ਕਲਸੀ ਜਠੇਰਿਆ ਦਾ ਤਲਵੰਡੀ ਜੱਟਾਂ ਵਿਖੇ ਸਲਾਨਾ ਜੋੜਮੇਲਾ ਅੱਜ
ਹੁਸ਼ਿਆਰਪੁਰ 18 ਮਈ ( ਤਰਸੇਮ ਦੀਵਾਨਾ ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਲਸੀ ਪਰਿਵਾਰ ਵੱਲੋਂ ਪਿੰਡ ਤਲਵੰਡੀ ਜੱਟਾਂ ਬਹਿਰਾਮ ਵਿਖੇ 19 ਮਈ ਨੂੰ ਕਲਸੀ ਜਠੇਰਿਆ ਦਾ ਮੇਲਾ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਰਣਜੀਤ ਕਲਸੀ ਨੇ ਦੱਸਿਆ ਕਿ 18 ਮਈ ਨੂੰ ਸ਼ਾਮ ਨੂੰ ਚਿਰਾਗ ਦੀ ਰਸਮ ਅਦਾ ਕੀਤੀ ਜਾਵੇਗੀ, ਨਿਸ਼ਾਨ ਸਾਹਿਬ ਦੀ ਰਸਮ 19 ਮਈ ਨੂੰ ਸਵੇਰੇ 10.30 ਵਜੇ ਕੀਤੀ ਜਾਵੇਗੀ। ਸਮਾਗਮ ਦੌਰਾਨ ਦੇਸ਼-ਵਿਦੇਸ਼ ਤੋਂ ਲੋਕ ਆ ਕੇ ਵੱਡੇ-ਵੱਡੇਰਿਆਂ, ਬਜ਼ੁਰਗਾਂ ਦਾ ਆਸ਼ੀਰਵਾਦ ਲੈਂਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ 19 ਮਈ ਨੂੰ ਪ੍ਰਸਿੱਧ ਗਾਇਕ ਤੇ ਗੀਤਕਾਰ ਗੁਰੂ ਜੀ ਦੀ ਮਹਿਮਾ ਗਾਇਨ ਕਰਕੇ ਹਾਜ਼ਰ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਲੰਗਰ ਵੀ ਅਤੁੱਟ ਚੱਲੇਗਾ।