ਅੰਤਰਰਾਸ਼ਟਰੀ ਗਤਕਾ ਦਿਵਸ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਪੁਲੀ ਅਲੀ ਮੁਹੱਲਾ ਵਿਖੇ ਗਤਕਾ ਅਖਾੜਾ ਸਜਾਇਆ ਜਾਵੇਗਾ ।

ਅੰਤਰਰਾਸ਼ਟਰੀ ਗਤਕਾ ਦਿਵਸ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਪੁਲੀ ਅਲੀ ਮੁਹੱਲਾ ਵਿਖੇ ਗਤਕਾ ਅਖਾੜਾ ਸਜਾਇਆ ਜਾਵੇਗਾ ।

ਜਲੰਧਰ(ਸੁਨੀਲ ਕੁਮਾਰ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਤਰਰਾਸ਼ਟਰੀ ਗਤਕਾ ਦਿਵਸ ਜੋ ਕਿ 21 ਜੂਨ ਨੂੰ ਮਨਾਇਆ ਜਾ ਰਿਹਾ ਹੈ । ਇਸ ਸਬੰਧ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਦੇ ਬਾਹਰ ਸ਼ਾਮ 5 ਤੋਂ 7.30 ਵਜੇ ਤੱਕ ਗਤਕਾ ਅਖਾੜਾ ਸਜਾਇਆ ਜਾਵੇਗਾ ਜਿਸ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਯੋਧੇ ਵੀਰ ਗਤਕਾ ਅਖਾੜਾ ਸਰਦਾਰ ਪਾਰਸ ਸਿੰਘ ਜੀ ਖਾਲਸਾ ਦੀ ਅਗਵਾਈ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇਗਾ ਇਹ ਜਾਣਕਾਰੀ ਦਿੰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਜੀ ਨੂੰ ਗੁਰਵਿੰਦਰ ਸਿੰਘ ਸਿੱਧੂ ਅਤੇ ਵਿੱਕੀ ਸਿੰਘ ਖਾਲਸਾ ਨੇ ਇੱਕ ਸਾਂਝੇ ਬਿਆਨ ਵਿੱਚ ਤੇ ਉਹਨਾਂ ਦੱਸਿਆ ਕਿ ਗਤਕਾ ਦਿਵਸ ਮਨਾਉਣ ਦਾ ਮੁੱਖ ਮੰਤਵ ਜਿੱਥੇ ਬੱਚਿਆਂ ਦੀ ਸਰੀਰਿਕ ਤੰਦਰੁਸਤੀ ਬਰਕਰਾਰ ਰੱਖਣੀ ਹੈ ਅਤੇ ਬੱਚਿਆਂ ਨੂੰ ਗੁਰੂ ਸਾਹਿਬ ਵੱਲੋਂ ਬਖਸ਼ੇ ਮਾਰਸ਼ਲ ਆਰਟ ਨਾਲ ਜੋੜਨਾ ਅਤੇ ਪੁਰਾਤਨ ਰੀਤੀ ਰਿਵਾਜਾਂ ਨੂੰ ਤਰੋ ਤਾਜਾ ਕਰਨਾ ਹੈ ਉਹਨਾਂ ਦੱਸਿਆ ਕਿ ਗਤਕਾ ਦਿਵਸ ਪਿਛਲੇ ਕਈ ਸਾਲਾਂ ਤੋਂ ਸਿਖ ਤਾਲਮੇਲ ਕਮੇਟੀ ਵੱਲੋਂ ਇਕੱਲੇ ਤੌਰ ਤੇ ਤੇ ਕਈ ਸਾਲਾਂ ਅਕਾਲੀ ਦਲ ਮਾਨ ਨਾਲ ਮਨਾਉਂਦੇ ਆ ਰਹੇ ਹਾਂ ਸਿੱਖ ਤਾਲਮੇਲ ਕਮੇਟੀ ਇਸ ਪਰੰਪਰਾ ਨੂੰ ਨਿਰੰਤਰ ਜਾਰੀ ਰੱਖਾਂਗੇ ਅਤੇ ਉਹਨਾਂ ਨੇ ਦੱਸਿਆ ਗਤਕਾ ਮੁਕਾਬਲਾ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਤੋਂ ਇਲਾਵਾ ਤਜਿੰਦਰ ਸਿੰਘ ਸੱਤ ਨਗਰ ਮੀਡੀਆ ਇੰਚਾਰਜ ਹਰਪਾਲ ਸਿੰਘ ਪਾਲੀ ਲਖਬੀਰ ਸਿੰਘ ਲੱਕੀ ਅਰਵਿੰਦਰ ਸਿੰਘ ਬਬਲੂ ਹਰਪ੍ਰੀਤ ਸਿੰਘ ਸੋਨੂ ਗੁਰਵਿੰਦਰ ਸਿੰਘ ਨਾਗੀ ਗੁਰਦੀਪ ਸਿੰਘ ਲੱਕੀ ਹਰਪ੍ਰੀਤ ਸਿੰਘ ਰੋਬਿਨ ਜਤਿੰਦਰ ਕੋਹਲ਼ੀ ਰਾਜਪਲ ਸਿੰਘ ਭੁਪਿੰਦਰ ਸਿੰਘ ਬ੍ਰਰਿੰਗ ਸਨੀ ਓਬਰਾਏ ਆਦੀ ਹਾਜਰ ਸਨ

Leave a Reply

Your email address will not be published. Required fields are marked *