ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਵਾਲਿਆਂ ਦੀ 35 ਵੀਂ ਬਰਸੀ ਸ਼ਰਧਾ ਪੂਰਵਕ ਮਨਾਈ

ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਵਾਲਿਆਂ ਦੀ 35 ਵੀਂ ਬਰਸੀ ਸ਼ਰਧਾ ਪੂਰਵਕ ਮਨਾਈ

ਹੁਸ਼ਿਆਰਪੁਰ /ਰਾਏਪੁਰ 17 ਮਈ (ਤਰਸੇਮ ਦੀਵਾਨਾ ) ਬ੍ਰਹਮਲੀਨ ਸੰਤ ਬਾਬਾ ਪ੍ਰੀਤਮ ਦਾਸ ਜੀ (ਬਾਬੇ ਜੌੜੇ )ਵਾਲਿਆਂ ਦੀ 35 ਵੀਂ ਸਾਲਾਨਾ ਬਰਸੀ ਸ਼ਰਧਾ ਪੂਰਵਕ ਪਿੰਡ ਰਾਏਪੁਰ ਰਸੂਲਪੁਰ ਵਿਖੇ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਜੀ ਦੇ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ (ਬਾਬੇ ਜੌੜੇ) ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਰਜਿ.ਪੰਜਾਬ ਦੀ ਸਰਪ੍ਰਸਤੀ ਹੇਠ ਮਨਾਈ ਗਈ। ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ । ਜਿਸ ਵਿਚ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ ਪੰਜਾਬ ਦੇ ਵੱਖ ਵੱਖ ਡੇਰਿਆਂ ਤੋਂ ਆਏ ਸੰਤ ਮਹਾਪੁਰਸ਼ਾਂ ਅਤੇ ਰਾਜਨੀਤਕ, ਸਮਾਜਿਕ ਆਗੂਆਂ ਅਤੇ ਬੁੱਧੀਜੀਵੀਆਂ ਨੇ ਵੱਡੇ ਪੱਧਰ ਤੇ ਹਾਜ਼ਰੀ ਭਰ ਸੰਤ ਪ੍ਰੀਤਮ ਦਾਸ ਜੀ ਨੂੰ ਸਰਧਾਂਜਲੀ ਭੇਟ ਕੀਤੀ । ਇਸ ਮੌਕੇ ਕੀਰਤਨੀ ਜੱਥਾ ਭਾਈ ਜਰਨੈਲ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ,ਬਲਵੀਰ ਸਿੰਘ ਮਜਬੂਰ,ਭਾਈ ਚੰਨਣ ਸਿੰਘ ਮਜਬੂਰ ,ਸੰਤ ਨਿਰਮਲ ਦਾਸ ਜੀ, ਸ੍ਰੀ ਵਿਨੈ ਮੁਨੀ ਜੀ ਜੰਮੂ,ਬੇਗਮਪੁਰਾ ਭਜਨ ਮੰਡਲੀ ਹਰਿਆਣਾ ਤੋਂ ਇਲਾਵਾ ਵੱਖ ਵੱਖ ਰਾਗੀ ਜਥਿਆਂ ਅਤੇ ਕਥਾ ਵਾਚਕਾਂ ਨੇ ਕੀਰਤਨ ਰਾਹੀਂ ਆਈਆਂ ਹੋਈਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ।ਬਰਸੀ ਸਮਾਗਮ ਮੌਕੇ ਸੰਤ ਸਰਵਣ ਦਾਸ ਜੀ ਚੇਅਰਮੈਨ ਬੋਹਣ ਪੱਟੀ ਹੁਸ਼ਿਆਰਪੁਰ ,ਸੰਤ ਇੰਦਰਦਾਸ ਜੀ ਸ਼ੇਖੇ ਜਨਰਲ ਸਕਤੱਰ,ਸੰਤ ਸਰਵਣ ਦਾਸ ਸਲੇਮ ਟਾਬਰੀ ਲੁਧਿਆਣਾ ,ਸੰਤ ਪਰਮਜੀਤ ਦਾਸ ਨਗਰ ਖਜਾਨਚੀ, ਸੰਤ ਰਮੇਸ਼ ਦਾਸ ਜੀ ਸ਼ੇਰਪੁਰ ਢੱਕੋ,ਸੁਆਮੀ ਵਿਨੈ ਮੁਨੀ ਜੰਮੂ, ਭੈਣ ਸੰਤੋਸ਼ ਕੁਮਾਰੀ ਨਾਰੀ ਸ਼ਕਤੀ ਫਾਉਂਡੇਸ਼ਨ ਭਾਰਤ ਦੀ ਪ੍ਰਧਾਨ ਅਤੇ ਸਾਈ ਗੀਤਾ ਸ਼ਾਹ ਕਾਦਰੀ ਜੀ ਵੱਲੋਂ ਸੰਤ ਬਾਬਾ ਪ੍ਰੀਤਮ ਦਾਸ ਜੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।ਇਸ ਮੌਕੇ ਆਏ ਹੋਏ ਸੰਤ ਮਹਾਂਪੁਰਸ਼ਾਂ, ਰਾਜਨੀਤਕ ਅਤੇ ਸਮਾਜਿਕ ਆਗੂ ਜਿਨ੍ਹਾਂ ਵਿੱਚ ਇਸ ਮੌਕੇ ਬਾਬਾ ਗੁਰਦੇਵ ਸਿੰਘ ਨਿਹੰਗ ਸਿੰਘ ਮੁਖੀ ਤਰਨਾ ਦਲ, ਮਹੰਤ ਪ੍ਰਸ਼ੋਤਮ ਦਾਸ ਡੇਰਾ ਚੱਕ ਹਕੀਮ, ਤਰਸੇਮ ਦੀਵਾਨਾ ਚੇਅਰਮੈਨ ਬੇਗਮਪੁਰਾ ਟਾਇਗਰ ਫੋਰਸ ,ਸੰਤ ਕਮਲਜੀਤ ਸਿੰਘ ਹਿਮਾਚਲ ਪ੍ਰਦੇਸ਼,ਸੰਤ ਰਵਿੰਦਰ ਦਾਸ ਡੇਰਾ ਗੋਵਿੰਦ ਦਾਸ ਖਾਨਪੁਰ, ਸੰਤ ਸਤਨਾਮ ਦਾਸ ਬਬੇਲੀ, ਸੰਤ ਰਾਜਕੁਮਾਰ ਚਮਾਰੀ ਖੇੜਾ ਸਹਾਰਨਪੁਰ , ਸੰਤ ਸੁੰਦਰ ਦਾਸ ਪਾਣੀਪਤ ,ਸਾਈ ਗੀਤਾ ਸ਼ਾਹ ਕਾਦਰੀ ਜੀ,ਸੰਤ ਬਲਕਾਰ ਸਿੰਘ ਤੱਗੜ, ਸੰਤ ਬਾਬਾ ਜਸਵੀਰ ਸਿੰਘ ਚਮਕੌਰ ਸਾਹਿਬ ,ਸੰਤ ਰਾਮ ਸਰੂਪ ਡੇਰਾ ਖੰਨੀ,ਬਾਬਾ ਸੁਖਦੇਵ ਸੁੱਖੀ ਬੱਲਾਂ,ਸੰਤ ਮਨਜੀਤ ਜੀ ਹਿਮਾਚਲ ਪ੍ਰਦੇਸ਼, ਸੰਤ ਪਰਮੇਸ਼ਰੀ ਦਾਸ ਸ਼ੇਖੇ, ਬਲਵੰਤ ਸਿੰਘ ਡਿਗਰੀਆਂ, ਬੀਬੀ ਕੁਲਦੀਪ ਕੌਰ ਮਹਿਨਾ, ਸੰਤ ਬਾਬਾ ਜਗੀਰ ਸਿੰਘ,ਸੰਤ ਰਾਮ ਸੇਵਕ ਹਰੀਪੁਰ ਖਾਲਸਾ,ਸੰਤ ਕ੍ਰਿਪਾਲ ਦਾਸ ਭਾਰਟਾ,ਸੰਤ ਕੁਲਦੀਪ ਸਿੰਘ, ਸੰਤ ਧਰਮਪਾਲ, ਸੰਤ ਹਰਮੀਤ ਸਿੰਘ ਬਣਾਂ ਸਾਹਿਬ, ਸੰਤ ਬਾਬਾ ਕਸ਼ਮੀਰ ਸਿੰਘ ਕੋਟ ਫਤੂਹੀ,ਸੰਤ ਮਨਦੀਪ ਦਾਸ, ਸੰਤ ਬੀਬੀ ਕਮਲੇਸ਼ ਕੁਮਾਰੀ ਨਾਹਲਾ, ਸੰਤ ਰਾਮ ਕ੍ਰਿਸ਼ਨ ਹਰੀਪੁਰ ਬਾਠਾਂ, ਸੰਤ ਮਨਦੀਪ ਸਿੰਘ ਹਿਮਾਚਲ ਪ੍ਰਦੇਸ਼, ਬਾਬਾ ਦਲਜੀਤ

ਸਿੰਘ ਸੋਢੀ, ਸੰਤ ਰਵਿੰਦਰ ਕੌਰ, ਸੰਤ ਕੁਲਦੀਪ ਸਿੰਘ ਬਸੀ ਮਰੂਫ, ਸੰਤ ਬਲਵੀਰ ਦਾਸ, ਸੰਤ ਭਗਵਾਨ ਸਿੰਘ,ਸੰਤ ਭਜਨ ਸਿੰਘ, ਸੰਤ ਪ੍ਰਕਾਸ਼ ਸਿੰਘ ਬਿੰਜੋ, ਸੰਤ ਪ੍ਰੇਮ ਨਾਥ ਸੋਢੀ, ਸੰਤ ਸੋਹਣ ਦਾਸ, ਸੰਤ ਬਲਵਿੰਦਰ ਡਮੂੰਡਾ, ਸੰਤ ਗੁਰਮੁਖ ਨੰਦ, ਸੰਤ ਨਵਪ੍ਰੀਤ, ਸੰਤ ਸ਼ਾਤੀ ਦਾਸ, ਸੰਤ ਮਨਜੀਤ ਦਾਸ, ਸੰਤ ਸੰਤੋਖ ਸਿੰਘ, ਸੰਤ ਚਮਨ ਲਾਲ,ਸੰਤ ਗੁਰਮੁਖ ਜੀ, ਬੀਬੀ ਸਮਿਤਰੀ ਜੀ ਤੋਂ ਇਲਾਵਾ ਸਿਆਸੀ ਆਗੂ ਡਾ.ਅੰਬੇਡਕਰ ਜੀ ਦੇ ਪੋਤੇ ਭੀਮ ਰਾਓ ਯਸ਼ਵੰਤ ਅੰਬੇਡਕਰ ਜੀ,ਉਹਨਾ ਦੀ ਪਤਨੀ ਸ਼੍ਰੀਮਤੀ ਦਰਸ਼ਨਾ ਅੰਬੇਡਕਰ,

ਉਹਨਾ ਦੀ ਬੇਟੀ ਰੀਤਿਕਾ ਅੰਬੇਡਕਰ, ਬਲਕਾਰ ਸਿੰਘ ਸਥਾਨਕ ਸਰਕਾਰਾਂ ਮੰਤਰੀ ਪੰਜਾਬ, ਸਰਵਣ ਸਿੰਘ ਫਿਲੌਰ ਸਾਬਕਾ ਮੰਤਰੀ ਪੰਜਾਬ, ਚੌਧਰੀ ਸੁਰਿੰਦਰ ਸਾਬਕਾ ਵਿਧਾਇਕ, ਗੁਰਚਰਨ ਸਿੰਘ ਚੰਨੀ, ਸੁਸ਼ੀਲ ਰਿੰਕੂ ਸਾਬਕਾ ਐਮ. ਪੀ, ਬੀਬੀ ਕਰਮਜੀਤ ਕੌਰ ਪਤਨੀ ਚੌਧਰੀ ਸੰਤੋਖ ਸਿੰਘ, ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਐਸ ਸੀ ਕਮਿਸ਼ਨ ਪੰਜਾਬ, ਚੰਦਰ ਕਲਾ, ਹਰਦੁਆਰੀ ਲਾਲ ਯਾਦਵ, ਬਾਲਮੁਕੰਦ ਬਾਵਰਾ, ਇੰਦਰਜੀਤ ਕਾਲੜਾ,ਇੰਦਰਜੀਤ ਕਾਲਰਾ , ਬਿੰਦਰ ਸਰੋਆ, ਬਲਦੇਵ ਕਸਨੌਰ, ਭੈਣ ਪਰਵਿੰਦਰ ਕੌਰ , ਬੀਬੀ ਹਰਦੀਪ ਕੌਰ ਦਸੂਹਾ, ਬੀਬੀ ਕਮਲਜੀਤ ਕੌਰ ਪਤਨੀ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਬੀਬੀ ਪ੍ਰਤੀਭਾ ਟਾਂਡਾ, ਸਾਬਕਾ ਐਸ ਐਸ ਪੀ ਰਾਜਿੰਦਰ ਸਿੰਘ, ਗੁਰਦੀਪ ਸਿੰਘ ਬਾਹੀਆ, ਰਮੇਸ਼ ਸਿੰਘ ਭੱਟੀ ,ਰਾਜ ਕੁਮਾਰ ਡੋਗਰ ਸੇਵਾਦਾਰ,ਹਰਪ੍ਰੀਤ ਸਿੰਘ, ਮਹਿੰਦਰ ਪਾਲ ਸੰਤੋਖਪੁਰਾ, ਸੂਬੇਦਾਰ ਰੇਸ਼ਮ ਸਿੰਘ,ਅਮਰਜੀਤ ਨਰ, ਇੰਦਰਜੀਤ ਨਿੱਕਾ, ਜਸਬੀਰ ਬਿੰਦਾ, ਡਾ ਮਨਜੀਤ ਸਿੰਘ ,ਪ੍ਰਿੰਸੀਪਲ ਪਰਮਜੀਤ ਜੱਸਲ, ਵਿਜੇ ਨੰਗਲ,ਮਦਨ ਲਾਲ ਬਿੱਟੂ, ਜਸਵਿੰਦਰ ਬੱਲ, ਫਿਲਮੀ ਗਾਇਕ ਗੀਤਕਾਰ ਅਤੇ ਸੰਗੀਤਕਾਰ ਜੱਗੀ ਸਿੰਘ, ਯੂਕੋ ਬੈਕ ਰਾਏਪੁਰ ਦੇ ਮੈਨੇਜਰ ਨੀਤਨ ਸ਼ਰਮਾ,ਗੁਰਮੀਤ ਸਿੰਘ ਖੁਰਾਣਾ, ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਉਪਰੰਤ ਸੰਤ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪਤਾਲ ਵਲੋਂ ਫਰੀ ਮੈਡੀਕਲ ਕੈਪ ਲਗਾਇਆ ਅਤੇ ਡੇਰੇ ਵਲੋਂ ਗੁਰੂ ਕਾ ਲੰਗਰ ਅਤੇ ਰਾਏਪੁਰ ਰਸੂਲਪੁਰ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛੱਬੀਲ ਅਤੇ ਗੰਨੇ ਦੀ ਰੋਹ ਦਾ ਲੰਗਰ ਅਟੁੱਟ ਵਰਤਾਇਆ ਗਿਆ।

ਫੋਟੋ : ਅਜਮੇਰ ਦੀਵਾਨਾ

Leave a Reply

Your email address will not be published. Required fields are marked *