ਹੁਸ਼ਿਆਰਪੁਰ ਵਿਚ ਆਮ ਆਦਮੀ ਪਾਰਟੀ ਹੋਈ ਮਜਬੂਤ
ਲੋਕ ਇਨਸਾਫ਼ ਪਾਰਟੀ ਦੇ ਹਰਦੇਵ ਸਿੰਘ ਕੌਂਸਲ ਨੇ ਕੀਤਾ ਬਿਨਾਂ ਸ਼ਰਤ ਸਮਰਥਨ
ਹੁਸ਼ਿਆਰਪੁਰ 25 ਮਈ ( ਤਰਸੇਮ ਦੀਵਾਨਾ )
ਹੁਸ਼ਿਆਰਪੁਰ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ.ਰਾਜ ਕੁਮਾਰ ਚੱਬੇਵਾਲ ਨੂੰ ਉਦੋਂ ਵੱਡਾ ਹੁੰਘਾਰਾ ਮਿਲਿਆ ਜਦੋਂ ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਬੀਸੀ ਵਿੰਗ ਹਰਦੇਵ ਸਿੰਘ ਕੋਂਸਲ ਪ੍ਰਧਾਨ ਇੰਡੀਆ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਅਤੇ ਪ੍ਰਧਾਨ ਆਲ ਇੰਡੀਆ ਬੈਕਵਾਰਡ ਕਲਾਸ ਫੈਡਰੇਸ਼ਨ (ਧਾਰਮਿਕ ਵਿੰਗ) ਨੇ ਪੇਡਾ ਦੇ ਸੀਨੀਅਰ ਰਾਜਨੀਤੀਵਾਨ ਅਤੇ ਚੇਅਰਮੈਨ ਐੱਚ ਐੱਸ ਹੰਸਪਾਲ ਸਾਬਕਾ ਐੱਮਪੀ ਦੀ ਪਹਿਲ ‘ਤੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਡਾ. ਰਾਜ ਕੁਮਾਰ ਚੱਬੇਵਾਲ ਦਾ ਬਿਨਾਂ ਸ਼ਰਤ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ | ਇਸ ਸੰਬੰਧੀ ਚੇਅਰਮੈਨ ਐੱਚ ਐੱਸ ਹੰਸਪਾਲ ਸਾਬਕਾ ਐੱਮਪੀ ਵਿਸ਼ੇਸ਼ ਤੌਰ ‘ਤੇ ਹਰਦੇਵ ਸਿੰਘ ਕੌਂਸਲ ਨਾਲ ਮੁਲਾਕਾਤ ਕਰਨ ਲਈ ਹੁਸ਼ਿਆਰਪੁਰ ਪੁੱਜੇ ਅਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਲਈ ਅਪੀਲ ਕੀਤੀ ਜਿਸ ‘ਤੇ ਹਰਦੇਵ ਸਿੰਘ ਕੌਂਸਲ ਨੇ ਉਨ੍ਹਾਂ ਦਾ ਸਤਿਕਾਰ ਕਰਦਿਆਂ ਉਨ੍ਹਾਂ ਦੀ ਅਪੀਲ ਤੇ ਫੁੱਲ ਚੜਾਉਂਦਿਆਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਰਾਜ ਕੁਮਾਰ ਚੱਬੇਵਾਲ ਦਾ ਬਿਨਾਂ ਸ਼ਰਤ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਜੋ ਸਮੁੱਚੇ ਪੰਜਾਬ ‘ਚ ਨਹੀਂ ਸਗੋਂ ਕੇਵਲ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਹੀ ਲਾਗੂ ਹੋਵੇਗਾ ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਰਦੇਵ ਸਿੰਘ ਕੌਂਸਲ ਨੇ ਦੱਸਿਆ ਕਿ ਉਨ੍ਹਾਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਪਾਰਟੀ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਨ ਨੂੰ ਕਦੇ ਪ੍ਰਵਾਨ ਨਹੀਂ ਕੀਤਾ ਅਤੇ ਰਾਜਨੀਤਿਕ ਤੌਰ ‘ਤੇ ਬੈਠ ਗਏ ਸਨ | ਇਸ ਬਾਰੇ ਪੇਡਾ ਦੇ ਚੇਅਰਮੈਨ ਸਾਬਕਾ ਐੱਮ ਪੀ ਐੱਚ ਐੱਸ ਹੰਸਪਾਲ ਨੇ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਰਾਜਨੀਤਿਕ ਤੌਰ ‘ਤੇ ਸਰਗਰਮ ਹੋਣ ਦੀ ਅਪੀਲ ਕੀਤੀ ਜਿਸ ਦੇ ਸਤਿਕਾਰ ਵੱਜੋਂ ਉਨ੍ਹਾਂ ਨੇ ਉਕਤ ਐਲਾਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਾਲ ਪਿਆਰ ਵਾਲੇ ਜੁੜੇ ਸਾਰੇ ਰਾਮਗੜ੍ਹੀਆ ਪਰਿਵਾਰ ਅਤੇ ਸੱਜਣ ਮਿੱਤਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਸਮਰਥਨ ਕਰਨਗੇ ਅਤੇ ਇਹ ਪੰਜਾਬ ਭਰ ਚ ਨਹੀਂ ਕੇਵਲ ਹਲਕਾ ਹੁਸ਼ਿਆਰਪੁਰ ਵਿੱਚ ਹੀ ਲਾਗੂ ਹੋਵੇਗਾ | ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਭ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਵੀ ਮੌਜੂਦ ਸਨ |
ਫੋਟੋ : ਅਜਮੇਰ ਦੀਵਾਨਾ