਸੀ ਸੁਖੀਆਬਾਦ ਨੂੰ ਆਪਣੇ ਪਾਸ ਹਰਜਿੰਦਰ ਸਿੰਘ ਉਕਤ ਦੇ ਘਰ ਬੁਲਾ ਲਿਆ ਜਿਥੇ
ਹਰਜਿੰਦਰ ਸਿੰਘ ਉਰਫ ਸੋਨੂੰ ਪੁੱਤਰ ਗੁਰਚਰਨ ਸਿੰਘ ਵਾਸੀ ਖਾਨਪੁਰ ਅਤੇ ਲਵਪ੍ਰੀਤ ਉਰਫ ਅਵੀ ਪੁੱਤਰ ਕਮਲਜੀਤ ਵਾਸੀ ਚੌਹਾਲ ਪਹਿਲਾ ਤੋਂ ਮੌਜੂਦ ਸਨ ਅਤੇ ਸ਼ੋਕੀਨ ਨੂੰ ਉਸਦੀ ਮਹਿੰਦਰਾ ਬਲੇਰੋ ਨੰਬਰ ਯੂ.ਪੀ 12 ਸੀ.ਟੀ 2278 ਸਮੇਤ ਪਿੰਡ ਖਾਨਪੁਰ ਮੁੱਕਦਮਾ ਵਿੱਚ ਸਹਿ ਕਥਿਤ ਦੋਸ਼ੀ ਹਰਜਿੰਦਰ ਸਿੰਘ ਦੇ ਘਰ ਬੁਲਾ ਲਿਆ ਜੋ ਰਾਤ 8 ਕੁ ਵਜੇ ਦੇ ਕਰੀਬ ਉਹਨਾ ਕੋਲ ਪਹੁੰਚ ਗਿਆ। ਜੋ ਅਮਰਜੀਤ ਉਰਫ ਬਾਬਾ ਪੁੱਤਰ ਪਿਆਰਾ ਸਿੰਘ ਵਾਸੀ ਚੱਕ ਰੋਤਾ , ਹਰਜਿੰਦਰ ਸਿੰਘ ਉਰਫ ਸੋਨੂੰ ਪੁੱਤਰ ਗੁਰਚਰਨ ਸਿੰਘ ਵਾਸੀ ਖਾਨਪੁਰ, ਸੁਨੀਲ ਉਰਫ ਗੋਲੂ ਪੁੱਤਰ ਜਗਜੀਵਨ ਰਾਮ ਵਾਸੀ ਸੁਖੀਆਬਾਦ,ਲਵਪ੍ਰੀਤ ਉਰਫ ਅਵੀ
ਪੁੱਤਰ ਕਮਲਜੀਤ ਵਾਸੀ ਚੌਹਾਲ ਅਤੇ ਅਮਰਜੀਤ ਉਰਫ ਬਾਬੂ ਆਪਣੇ ਦੋਵਾਂ ਲੜਕਿਆ ਵਿਚੋਂ ਆਪਣੇ ਇਕ ਲੜਕੇ ਨੂੰ ਹਵੇਲੀ ਲੈ ਗਿਆ ਅਤੇ ਆਪਣੇ ਛੋਟੇ ਲੜਕੇ ਨੂੰ ਸ਼ੌਕੀਨ ਪਾਸ ਉਸਦੀ ਗੱਡੀ ਵਿਚ ਛੱਡ ਗਿਆ ਤਾਂ ਜੋ ਉਹ ਸ਼ੋਕੀਨ ਨੂੰ ਹਵੇਲੀ ਤੱਕ ਦਾ ਰਾਸਤਾ ਦਿਖਾ ਕੇ ਹਵੇਲੀ ਤੱਕ ਲੈ ਕੇ ਆ ਸਕੇ। ਅਮਰਜੀਤ ਉਰਫ ਬਾਬਾ ਦੀ ਰਾਤ ਨੂੰ ਬਾਕੀ ਬੰਦਿਆਂ ਨਾਲ ਮੱਝਾਂ ਚੋਰੀ ਕਰਨ ਲਈ ਹਵੇਲੀ ਪਹੁੰਚਿਆ ਅਤੇ ਜਾਕੇ ਹਵੇਲੀ ਵਿਚ ਬੰਨੀਆ ਮੱਝਾਂ ਦੇ ਰੱਸੇ ਵੱਢਣੇ ਸ਼ੁਰੂ ਕਰ ਦਿੱਤੇ ਜਿਸਤੇ ਮੱਝਾ ਨੇ ਅੜਿੰਗਣਾ ਸ਼ੁਰੂ ਕਰ ਦਿੱਤਾ ਅਤੇ ਇੰਨੇ ਨੂੰ ਸੁੱਤਾ ਹੋਇਆ ਸੁਖਵਿੰਦਰ ਸਿੰਘ ਉਕਤ ਜਾਗ ਗਿਆ ਅਤੇ ਅਮਰਜੀਤ ਉਕਤ ਨੇ ਸਾਥੀਆਂ ਨਾਲ ਮਿਲ ਕੇ ਉਸਦੇ ਸਿਰ ਵਿਚ ਕਿਰਪਾਨਾ, ਦਾਤਰ ਅਤੇ ਡੰਡੇ ਮਾਰਕੇ ਉਸਦਾ ਕਤਲ ਕਰ ਦਿਤਾ ਅਤੇ ਨਾਲ ਪਏ ਵਿਅਕਤੀ ਦੇ ਗੰਭੀਰ ਸੱਟਾ ਮਾਰੀਆ ਅਤੇ ਸ਼ੌਕੀਨ ਨੂੰ ਫੋਨ ਕਰਕੇ ਗੱਡੀ ਹਵੇਲੀ ਲੈਕੇ ਆਉਣ ਲਈ ਕਿਹਾ ਅਤੇ ਬਲੈਰੋ ਗੱਡੀ ਵਿੱਚ 4 ਮੱਝਾ ਇਕ ਝੋਟੇ ਨੂੰ ਚੜਾ ਦਿੱਤਾ ਅਤੇ ਖੁਦ ਹਰਜਿੰਦਰ ਸਿੰਘ ਨਾਲ ਗੱਡੀ ਨੂੰ ਮੇਨ ਰੋਡ ਤੇ ਪਾਉਣ ਲਈ ਸੋਕੀਨ ਨਾਲ ਗੱਡੀ ਵਿਚ ਬਹਿ ਕੇ ਮੋਕੇ ਤੋ ਚਲੇ ਗਏ ਅਤੇ ਦੂਸਰੇ ਕਥਿਤ ਦੋਸੀ ਸੁਨੀਲ ਉਰਫ ਗੋਲੂ ਪੁੱਤਰ ਜਗਜੀਵਨ ਰਾਮ ਵਾਸੀ ਸੁਖੀਆਬਾਦ, ਲਵਪ੍ਰੀਤ ਉਰਫ ਅਵੀ ਪੁੱਤਰ ਕਮਲਜੀਤ ਵਾਸੀ ਚੌਹਾਲ ਅਤੇ ਅਮਰਜੀਤ ਦਾ ਲੜਕਾ ਮੋਕਾਬ ਤੋਂ ਵਾਪਸ ਪੈਦਲ ਪਿੰਡ ਖਾਨਪੁਰ ਨੂੰ ਭੱਜ ਗਏ। ਮੁਕੱਦਮਾ ਵਿਚ ਕਥਿਤ ਦੋਸ਼ੀਆਨ ਨੂੰ ਅਦਾਲਤ ਵਿੱਚ ਪੇਸ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ।
ਫੋਟੋ : ਅਜਮੇਰ ਦੀਵਾਨਾ