ਪੰਜਾਬ ਸਰਕਾਰ ਵੱਲੋਂ ਪੈਰਿਸ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਦਿੱਤੀ ਜਾਊਗੀ ਵੱਡੀ ਰਾਸ਼ੀ, ਪੜੋ ਪੂਰੀ ਖਬਰ
(ਬਿਊਰੋ)ਪੈਰਿਸ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਚੀਫ ਮਨਿਸਟਰ ਪੰਜਾਬ ਸਰਕਾਰ ਵੱਲੋਂ ਵੱਲੋਂ 15 ਲੱਖ ਰੁਪਏ ਦੇਣਗੇ ਅਤੇ ਸੋਨ,ਚਾਂਦੀ ਤੇ ਕਾਂਸੀ ਦਾ ਤਗਮਾ ਹਾਸਿਲ ਕਰਨ ਵਾਲਿਆਂ ਨੂੰ ਕ੍ਰਮਵਾਰ 3ਕਰੋੜ, 2ਕਰੋੜ ਅਤੇ 1ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਐਨਾ ਸਨਮਾਨ ਪਹਿਲਾਂ ਕਦੇ ਕਿਸੇ ਸਰਕਾਰ ਨੇ ਨਹੀਂ ਦਿੱਤਾ ਇਸ ਵਡਮੁੱਲੇ ਯਤਨ ਲਈ ਅਸੀਂ ਮਾਨ ਸਾਹਿਬ ਦੀ ਸ਼ਲਾਘਾ ਕਰਦੇ ਹਾਂ। ਦੂਜੇ ਪਾਸੇ ਸੁਰਿੰਦਰ ਸਿੰਘ ਸੋਢੀ ਹਾਕੀ ਉਲੰਪਿਕ ਗੋਲਡ ਮੈਡਲ ਜੇਤੂ ਰਹੇ ਅਤੇ ਉਲੰਪਿਕ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਅੱਜ ਵੀ ਉਨ੍ਹਾਂ ਦੇ ਨਾਂ ਤੇ ਬੋਲਦਾ ਹੈ ਨੂੰ ਰਾਜਨੀਤੀ ਦੇ ਮੈਦਾਨ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਦੇ ਹਲਕਾ ਇੰਚਾਰਜ ਤੋਂ ਲਾਹ ਕੇ ਜੋ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਸਾਹਮਣੇ ਕੋਈ ਵੱਡਾ ਦਰਜਾ ਨਹੀਂ ਰੱਖਦਾ ਸੀ ਬਦਲਣ ਲੱਗਿਆਂ ਉਨ੍ਹਾਂ ਦਾ ਪਾਰਟੀ ਪ੍ਰਤੀ ਸਮਰਪਣ ਆਪਣੇ ਕੰਮ ਵਿੱਚ ਈਮਾਨਦਾਰੀ, ਅਣਥੱਕ ਮਿਹਨਤ ਅਤੇ ਹਲਕੇ ਦੇ ਲੋਕਾਂ ਦੇ ਦਿਲਾਂ ਵਿੱਚ ਬਣਾਈ ਥਾਂ ਨੂੰ ਨਕਾਰ ਕੇ ਕੋਈ ਸ਼ਲਾਘਾਯੋਗ ਕੰਮ ਨਹੀਂ ਕੀਤਾ, ਬਦਲਣ ਤੋ ਪਹਿਲਾਂ ਸਰ ਜੀ ਨਵੇਂ ਹਲਕਾ ਇੰਚਾਰਜ ਦੇ ਨਾਲ ਸੁਰਿੰਦਰ ਸਿੰਘ ਸੋਢੀ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ, ਹਲਕੇ ਵਿਚਲੀ ਮਿਹਨਤ ਅਤੇ ਈਮਾਨਦਾਰੀ ਨਾਲ ਤੁਲਨਾ ਕਰ ਲੈਣੀ ਤੇ ਬਣਦੀ ਸੀ। ਨਵੇਂ ਖਿਡਾਰੀਆਂ ਨੂੰ ਨਵਾਜਣਾਂ ਤੇ ਪੁਰਾਣਿਆਂ ਨੂੰ ਬੇਇਜਤ ਕਰਨਾ ਦੋਹਰੇ ਮਾਪਦੰਡ ਕਿਉਂ।