ਸ੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕ ਕੇ ਵਾਪਸ ਪਰਤ ਰਹੀ ਸੰਗਤ ਨਾਲ ਭਰਿਆ ਕੈਂਟਰ ਪਲਟਿਆ।
* ਇੱਕ ਬੱਚੇ ਸਮੇਤ 3 ਦੀ ਮੌਤ ਹੋ ਗਈ *
ਹੁਸ਼ਿਆਰਪੁਰ /ਸ੍ਰੀ ਖੁਰਾਲਗੜ੍ਹ ਸਾਹਿਬ 11 ਜੂਨ ( ਤਰਸੇਮ ਦੀਵਾਨਾ ) ਬੀਤੀ ਦੇਰ ਰਾਤ ਸ੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕ ਕੇ ਵਾਪਸ ਪਰਤ ਰਹੇ ਸੰਗਤਾਂ ਨਾਲ ਭਰਿਆ ਕੈਂਟਰ ਨੈਣਵਾ ਟੋਰੋਵਾਲ ਦੇ ਘਾਟੇ ਵਿੱਚ ਪਲਟਣ ਨਾਲ ਇੱਕ ਬੱਚੇ ਸਮੇਤ 3 ਸ਼ਰਧਾਲੂਆਂ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਨੈਣਵਾ ਨੇੜੇ ਪ੍ਰੇਮ ਦਾਸ ਕੁਟੀਆ ਟੋਰੋਵਾਲ ਦੇ ਕੋਲ ਦੀ ਦੱਸੀ ਜਾ ਰਹੀ ਹੈ। ਹਾਦਸੇ ਦੇ ਤੁਰੰਤ ਬਾਅਦ ਪਿੰਡ ਟੋਰੋਵਾਲ ਅਤੇ ਨੈਣਵਾ ਅਤੇ ਪੁਲਿਸ ਦੀ ਮਦਦ ਨਾਲ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਜਖਮੀਆ ਨੂੰ ਬਾਹਰ ਕੱਢ ਕੇ ਹਸਪਤਾਲ ਗੜ੍ਹਸ਼ੰਕਰ ਵਿਖੇ ਪਹੁੰਚਾਇਆ ਗਿਆ। ਪ੍ਰਤੱਖ ਦਰਸੀਆ ਨੇ ਦੱਸਿਆ ਕਿ ਕੈਂਟਰ ਦੀਆਂ ਬ੍ਰੇਕਾਂ ਨਾ ਲੱਗਣ ਕਾਰਨ ਇਹ ਹਾਦਸਾ ਵਾਪਰਿਆ ਹੈ। ਜਿਸ ਵਿੱਚ ਇੱਕ 9 ਸਾਲ ਦੇ ਬੱਚੇ ਸਮੇਤ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 40 ਦੇ ਕਰੀਬ ਸ਼ਰਧਾਲੂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਗੜ੍ਹਸ਼ੰਕਰ ਅਤੇ ਸੜੋਆ ਵਿਖੇ ਦਾਖਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ 17-18 ਮਰੀਜ਼ਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀ.ਜੀ.ਆਈ ਚੰਡੀਗੜ੍ਹ ਭੇਜ ਦਿੱਤਾ ਗਿਆ। ਹਾਦਸੇ ਵਿੱਚ ਮਰਨ ਵਾਲੇ ਦੋ ਵਿਅਕਤੀਆਂ ਦੀ ਪਹਿਚਾਣ ਗੁਰਮੁੱਖ ਸਿੰਘ ਪੁੱਤਰ ਨੰਜਾ ਰਾਮ ਅਤੇ ਨਵਜੋਤ ਕੌਰ ਪੁੱਤਰੀ ਉਜਾਗਰ ਸਿੰਘ ਵਾਸੀ ਪਿੰਡ ਉਡਣ, ਤਹਿਸੀਲ ਰਾਜਪੁਰਾ, ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ।
ਫੋਟੋ : ਅਜਮੇਰ ਦੀਵਾਨਾ