1 ਜੂਨ ਛੁੱਟੀ ਨਹੀਂ ਸਗੋਂ ਜ਼ਿੰਮੇਵਾਰੀਆਂ ਨਿਭਾਉਣ ਦਾ ਦਿਨ ਹੈ: ਪਰਮਜੀਤ ਸਚਦੇਵਾ , ਫਿੱਟ ਬਾਈਕਰ ਕਲੱਬ ਵੱਲੋਂ ਅੱਜ ਡੀਸੀ ਦੀ ਅਗਵਾਈ ਹੇਠ ਜਾਗਰੂਕਤਾ ਰੈਲੀ ਕੱਢੀ ਜਾਵੇਗੀ।

1 ਜੂਨ ਛੁੱਟੀ ਨਹੀਂ ਸਗੋਂ ਜ਼ਿੰਮੇਵਾਰੀਆਂ ਨਿਭਾਉਣ ਦਾ ਦਿਨ ਹੈ: ਪਰਮਜੀਤ ਸਚਦੇਵਾ


ਫਿੱਟ ਬਾਈਕਰ ਕਲੱਬ ਵੱਲੋਂ ਅੱਜ ਡੀਸੀ ਦੀ ਅਗਵਾਈ ਹੇਠ ਜਾਗਰੂਕਤਾ ਰੈਲੀ ਕੱਢੀ ਜਾਵੇਗੀ।

ਹੁਸ਼ਿਆਰਪੁਰ 25 ਮਈ (ਤਰਸੇਮ ਦੀਵਾਨਾ) 1 ਜੂਨ ਛੁੱਟੀ ਨਹੀਂ ਸਗੋਂ ਜਿੰਮੇਵਾਰੀ ਦਾ ਦਿਨ ਹੈ, ਦੇ ਵਿਸ਼ੇ ਤਹਿਤ ਫਿੱਟ ਬਾਈਕਰ ਕਲੱਬ ਵਲੋਂ 26 ਮਈ ਦਿਨ ਐਤਵਾਰ ਨੂੰ ਹੁਸ਼ਿਆਰਪੁਰ ਦੇ ਲੋਕਾਂ ਨੂੰ ਵੋਟਿੰਗ ਪ੍ਰਤੀ ਜਾਗਰੂਕ ਕਰਨ ਲਈ ਸਾਈਕਲ ਰੈਲੀ ਕੱਢੀ ਜਾਵੇਗੀ, ਜੋ ਕਿ ਸਵੇਰੇ 7 ਵਜੇ ਸ਼ੁਰੂ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨੇ ਦੱਸਿਆ ਕਿ ਮੀਟਿੰਗ ਦਾ ਸਮਾਂ ਸਵੇਰੇ 6.30 ਵਜੇ ਹੈ ਅਤੇ ਸਵੇਰੇ 7 ਵਜੇ ਡੀ.ਸੀ. ਕੋਮਲ ਮਿੱਤਲ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਅਤੇ ਕਲੱਬ ਮੈਂਬਰਾਂ ਦੇ ਨਾਲ ਜਾਣਗੇ। ਪਰਮਜੀਤ ਸਚਦੇਵਾ ਨੇ ਦੱਸਿਆ ਕਿ ਇਸ ਰੈਲੀ ਲਈ ਹੁਣ ਤੱਕ 150 ਦੇ ਕਰੀਬ ਕਲੱਬ ਮੈਂਬਰ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ ਅਤੇ ਇਹ ਰੈਲੀ ਸਚਦੇਵਾ ਸਟਾਕ ਆਫਿਸ ਤੋਂ ਸ਼ੁਰੂ ਹੋ ਕੇ ਸ਼ਿਮਲਾ ਪਹਾੜੀ ਚੌਂਕ, ਧੋਬੀ ਘਾਟ ਚੌਂਕ, ਪੁਰਾਣਾ ਭੰਗੀ ਚੋ ਪੁਲ, ਗਊਸ਼ਾਲਾ ਬਾਜ਼ਾਰ, ਬੱਸ ਸਟੈਂਡ ਚੌਂਕ ਤੋਂ ਹੁੰਦੀ ਹੋਈ ਸਮਾਪਤ ਹੋਵੇਗੀ ਇਹ ਰਾਮਗੜ੍ਹੀਆ ਚੌਕ, ਮਹਾਰਾਣਾ ਪ੍ਰਤਾਪ ਚੌਕ, ਸਰਕਾਰੀ ਕਾਲਜ ਚੌਕ, ਮਾਹਿਲਪੁਰ ਅੱਡਾ ਚੌਕ ਤੋਂ ਹੁੰਦਾ ਹੋਇਆ ਮਿੰਨੀ ਸਕੱਤਰੇਤ ਨੇੜੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਵਿਖੇ ਸਮਾਪਤ ਹੋਵੇਗਾ। ਪਰਮਜੀਤ ਸਚਦੇਵਾ ਨੇ ਦੱਸਿਆ ਕਿ ਇਸ ਰੈਲੀ ਦੌਰਾਨ ਸ਼ਹਿਰ ਦੇ ਨਾਗਰਿਕਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਸਮੂਹ ਵੋਟਰ 1 ਜੂਨ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਇਸ ਮੌਕੇ ਮੁਨੀਰ ਨਜ਼ਰ, ਅਮਰਿੰਦਰ ਸੈਣੀ, ਕੇਸ਼ਵ ਕੁਮਾਰ, ਗੁਰਮੇਲ ਸਿੰਘ, ਉੱਤਮ ਸਿੰਘ ਸਾਬੀ, ਸੌਰਵ ਸ਼ਰਮਾ ਆਦਿ ਵੀ ਹਾਜ਼ਰ ਸਨ।

ਫੋਟੋ : ਅਜਮੇਰ ਦੀਵਾਨਾ

Leave a Reply

Your email address will not be published. Required fields are marked *