ਪੂਰੇ ਭਾਰਤ ਦੇ ਲੋਕ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੁਮਲਿਆ ਤੋਂ ਪੂਰੀ ਤਰ੍ਹਾਂ ਵਾਕਫ ਹੋ ਚੁੱਕੇ ਹਨ : ਬੇਗਮਪੁਰਾ ਟਾਇਗਰ ਫੋਰਸ
ਬੇਗਮਪੁਰਾ ਟਾਇਗਰ ਫੋਰਸ ਦਾ ਨਾਮ ਲੈ ਕੇ ਬਸਪਾ ਨੂੰ ਸਮ੍ਰਥਨ ਦੇਣ ਦਾ ਐਲਾਨ ਕਰਨ ਵਾਲੇ ਸ਼ਰਾਰਤੀ ਅਨਸਰਾ ਦਾ ਫੋਰਸ ਨਾਲ ਕੋਈ ਸਬੰਧ ਨਹੀ : ਬੀਰਪਾਲ,ਨੇਕੂ,ਹੈਪੀ
ਹੁਸ਼ਿਆਰਪੁਰ 25 ਮਈ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਸੂਬਾ ਪ੍ਰਧਾਨ ਬੀਰਪਾਲ ਠਰੋਲੀ ਪ੍ਰਧਾਨਗੀ ਹੇਠ ਫੋਰਸ ਦੇ ਸਬ-ਦਫਤਰ ਵਿਸਵਕਰਮਾ ਵੈਲਡਿੰਗ ਵਰਕਸ ਨੇੜੇ ਸੂਦ ਫਾਰਮ ਪੁਰਾਣੀ ਬਸੀ ਵਿਖੇ ਹੋਈ । ਮੀਟਿੰਗ ਵਿੱਚ ਫੋਰਸ ਦੇ ਦੋਆਬਾ ਪ੍ਰਧਾਨ ਨੇਕੂ ਅਜਨੋਹਾ ਅਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆ ਆਗੂਆ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਇਸ ਵਿੱਚ ਭਾਵੇਂ ਕਿਸਾਨੀ ਦੀਆਂ ਮੰਗਾਂ ਹੋਣ ਭਾਵੇਂ ਸੂਬੇ ਦੇ ਵਿਕਾਸ ਦੀ ਗੱਲ ਹੋਵੇ ਜਾਂ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਗੱਲ ਹੋਵੇ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਦਲਾਅ ਦੇ ਰੂਪ ਵਿੱਚ ਪੰਜਾਬੀਆਂ ਨੇ ਚੁਣੀ ਸੀ ਪਰ ਬਦਲਾਅ ਦੀ ਬਜਾਏ ਇਹਨਾਂ ਨੇ ਕਾਰਜ ਕਾਲ ਦੌਰਾਨ ਭ੍ਰਿਸ਼ਟਾਚਾਰ ਨਸ਼ਾਖੋਰੀ ਲੁੱਟਾਂ ਖੋਹਾਂ ਫਿਰੋਤੀਆਂ ਦਾ ਬੋਲਬਾਲਾ ਹੈ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਾਤ ਬਦ ਤੋ ਬਦਤਰ ਹੁੰਦੀ ਜਾ ਰਹੀ ਹੈ ਉਹਨਾ ਕਿਹਾ ਕਿ ਆਮ ਲੋਕਾਂ ਨੂੰ ਫਿਰੌਤੀਆਂ ਲਈ ਸ਼ਰੇਆਮ ਧਮਕੀਆਂ ਮਿਲ ਰਹੀਆਂ ਹਨ ਜਦੋਂ ਕਿ ਮੁੱਖ ਮੰਤਰੀ ਪੰਜਾਬ ਤੇ ਉਨਾਂ ਦੇ ਪ੍ਰੀਵਾਰਿਕ ਮੈਂਬਰ ਪੰਜਾਬ ਪੁਲਿਸ ਦੀਆਂ ਧਾੜਾਂ ਲੈ ਕੇ ਫਿਰ ਰਹੇ ਹਨ । ਉਹਨਾਂ ਭਾਜਪਾ ਤੇ ਵਰਦਿਆ ਕਿਹਾ ਕਿ ਪੂਰੇ ਭਾਰਤ ਵਿੱਚ ਭਾਜਪਾ ਦਾ ਪ੍ਰਚਾਰ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਫਿਰ ਜੁਮਲਿਆ ਦੇ ਨਫਰਤ ਫਲਾਊ ਰਾਜਨੀਤੀ ਨਾਲ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਦ ਕਿ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੁਮਲਿਆ ਤੋਂ ਪੂਰੀ ਤਰ੍ਹਾਂ ਵਾਕਫ ਹੋ ਚੁੱਕੇ ਹਨ ਉਹਨਾਂ ਕਿਹਾ ਕਿ ਮੋਦੀ ਦਾ ਪਿਛਲੇ 10 ਸਾਲ ਦਾ ਕਾਰਜਕਾਲ ਦੱਸਦਾ ਹੈ ਕਿ ਜਨਤਾ ਜਿਸ ਮਹਿਗਾਈ ਬੇਰੁਜ਼ਗਾਰੀ ਆਰਥਿਕ ਪਛੜੇਪਨ ਦੁਨੀਆਂ ਚ ਧਰਮ ਨਿਰਪੱਖਤਾ ਦੀ ਖੁਸ਼ਬੂ ਤੇ ਲੋਕ ਤੰਤਰ ਦੀ ਸੁਗੰਧ ਬਿਖੇਰਦੇ ਭਾਰਤੀ ਗੁਲਦਸਤੇ ਨੂੰ ਬਦਬੂਦਾਰ ਕਰਨ ਆਪਸੀ ਭਾਈਚਾਰਕ ਸਾਂਝ ਨੂੰ ਲਾਂਬੂ ਲੱਗਦਾ ਦੇਖ ਆਮ ਜਨਤਾ ਪਰੇਸ਼ਾਨ ਹੈ ਉਹਨਾ ਕਿਹਾ ਕਿ ਤੀਸਰੀ ਵਾਰ ਸ਼ਰਮਾਏਦਾਰੀ ਦੀ ਮੁਦੱਈ ਸਰਕਾਰ ਆਈ ਤਾਂ ਇਹ ਸਭ ਕੁਝ 100 ਗੁਣਾ ਹੋਰ ਤੇਜ਼ੀ ਨਾਲ ਵੱਧ ਕੇ ਸਾਹਮਣੇ ਆਵੇਗਾ ਜੋ ਕਿਸੇ ਸਭਿਅਕ ਅਗਾਹ ਵਧੂ ਸਮਾਜ ਦੇਸ਼ ਤੇ ਉਸਦੀ ਜਨਤਾ ਲਈ ਅਤਿ ਘਾਤਕ ਹੋਵੇਗਾ
ਉਹ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਵੋਟਾਂ ਮੰਗਣ ਲਈ ਦੋ ਦਿਨ ਲਈ ਉਸ ਧਰਤੀ ਤੇ ਆਏ ਜਿੱਥੋਂ ਦੇ 750 ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰਦਿਆਂ ਜਾਨ ਗਵਾ ਬੈਠੇ ਹਨ ਸ਼ੁਭਕਰਨ ਵਰਗੇ ਨੌਜਵਾਨ ਗੋਲੀ ਨਾਲ ਮਾਰ ਮੁਕਾਏ ਉਸੇ ਧਰਤੀ ਤੇ ਭਾਈਚਾਰਕ ਸਾਂਝ ਦੇ ਮੁਦੱਈ ਲੋਕਾਂ ਨਾਲ ਆਪਣੀਆਂ ਗਲਤੀਆਂ ਲਈ ਮੁਆਫੀ ਦਾ ਇੱਕ ਵੀ ਲਫਜ਼ ਬੋਲੇ ਬਗੈਰ ਵੋਟਾਂ ਮੰਗਣਾ ਇੱਕ ਪੱਥਰ ਦਿਲ ਇਨਸਾਨ ਦਾ ਕੰਮ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ । ਉਹਨਾ ਅੰਤ ਵਿੱਚ ਕਿਹਾ ਕਿ ਬੇਗਮਪੁਰਾ ਟਾਇਗਰ ਫੋਰਸ ਇੱਕ ਰਜਿ. ਜਥੇਬੰਦੀ ਹੈ ਅਤੇ ਫੋਰਸ ਵਿੱਚੋ ਕੁਝ ਕੱਢੇ ਹੋਏ ਲੋਕ ਅਜੇ ਵੀ ਸ਼ਾਸਨ ਅਤੇ ਪ੍ਰਸ਼ਾਸਨ ਨੂੰ ਬੇਗਮਪੁਰਾ ਟਾਇਗਰ ਫੋਰਸ ਦਾ ਗੈਰ ਸਵਿਧਾਨਿਕ ਤੌਰ ਤੇ ਨਾਮ ਲੈਕੇ ਧਮਕਾ ਰਹੇ ਹਨ ਉਹਨਾ ਕਿ ਅਸੀ ਸ਼ਾਸਨ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾ ਕਿ ਇਹੋ ਜਿਹੇ ਸ਼ਰਾਰਤੀ ਅਨਸਰਾ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾ ਕਿ ਇਹੋ ਜਿਹੇ ਸ਼ਰਾਰਤੀ ਅਨਸਰ ਅੱਗੇ ਤੋ ਇਹੋ ਜਿਹੀਆ ਕੋਝੀਆ ਹਰਕਤਾ ਕਰਨ ਤੋ ਬਾਜ ਆਉਣ । ਉਹਨਾ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਬੇਗਮਪੁਰਾ ਟਾਇਗਰ ਫੋਰਸ ਦਾ ਨਾਮ ਲੈ ਕੇ ਬਸਪਾ ਨੂੰ ਸਮ੍ਰਥਨ ਦੀਆ ਅਫਗਾਹਾ ਫੈਲਾ ਰਹੇ ਹਨ ਜਦਕਿ ਉਕਤ ਸ਼ਰਾਰਤੀ ਅਨਸਰਾ ਦਾ ਬੇਗਮਪੁਰਾ ਟਾਇਗਰ ਫੋਰਸ ਨਾਲ ਦੂਰ ਦਾ ਵੀ ਵਾਸਤਾ ਨਹੀ ਹੈ ਜਿਕਰਯੋਗ ਹੈ ਕਿ ਫੋਰਸ ਵਿੱਚੋ ਕੱਢੇ ਗਏ ਇਹ ਸ਼ਰਾਰਤੀ ਲੋਕਾ ਤੇ ਮਾਨਯੋਗ ਅਦਾਲਤ ਵਿੱਚ ਕੇਸ ਵੀ ਕੀਤਾ ਹੋਇਆ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਡੀਆ ਇੰਚਾਰਜ ਚੰਦਰ ਪਾਲ ਹੈਪੀ, ਸਤੀਸ਼ ਕੁਮਾਰ ਸ਼ੇਰਗੜ ,ਅਮਨਦੀਪ,ਮੁਨੀਸ਼,ਚਰਨਜੀਤ ਡਾਡਾ, ਕਮਲਜੀਤ, ਰਾਮ ਜੀ, ਦਵਿੰਦਰ ਕੁਮਾਰ, ਪੰਮਾ ਡਾਡਾ, ਗੋਗਾ ਮਾਂਝੀ , ਪਵਨ ਕੁਮਾਰ ਬੱਧਣ,ਅਮਨਦੀਪ ਸਿੰਘ, ਚਰਨਜੀਤ ਸਿੰਘ,ਭੁਪਿੰਦਰ ਕੁਮਾਰ ਬੱਧਣ ਕਮਲਜੀਤ ਸਿੰਘ, ਬਿਸ਼ਨਪਾਲ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, ਵਿਸ਼ਾਲ ਸਿੰਘ, ਸਨੀ ਸੀਣਾ,ਭਿੰਦਾ ਸੀਣਾ, ਹੈਪੀ ਫਤਹਿਗਡ਼੍ਹ,ਦਵਿੰਦਰ ਕੁਮਾਰ, ਰਾਕੇਸ ਕੁਮਾਰ ਭੱਟੀ ਵਿਜੇ ਕੁਮਾਰ ਜੱਲੋਵਾਲ ਖਨੂਰ , ਰਵਿ ਸੁੰਦਰ ਨਗਰ ਆਦਿ ਹਾਜ਼ਰ ਸਨ।