ਚੰਡੀਗੜ੍ਹ, ਸੁਪਰੀਮ ਕੋਰਟ ਵੱਲੋਂ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਤੋੜਨ ਦੇ ਦਿੱਤੇ ਹੁਕਮ, ਸਮੂਹ ਸੰਗਤਾਂ ਨੂੰ ਚੰਡੀਗੜ੍ਹ ਪਹੁੰਚਣ ਦੀ ਅਪੀਲ: ਜੱਸੀ ਤੱਲਣ
ਚੰਡੀਗੜ:(ਬਿਊਰੋ) ਚੰਡੀਗੜ੍ਹ ਦੇ ਵਿਕਾਸ ਨਗਰ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰੂ ਘਰ ਹੈ। ਜਿਸ ਨੂੰ ਸੁਪਰੀਮ ਕੋਰਟ ਵਲੋ ਤੋੜਨ ਦੇ ਹੁਕਮ ਦਿੱਤੇ ਗਏ ਹਨ। ਇਸ ਗੁਰੂ ਘਰ ਨੂੰ 1999 ਵਿੱਚ ਦੋ ਕਨਾਲ ਤੋਂ ਵੱਧ ਜਗ੍ਹਾ ਵਿੱਚ ਬਣਾਇਆ ਗਿਆ ਸੀ। ਪੂਰੇ ਚੰਡੀਗੜ੍ਹ ਵਿੱਚ 450 ਤੋਂ ਉੱਪਰ ਗੁਰੂ ਘਰ ਹਨ ਜਿਨਾਂ ਵਿੱਚੋਂ 106 ਗੁਰੂ ਘਰ ਨੂੰ ਤੋੜਨ ਦੇ ਹੁਕਮ ਦਿੱਤੇ ਹਨ।ਇਸ ਲਿਸਟ ਵਿੱਚ ਸਿਰਫ ਇਕ ਹੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰੂ ਘਰ ਹੈ ਅਤੇ ਭਗਵਾਨ ਵਾਲਮੀਕਿ ਜੀ ਦੇ 7 ਮੰਦਿਰ ਹਨ। ਸੁਪਰੀਮ ਕੋਰਟ ਵੱਲੋਂ ਗੁਰੂ ਘਰ ਤੋੜਨ ਦੇ ਵਿਰੋਧ ਵਿੱਚ ਮਿਤੀ 30/6/24 ਨੂੰ ਸਮਾ 10 ਵਜੇ ਸਾਰੇ ਸਾਰੇ ਸੰਤਾ ਮਹਾਪੁਰਸ਼ਾ ਨੂੰ ਅਤੇ ਸਮੂਹ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਹੈ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਪਹੁੰਚਣ ਅਤੇ ਸਮੂਹ ਐਸ ਸੀ ਜਥਬੰਦੀਆਂ ਅਤੇ ਸਮੂਹ ਸਿੱਖ ਜਥੇਬੰਦੀਆਂ ਨੂੰ ਅਪੀਲ ਹੈ ਕਿ ਸਾਰੇੇ ਇਸ ਜਗ੍ਹਾ ਤੇ ਪਹੁੰਚਣ ਤਾਂ ਜੋਂ ਅਗਲਾ ਫੈਸਲਾ ਸੰਤਾ ਦੀ ਦੇਖ ਰੇਖ ਵਿੱਚ ਲਿਆ ਜਾ ਸਕੇ ਬੇਨਤੀ ਕਰਤਾ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ 9530936464