ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਦੇ ਸੇਵਾਦਲ ਦੇ ਸੰਚਾਲਕ ਬਾਲ ਕ੍ਰਿਸ਼ਨ ਮੋਗਿੰਆ ਬੀਤੇ ਦਿਨੀ ਹੋਏ ਬ੍ਰਹਮਲੀਨ।
ਹੁਸ਼ਿਆਰਪੁਰ,6 ਜੂਨ ( ਤਰਸੇਮ ਦੀਵਾਨਾ )
ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਹੁਸ਼ਿਆਰਪੁਰ ਦੇ ਸੇਵਾਦਲ ਦੇ ਸੰਚਾਲਕ ਭਾਈ ਸਾਹਿਬ ਬਾਲ ਕ੍ਰਿਸ਼ਨ ਮੋਗਿੰਆ ਬੀਤੇ ਦਿਨ ਬ੍ਰਹਮਲੀਨ ਹੋ ਗਏ। ਉਨ੍ਹ੍ਹਾਂ ਦਾ ਅੰਤਿਮ ਸੰਸਕਾਰ ਹਰਿਆਣਾ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਨੂੰ ਮੁੱਖ ਅਗਿਨੀ ਉਨ੍ਹਾਂ ਦੇ ਸਪੁੱਤਰ ਸ਼ੁਭਮ ਮੋਗਿੰਆ ਵਲੋਂ ਭੇਂਟ ਕੀਤੀ ਗਈ। ਇਸ ਸੰਬੰਧ ਵਿਚ ਉਨ੍ਹਾਂ ਨੂੰ ਸ਼ਰਧਾਜਲੀ ਦੇਣ ਲਈ 8 ਜੂਨ ਦਿਨ ਸ਼ਨੀਵਾਰ ਨੂੰ 11 ਵਜੇ ਤੋਂ 1 ਵਜੇ ਤੱਕ ਪ੍ਰੇਰਣਾ ਦਿਵਸ ਸੰਤ ਨਿਰੰਕਾਰੀ ਸਤਸੰਗ ਭਵਨ ਅਸਲਾਮਾਬਾਦ ਵਿਖੇ ਰੱਖਿਆ ਗਿਆ ਹੈ। ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਸੁੰਦਰ ਸ਼ਾਮ ਅਰੋੜਾ, ਸੰਯੋਜਕ ਗੜ੍ਹਸ਼ੰਕਰ ਕਵੀ ਦੱਤ ਸਮੇਤ ਹੁਸ਼ਿਆਰਪੁਰ ਦੇ ਆਲੇ ਦੁਆਲੇ ਦੀਆਂ ਬ੍ਰਾਚਾਂ ਦੇ ਮੁਖੀ, ਅਧਿਕਾਰੀ ਤੇ ਸੇਵਾਦਲ ਦੇ ਮੈਂਬਰ ਹਾਜਰ ਸਨ।
ਫੋਟੋ : ਅਜਮੇਰ ਦੀਵਾਨਾ