ਪਿੰਡ ਮਜਾਰੀ ‘ਚ ਸਾਲਾਨਾ ਭੰਡਾਰੇ ਮੌਕੇ ਸੰਗਤਾ ਹੋਈਆਂ ਨਤਮਸਤਕ
ਮੰਦਿਰ ਕਮੇਟੀ ਦੇ ਸਰਪ੍ਰਸਤ ਸ੍ਰੀ ਸੋਮ ਨਾਥ ਰਾਣਾ ਜੀ ਦੀ ਅਗੁਵਾਈ ਵਾਲੀ ਕਮੇਟੀ ਅਤੇ ਪਿੰਡ ਮਜਾਰੀ ਦੇ ਸਮੂਹ ਭਗਤਾਂ ਵਲੋਂ 18 ਮਈ ਸ਼ਨੀਵਾਰ ਸਾਲਾਨਾ ਜਾਗਰਣ ਤੇ 19 ਮਈ (ਜੇਠੇ ਐਤਵਾਰ) ਨੂੰ ਭੰਡਾਰੇ ਲਈ ਪੁੱਖਤਾ ਪ੍ਰਬੰਧ ਵੀ ਕੀਤੇ ਗਏ ਸਨ।
ਸਰਪ੍ਰਸਤ ਮੰਦਿਰ ਕਮੇਟੀ ਸ੍ਰੀ ਸੋਮ ਨਾਥ ਰਾਣਾ ਜੀ ਨੇ ਦੱਸਿਆ ਕਿ ਇਹ ਸਾਲਾਨਾ ਜਾਗਰਣ ਤੇ ਭੰਡਾਰਾ ਸਾਡੇ ਬਜ਼ੁਰਗਾਂ ਵੱਲੋਂ ਪਾਈ ਪਿਰਤ ਤਹਿਤ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਜਿਸ ਵਿੱਚ ਸਾਡੇ ਪਿੰਡ ਮਜਾਰੀ ਦੇ ਵਸਨੀਕਾਂ ਤੋਂ ਇਲਾਵਾ ਦੂਰ-ਦੁਰਾਡੇ ਦੇ ਪਿੰਡਾਂ ਤੋਂ ਵੀ ਬਾਬਾ ਜੀ ਦੇ ਸ਼ਰਧਾਲੂ ਆਪਣੀ ਹਾਜ਼ਰੀ ਲਗਵਾਉਂਦੇ ਹਨ।
ਸਾਲਾਨਾ ਜਾਗਰਣ ਮੌਕੇ ਵਿਸ਼ਵ ਪ੍ਰਸਿੱਧ ਬਾਬਾ ਸ੍ਰੀਹਰੀਦਾਸੀ ਜੀ (ਬਰਸਾਨੇ ਵਾਲੇ) ਵੱਲੋਂ ਆਪਣੇ ਮਨਮੋਹਕ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਮੰਦਿਰ ਕਮੇਟੀ ਦੇ ਵੱਖ-ਵੱਖ ਅਹੁੱਦਿਆਂ ‘ਤੇ ਬਿਰਾਜਮਾਨ ਸਖ਼ਸ਼ੀਅਤਾਂ ਵਿੱਚ ਸ੍ਰੀ ਮੇਹਰ ਸਿੰਘ ਰਾਣਾ, ਸ੍ਰੀ ਮਹਿੰਦਰ ਸਿੰਘ ਰਾਣਾ, ਸ੍ਰੀ ਸੁਰਜੀਤ ਧੀਮਾਨ, ਸ੍ਰੀ ਸੁਭਾਸ਼ ਰਾਣਾ (ਨੰਬਰਦਾਰ), ਸ੍ਰੀ ਪ੍ਰਦੁੱਮਣ ਮਾਨ, ਸ੍ਰੀ ਰਘੁਵਿੰਦਰ ਰਾਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਚੌਂਕੀ ਭਰੀ।